ਵਰਗੀਜ ਕੂਰੀਅਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡਾ. ਵਰਗੀਜ ਕੂਰੀਅਨ
ਜਨਮ(1921-11-26)26 ਨਵੰਬਰ 1921
ਮੌਤ9 ਸਤੰਬਰ 2012(2012-09-09) (ਉਮਰ 90)
ਨਾਡਿਆਡ, ਗੁਜਰਾਤ, ਭਾਰਤ
ਰਾਸ਼ਟਰੀਅਤਾਭਾਰਤੀ
ਹੋਰ ਨਾਮ"ਫਾਦਰ ਆਫ ਦ ਵਾਈਟ ਰੇਵੋਲੂਸ਼ਨ ਇਨ ਇੰਡੀਆ"
ਅਲਮਾ ਮਾਤਰਲੋਆਇਲ ਕਾਲਜ ਚੇਨੰਈ
ਇੰਜੀਨੀਅਰ ਕਾਲਜ ਗੁਅੰਡੀ
ਮਿਸ਼ਿਗਨ ਸਟੇਟ ਯੂਨੀਵਰਸਿਟੀ
ਪੇਸ਼ਾਅਮੁੱਲ ਦਾ ਮੌਢੀ
ਕੌਮੀ ਡੇਅਰੀ ਵਿਕਾਸ ਬੋਰਡ ਦਾ ਚੇਅਰਮੈਨ ਅਤੇ ਪੇੰਡੂ ਪ੍ਰਬੰਧਨ ਸੰਸਥਾ ਅਨੰਦ
ਲਈ ਪ੍ਰਸਿੱਧ"ਫਾਦਰ ਆਫ ਦ ਵਾਈਟ ਰੇਵੋਲੂਸ਼ਨ" ਇਨ ਇੰਡੀਆ ਵਜੋਂ ਮਸ਼ਹੂਰ[1]
ਪੁਰਸਕਾਰਵਿਸ਼ਵ ਖੁਰਾਕ ਪੁਰਸਕਾਰ (1989)
ਪਦਮ ਵਿਭੂਸ਼ਣ (1999)
ਪਦਮ ਭੂਸ਼ਣ (1966)
ਪਦਮ ਸ਼ਰੀ (1965)
ਰਮਨ ਮੈਗਸੇਸੇ ਸਨਮਾਨ (1963)
ਵੈੱਬਸਾਈਟwww.drkurien.com

