ਲੱਸੀ ਮੁੰਦਰੀ
ਦਿੱਖ
ਦੁੱਧ ਵਿਚ ਪਾਣੀ ਪਾ ਕੇ ਬਣਾਈ ਵਸਤ ਨੂੰ ਲੱਸੀ/ਕੱਚੀ ਲੱਸੀ ਕਹਿੰਦੇ ਹਨ। ਹੱਥ ਦੀ ਉਂਗਲੀ ਵਿਚ ਪਾਉਣ ਵਾਲੀ ਇਕ ਕਿਸਮ ਦੀ ਛਾਪ ਨੂੰ ਮੁੰਦਰੀ ਕਹਿੰਦੇ ਹਨ। ਲੱਸੀ ਮੁੰਦਰੀ ਵਿਆਹ ਤੋਂ ਪਿੱਛੋਂ ਦੀ ਇਕ ਰਸਮ ਹੈ ਜਿਸ ਵਿਚ ਲਾੜਾ ਅਤੇ ਲਾੜੀ ਲੱਸੀ ਵਿਚੋਂ ਮੁੰਦਰੀ ਭਾਲਦੇ ਹਨ ਤੇ ਬਾਹਰ ਕੱਢਦੇ ਹਨ। ਇਸ ਰਸਮ ਸਮੇਂ ਲਾੜਾ ਲਾੜੀ ਨੂੰ ਪੀੜ੍ਹੀ ਉੱਪਰ ਬਿਠਾਇਆ ਜਾਂਦਾ ਹੈ। ਪਰਾਂਤ ਵਿਚ ਕੱਚੀ ਲੱਸੀ ਪਾਈ ਜਾਂਦੀ ਹੈ। ਪਹਿਲਾਂ ਲਾੜੀ ਆਪਣੀ ਮੁੰਦਰੀ ਲੱਸੀ ਵਾਲੀ ਪ੍ਰਾਂਤ ਵਿਚ ਸਿੱਟਦੀ ਹੈ। ਦੋਵੇਂ ਭਾਲਦੇ ਹਨ। ਫੇਰ ਲਾੜਾ ਆਪਣੀ ਮੁੰਦਰੀ ਪਰਾਂਤ ਵਿਚ ਸੁੱਟਦਾ ਹੈ।ਦੋਵੇਂ ਭਾਲਦੇ ਹਨ। ਆਮ ਤੌਰ ਤੇ ਜਾਣ ਬੁੱਝ ਕੇ ਇਸ ਰਸਮ ਵਿਚ ਲਾੜੀ ਮੁੰਦਰੀ ਆਪਣੇ ਲਾੜੇ ਦੇ ਹੱਥ ਦੇ ਦਿੰਦੀ ਹੈ।ਪਹਿਲੇ ਸਮਿਆਂ ਦੇ ਵਿਆਹਾਂ ਦੇ ਵਿਚ ਇਹ ਚੋਹਲ ਹੁੰਦੇ ਸਨ। ਹੁਣ ਤਾਂ ਚੁਟਕੀ ਵਿਆਹ ਹੁੰਦੇ ਹਨ। ਇਸ ਲਈ ਲੱਸੀ ਮੁੰਦਰੀ ਦੀ ਰਸਮ ਹੁਣ ਕੋਈ ਨਹੀਂ ਕਰਦਾ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.