ਵਪਾਰੀ ਸੱਭਿਆਚਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਪਾਰੀ ਸੱਭਿਆਚਾਰ ਇੱਕ ਅਜਿਹਾ ਸੱਭਿਆਚਾਰ ਹੈ ਜੋ ਵੱਖੋਂ ਵੱਖਰੇ ਮੁਲਕਾਂ, ਸੰਸਥਾਵਾਂ ਆਦਿ ਦੀਆਂ ਅੰਤਰ ਰਾਸ਼ਟਰੀ ਨੀਤੀਆ ਅਤੇ ਨੁਕਤਿਆਂ ਦੇ ਅਦਾਨ-ਪ੍ਰਦਾਨ ਨੂੰ ਦਰਸਾਉਂਦਾ ਹੋਇਆ, ਉਸ ਵਿੱਚੋਂ ਆਪਣੀ ਹੋਂਦ ਰੱਖਦਾ ਹੈ। ਵਪਾਰੀ ਸੱਭਿਆਚਾਰ ਅੰਤਰ-ਰਾਸ਼ਟਰੀ ਪੱਧਰ ਤੇ ਵਸਤਾਂ ਦੇ ਆਦਾਨ-ਪ੍ਰਦਾਨ ਦੀ ਪ੍ਰਕਿਰਿਆ ਨੂੰ ਸੋਖਿਆ ਕਰਦਾ ਹੈ। ਵਪਾਰੀ ਸੱਭਿਆਚਾਰ ਚੰਗੇ ਅਤੇ ਮਾੜੇ ਦੋਵੇ ਪੱਖਾਂ ਤੋਂ ਆਪਣਾ ਪ੍ਰਭਾਵ ਸਿਰਜਦਾ ਹੈ ਜਿਵੇਂ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਟੈਲੀਵਿਜ਼ਨ ਅਤੇ ਸਿਨੇਮਾ ਆਦਿ ਦੁਆਰਾ ਵਧੇਰੇ ਪੈਂਦਾ ਹੈ ਤੇ ਇਹ ਲੋਕਲ ਸੱਭਿਆਚਾਰ ਦੇ ਮੁਕਾਬਲੇ ਵਧੇਰੇ ਪ੍ਰਭਾਵਿਤ ਕਰਦਾ ਹੈ ਕਈ ਵਾਰੀ ਵਪਾਰੀ ਸੱਭਿਆਚਾਰ ਦੀ ਇਹ ਪ੍ਰਕਿਰਿਆ ਵਿਵਹਾਰਕ ਜੋਖੀਆ ਲਈ ਜਿੰਮੇਵਾਰ ਸਮਝੀ ਜਾਂਦੀ ਹੈ ਪਰ ਕਈ ਵਿਚਾਰਕ ਇਸ ਸਮਝਦਾਰੀ ਤੇ ਸਹਿਣ ਸਕਤੀ ਵਿੱਚ ਵਧੇਰੇ ਮਦਦਗਾਰ ਸਾਬਤ ਕਰਦੇ ਹਨ। ਇਸ ਤੋਂ ਇਲਾਵਾ ਭਾਸ਼ਾ, ਧਰਮ, ਭ੍ਰਿਸਟਾਚਾਰੀ ਤੇ ਸਰਕਾਰੀ ਰੋਜਗਾਰ ਵਪਾਰੀ ਸੱਭਿਆਚਾਰ ਨੂੰ ਆਪਣੇ ਅਨੁਸਾਰ ਵੱਖੋ-ਵੱਖਰੇ ਰੂਪ ਵਿੱਚ ਪ੍ਰਭਾਵਿਤ ਕਰਦੇ ਹਨ।