ਵਜ਼ੀਰ ਆਗ਼ਾ
ਵਜ਼ੀਰ ਆਗ਼ਾ وزیر آغا | |
---|---|
ਜਨਮ | ਵਜ਼ੀਰ ਕੋਟ ਸਰਗੋਧਾ ਜ਼ਿਲ੍ਹਾ, ਬਰਤਾਨਵੀ ਭਾਰਤ | 18 ਮਈ 1922
ਮੌਤ | 7 ਸਤੰਬਰ 2010 ਲਾਹੌਰ, ਪੰਜਾਬ, ਪਾਕਿਸਤਾਨ | (ਉਮਰ 88)
ਕਿੱਤਾ | ਲੇਖਕ, ਕਵੀ, ਆਲੋਚਕ ਅਤੇ ਨਿਬੰਧਕਾਰ |
ਰਾਸ਼ਟਰੀਅਤਾ | ਪਾਕਿਸਤਾਨੀ |
ਵਜ਼ੀਰ ਆਗ਼ਾ (Urdu: وزیر آغا ) ਇੱਕ ਪਾਕਿਸਤਾਨੀ ਉਰਦੂ ਭਾਸ਼ਾਈ ਲੇਖਕ, ਕਵੀ, ਆਲੋਚਕ ਅਤੇ ਨਿਬੰਧਕਾਰ ਸੀ।[1] ਉਸ ਨੇ ਬਹੁਤ ਸਾਰੀਆਂ ਕਵਿਤਾ ਅਤੇ ਗੱਦ ਦੀਆਂ ਕਿਤਾਬਾਂ ਲਿਖੀਆਂ।[2] ਉਹ ਕਈ ਦਹਾਕੇ ਸਾਹਿਤਕ ਰਸਾਲੇ "ਔਰਾਕ਼" ਦੇ ਸੰਪਾਦਕ ਅਤੇ ਪ੍ਰਕਾਸ਼ਕ ਵੀ ਰਹੇ। ਉਸ ਨੇ ਉਰਦੂ ਸਾਹਿਤ ਵਿੱਚ ਬਹੁਤ ਸਾਰੇ ਸਿਧਾਂਤ ਪਹਿਲੀ ਵਾਰ ਪੇਸ਼ ਕੀਤਾ। ਉਸ ਦਾ ਸਭ ਤੋਂ ਮਸ਼ਹੂਰ ਕੰਮ ਉਰਦੂ ਹਾਸਰਸ ਦਾ ਹੈ। ਉਸ ਦੀਆਂ ਕਿਤਾਬਾਂ ਦਾ ਮੁੱਖ ਕੇਂਦਰ ਆਧੁਨਿਕ ਉਰਦੂ ਕਵੀ ਹਨ, ਖਾਸਕਰ ਉਹ ਜਿਹਨਾਂ ਨੇ ਗ਼ਜ਼ਲਾਂ ਦੀ ਬਜਾਏ ਵਧੇਰੇ ਕਵਿਤਾਵਾਂ ਲਿਖੀਆ ਹਨ। ਆਗ਼ਾ ਦੀਆਂ ਕਵਿਤਾਵਾਂ ਵਿੱਚ ਆਮ ਕਰ ਕੇ ਕਹਾਣੀ-ਅੰਸ਼ ਮੌਜੂਦ ਹੁੰਦਾ ਹੈ।[3][4]
ਉਰਦੂ ਸਾਹਿਤ ਨੂੰ ਆਗ਼ਾ ਦੇ ਵਧੀਆ ਯੋਗਦਾਨ ਲਈ ਉਸਨੂੰ ਸਿਤਾਰਾ-ਏ-ਇਮਤਿਆਜ਼ ਮਿਲਿਆ ਸੀ ਅਤੇ ਨੋਬਲ ਪੁਰਸਕਾਰ ਲਈ ਵੀ ਉਸ ਦਾ ਨਾਮ ਨਾਮਜ਼ਦ ਕੀਤਾ ਗਿਆ ਸੀ।[2]
ਨਿੱਜੀ ਜ਼ਿੰਦਗੀ
[ਸੋਧੋ]ਪਿੱਠਭੂਮੀ
[ਸੋਧੋ]ਆਗ਼ਾ ਦਾ ਜਨਮ ਸਰਗੋਧਾ ਜ਼ਿਲ੍ਹੇ ਦੇ ਪਿੰਡ ਵਜੀਰ ਕੋਟ ਵਿੱਚ 18 ਮਈ 1922 ਨੂੰ ਹੋਇਆ ਸੀ।[4] ਉਸਦਾ ਪਿਤਾ ਇੱਕ ਵਪਾਰੀ ਸੀ ਜੋ ਕਿ ਫਾਰਸੀ ਬੋਲਣ ਵਾਲੇ ਕਿਜ਼ਿਲਬਾਸ਼ ਪਰਿਵਾਰ ਤੋਂ ਘੋੜਿਆਂ ਦਾ ਵਪਾਰ ਕਰਦਾ ਸੀ। ਵਜ਼ੀਰ ਦੇ ਪਿਤਾ ਨੇ ਸਰਗੋਧਾ ਜ਼ਿਲ੍ਹੇ ਵਿੱਚ ਬ੍ਰਿਟਿਸ਼ ਸਰਕਾਰ ਤੋਂ 750 ਏਕੜ (3.0 km2) ਜ਼ਮੀਨ ਪ੍ਰਾਪਤ ਕੀਤੀ ਸੀ।[3]