ਵਰਗੀਜ ਕੂਰੀਅਨ (26 ਨਵੰਬਰ 1921 - 9 ਸਤੰਬਰ 2012) ਇੱਕ ਪ੍ਰਸਿੱਧ ਭਾਰਤੀ ਸਮਾਜਕ ਉਦਮੀ ਸਨ ਅਤੇ ਫਾਦਰ ਆਫ ਦ ਵਾਈਟ ਰੇਵੋਲੂਸ਼ਨ[2] ਦੇ ਨਾਮ ਨਾਲ ਆਪਣੇ ਬਿਲਿਅਨ ਲਿਟਰ ਆਈਡਿਆ (ਆਪਰੇਸ਼ਨ ਫਲਡ) ਦੇ ਲਈ - ਸੰਸਾਰ ਦਾ ਸਭ ਤੋਂ ਵੱਡੇ ਖੇਤੀਬਾੜੀ ਵਿਕਾਸ ਪਰੋਗਰਾਮ - ਲਈ ਅੱਜ ਵੀ ਮਸ਼ਹੂਰ ਹੈ। ਇਸ ਆਪਰੇਸ਼ਨ ਨੇ 1998 ਵਿੱਚ ਭਾਰਤ ਨੂੰ ਅਮਰੀਕਾ ਨਾਲੋਂ ਵੀ ਜਿਆਦਾ ਤਰੱਕੀ ਕੀਤੀ ਅਤੇ ਦੁੱਧ ਥੁੜੇ ਦੇਸ਼ ਨੂੰ ਦੁੱਧ ਦਾ ਸਭ ਤੋਂ ਵੱਡਾ ਉਤਪਾਦਕ ਬਣਾ ਦਿੱਤਾ। ਡੇਅਰੀ ਖੇਤੀ ਭਾਰਤ ਦੀ ਸਭ ਤੋਂ ਵੱਡੀ ਆਤਮਨਿਰਭਰ ਉਦਯੋਗ ਬਣ ਗਈ। ਉਸ ਨੇ ਪਦਵੀ ਸੰਭਾਲਕੇ ਭਾਰਤ ਨੂੰ ਖਾਦ ਤੇਲਾਂ ਦੇ ਖੇਤਰ ਵਿੱਚ ਵੀ ਆਤਮਨਿਰਭਰਤਾ ਦਿੱਤੀ। ਉਸ ਨੇ ਲੱਗਪਗ 30 ਅਦਾਰਿਆਂ ਦੀ ਸਥਾਪਨਾ ਕੀਤੀ (AMUL, GCMMF, IRMA, NDDB) ਜੋ ਕਿਸਾਨਾਂ ਦੁਆਰਾ ਪ੍ਰਬੰਧਿਤ ਹਨ ਅਤੇ ਪੇਸ਼ੇਵਰਾਂ ਦੁਆਰਾ ਚਲਾਏ ਜਾ ਰਹੇ ਹਨ। ਗੁਜਰਾਤ ਸਹਕਾਰੀ ਦੁਗਧ ਵਿਪਣਨ ਸੰਘ (GCMMF), ਦਾ ਸੰਸਥਾਪਕ ਪ੍ਰਧਾਨ ਹੋਣ ਦੇ ਨਾਤੇ ਡਾ. ਕੂਰੀਅਨ ਅਮੂਲ ਇੰਡਿਆ ਦੇ ਉਤਪਾਦਾਂ ਦੇ ਸਿਰਜਣ ਲਈ ਜ਼ਿੰਮੇਦਾਰ ਸਨ। ਅਮੂਲ ਦੀ ਇੱਕ ਮਹੱਤਵਪੂਰਣ ਉਪਲਬਧੀ ਸੀ ਦੀ ਉਸ ਨੇ ਪ੍ਰਮੁੱਖ ਦੁਧ ਉਤਪਾਦਕ ਰਾਸ਼ਟਰਾਂ ਵਿੱਚ ਗਾਂ ਦੇ ਬਜਾਏ ਮੱਝ ਦੇ ਦੁੱਧ ਦਾ ਧੂੜਾ ਉਪਲੱਬਧ ਕਰਵਾਇਆ। ਡਾ॰ ਕੁਰਿਅਨ ਦੀਆਂ ਅਮੂਲ ਨਾਲ ਜੁੜੀਆਂ ਉਪਲੱਬਧੀਆਂ ਦੇ ਨਤੀਜੇ ਵਜੋਂ ਉਦੋਕੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਨੇ ਉਸ ਨੂੰ 1965 ਵਿੱਚ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਦਾ ਸੰਸਥਾਪਕ ਪ੍ਰਧਾਨ ਨਿਯੁਕਤ ਕੀਤਾ ਤਾਂਕਿ ਉਹ ਰਾਸ਼ਟਰਵਿਆਪੀ ਅਮੂਲ ਦੇ ਆਨੰਦ ਮਾਡਲ ਨੂੰ ਦੋਹਰਾ ਸਕਣ। ਸੰਸਾਰ ਵਿੱਚ ਸਹਿਕਾਰੀ ਅੰਦੋਲਨ ਦੇ ਸਭ ਤੋਂ ਮਹਾਨਤਮ ਸਮਰਥਕਾਂ ਵਿੱਚੋਂ ਇੱਕ, ਡਾ॰ ਕੁਰੀਅਨ ਨੇ ਭਾਰਤ ਹੀ ਨਹੀਂ ਸਗੋਂ ਹੋਰ ਦੇਸ਼ਾਂ ਵਿੱਚ ਲੱਖਾਂ ਲੋਕਾਂ ਨੂੰ ਗਰੀਬੀ ਦੇ ਜਾਲ ਵਿੱਚੋਂ ਬਹਾਰ ਕੱਢਿਆ ਹੈ।

ਸਨਮਾਨ[ਸੋਧੋ]

ਡਾ॰ ਕੂਰੀਅਨ ਨੂੰ ਭਾਰਤਦਾ ਅਤੇ ਸੰਸਾਰ ਖਾਦ ਇਨਾਮ ਅਤੇ ਸਮੁਦਾਇਕ ਅਗਵਾਈ ਲਈ ਰਮਨ ਮੈਗਸੇਸੇ ਸਨਮਾਨ ਸਹਿਤ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਸੀ।

ਹਵਾਲੇ[ਸੋਧੋ]

  1. "Father of white revolution Verghese Kurien dies". The Times of India. Archived from the original on 2013-06-02. Retrieved 9 September 2012. {{cite web}}: Unknown parameter |dead-url= ignored (help)
  2. "1989: Dr. Verghese Kurien". (The World Food Prize Foundation). Retrieved 13 September 2012.