ਆਗ਼ਾ ਨੇ ਆਪਣੇ ਪਿਤਾ ਤੋਂ ਫਾਰਸੀ, ਮਾਂ ਤੋਂ ਪੰਜਾਬੀ ਸਿੱਖੀ। ਆਪਣੇ ਸਕੂਲੀ ਸਾਲਾਂ ਦੌਰਾਨ, ਉਸਨੇ ਉਰਦੂ ਗ਼ਜ਼ਲਾਂ ਲਈ ਇੱਕ ਮਜ਼ਬੂਤ ਸ਼ੌਕ ਪੈਦਾ ਕੀਤਾ ਅਤੇ ਆਪਣੇ ਆਪ ਹੀ ਕਵਿਤਾ ਦੀ ਰਚਨਾ ਕਰਨੀ ਸ਼ੁਰੂ ਕਰ ਦਿੱਤੀ। ਉਸਨੇ ਸਰਕਾਰੀ ਕਾਲਜ, ਝੰਗ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਬਾਅਦ ਵਿੱਚ ਸਰਕਾਰੀ ਕਾਲਜ, ਲਾਹੌਰ ਤੋਂ ਅਰਥ ਸ਼ਾਸਤਰ ਵਿੱਚ ਆਪਣੀ ਮਾਸਟਰ ਡਿਗਰੀ ਪ੍ਰਾਪਤ ਕੀਤੀ।[5] ਉਸਨੇ ਉਰਦੂ ਸਾਹਿਤ ਵਿੱਚ ਹਾਸਰਸ ਅਤੇ ਵਿਅੰਗ 'ਤੇ ਖੋਜ ਲਈ 1956 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਪੀਐਚਡੀ ਪ੍ਰਾਪਤ ਕੀਤੀ।[3][6]
ਵਜ਼ੀਰ ਆਗਾ ਦੀ 8 ਸਤੰਬਰ 2010 ਨੂੰ ਲਾਹੌਰ ਵਿੱਚ ਮੌਤ ਹੋ ਗਈ ਸੀ। ਉਸਨੂੰ ਉਸਦੇ ਜੱਦੀ ਪਿੰਡ, ਵਜ਼ੀਰਕੋਟ, ਸਰਗੋਧਾ, ਪੰਜਾਬ, ਪਾਕਿਸਤਾਨ ਵਿੱਚ ਦਫ਼ਨਾਇਆ ਗਿਆ ਸੀ।[3]
ਹਵਾਲੇ
[ਸੋਧੋ]- ↑
- ↑ 2.0 2.1
- ↑ 3.0 3.1 3.2 3.3
- ↑ 4.0 4.1 "Life and times of Dr Wazir Agha – Urdu's most noted critic". Daily Times.com.pk. 10 September 2010. Retrieved 2012-02-24.
- ↑ Obituary and profile of Wazir Agha, Dawn newspaper, Published 3 October 2010, Retrieved 23 May 2017
- ↑ In memory: An era unto himself - Wazir Agha's profile on The News on Sunday magazine, Published 19 September 2010, Retrieved 23 May 2017