ਵਰਜਿਲ : ਬੁੱਧੀ ਪਰਿਪੱਕਤਾ ਅਤੇ ਪ੍ਰੋਢਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਰਜਿਲ ਦੀ ਬੁੱਧੀ ਦੀ ਪਰਿਪੱਕਤਾ ਅਤੇ ਉਸਦੇ ਦੌਰ ਦੀ ਪ੍ਰੋਢਤਾ ਅਜਿਹੀ ਹੀ ਇਤਿਹਾਸਿਕ ਚੇਤਨਾ ਵਿੱਚ ਉਜਾਗਰ ਹੁੰਦੀ ਹੈ।ਮੈਂ ਸਮਝਦਾ ਹਾਂ ਕਿ  ਬੁੱਧੀ ਦੀ ਪ੍ਰੋਢਤਾ ਲਈ ਸੱਭਿਆਚਾਰਿਕ ਆਚਾਰ-ਵਿਹਾਰ ਦੀ ਪ੍ਰੋਢਤਾ ਅਤੇ ਪੱਛੜੇਪਣ ਸੰਕੀਰਣਤਾ ਦਾ ਤਿਆਗ ਜਰੂਰੀ ਹੈ।ਮੇਰਾ ਵਿਚਾਰ ਹੈ ਕਿ ਅੱਜ ਦਾ ਇੱਕ ਯੂਰਪੀ ਨੌਜਵਾਨ ਜੇ ਅਚਾਨਕ ਅਤੀਤ ਵੱਲ ਸਰਸਰੀ ਨਜਰ ਮਾਰੇ ਤਾਂ ਉਸਨੂੰ ਰੋਮਨਾਂ ਅਤੇ ਏਥਨਜ਼ ਵਾਸੀਆ ਦਾ ਸਮਾਜਿਕ ਆਚਾਰ-ਵਿਵਹਾਰ ਗੰਵਾਰ, ਨਿਰਦਈ ਅਤੇ ਘਿਰਣਾਜਨਕ ਪ੍ਰਤੀਤ ਹੋਵੇਗਾ।ਪਰ ਜੇ ਕੋਈ ਕਵੀ ਆਪਣੇ ਸਮਕਾਲੀ ਅਭਿਆਸ ਤੋ ਚੰਗੀ ਕੋਈ ਰਚਨਾ ਪ੍ਰਸਤੁਤ ਕਰਨ ਦੀ ਯੋਗਤਾ ਰੱਖਦਾ ਹੈ ਤਾਂ ਉਸਦਾ ਇਹ ਤਰੀਕਾ ਨਹੀਂ ਕਿ ਉਹ ਆਉਣ ਵਾਲੀਆਂ ਨਸ਼ਲਾ ਲਈ ਆਚਾਰ ਵਿਵਹਾਰ ਦਾ ਕੋਈ ਨਿਆਰਾ ਵਿਧਾਨ ਪੇਸ਼ ਕਰੇ, ਸਗੋਂ ਉਹ ਇਸ ਗੱਲ ਦੀ ਸਮਝ ਪੇਸ਼ ਕਰੇ ਕਿ ਉਸਦੇ ਜਮਾਨੇ ਦੇ ਲੋਕਾਂ ਦਾ ਚੰਗੇ ਤੋਂ ਚੰਗਾ ਵਿਵਹਾਰ ਕਿਸ ਪ੍ਰਕਾਰ ਦਾ ਹੋ ਸਕਦਾ ਹੈ। ਅਸੀਂ ਹੈਨਰੀ ਜੇਮਸ ਦੀਆਂ ਰਚਨਾਵਾਂ ਨੂੰ ਸਿਰਫ਼ ਐਡਵਰਡ ਦੌਰ ਦੇ ਇੰਗਲੈਂਡ ਦੇ ਅਮੀਰਾਂ ਦੀਆ ਮਹਿਫਲਾਂ ਦੇ ਵਰਣਨ ਲਈ ਨਹੀਂ ਪੜ੍ਹਦੇ ਸਗੋਂ ਅਸੀ ਵੇਖਦੇ ਹਾਂ ਕਿ ਹੈਨਰੀ ਜੇਮਸ ਆਪਣੀਆਂ ਰਚਨਾਵਾਂ ਵਿੱਚ ਉਸੇ ਸਮਾਜ ਦੀ ਕਿਸ ਤਰ੍ਹਾਂ ਦੀ ਆਦਰਸ਼ਕ ਤਸਵੀਰਕਸ਼ੀ ਕਰਦਾ ਹੈ ਅਤੇ ਇਹ ਤਸ਼ਵੀਰਕਸੀ ਕਿਸੇ ਹੋਰ ਸਮਾਜ ਲਈ ਆਦਰਸ਼ਕ ਨਹੀਂ ਹੋ ਸਕਦੀ। ਮੈਂ ਸਮਝਦਾ ਹਾਂ ਅਸੀਂ ਇਸ ਚੇਤਨ ਹਾਂ ਕਿ ਵਰਜਿਲ ਦਾ ਆਪਣੇ ਸਮਕਾਲੀ ਲਾਤੀਨੀ ਕਵੀਆਂ ਨਾਲੋਂ ਨਿੱਖਰਿਆ ਹੋਇਆ ਵਿਵਹਾਰ ਉਸਦੀ ਸੂਖਮ ਸੰਵੇਦਨਾ ਵਿੱਚੋਂ ਝਲਕਦਾ ਹੈ।ਖਾਸ ਕਰਕੇ ਇਹ ਚੇਤਨਾ ਉਸਦੇ ਇਸਤਰੀ ਅਤੇ ਪੁਰਸ਼ ਪਾਤਰਾਂ ਦੇ ਨਿੱਜੀ ਅਤੇ ਸਮਾਜਿਕ ਸੰਬੰਧਾਂ ਵਿੱਚੋਂ ਨਜਰ ਆਉਦੀ ਹੈ। ਮੇਰੇ ਲਈ ਇਹ ਉੱਚਿਤ ਨਹੀਂ ਕਿ ਤੁਹਾਡੇ ਜਿਹੇ ਚਿੰਤਕ ਵਿਅਕਤੀਆਂ ਦੀ ਬੈਠਕ ਵਿੱਚ ਕਿ ਮੈਂ 'ਅਨੀਅਸ' ਅਤੇ ਡਾਇਡੋ ਦੀ ਕਹਾਣੀ ਦੀ ਮੁੜ ਚਰਚਾ ਕਰਾਂ। ਫੇਰ ਵੀ ਮੈਂ ਮਹਿਸੂਸ ਕੀਤਾ ਹੈ ਕਿ ਛੇਵੀਂ ਕਿਤਾਬ ਵਿੱਚ ਡਾਇਡੋ ਨਾਲ ਈਨੀਅਸ ਦੀ ਮੁਲਾਕਾਤ ਨਾ ਸਿਰਫ ਦਿਲ ਨੂੰ ਟੁੱਬਣ ਵਾਲੀ ਜਾਂ ਮਾਰਮਿਕ ਹੈ,ਸਗੋਂ ਕਾਵਿ ਜਗਤ ਦੇ ਸ਼ਾਹਕਾਰ ਕਾਵਿ-ਬੰਦਾਂ ਵਿੱਚੋਂ ਇੱਕ ਹੈ।ਇਹ ਅਰਥ ਦੇ ਪੱਖ ਤੋਂ ਜਟਿਲ ਅਤੇ ਪੇਸ਼ਕਾਰੀ ਦੇ ਪੱਖ ਤੋਂ ਸੰਜਮੀ ਹੈ ਕਿਉਂਕਿ ਇਸਤੋਂ ਨਾ ਸਿਰਫ਼ ਡਾਇਡੋ ਦੀ ਹੀ ਮਨੋਵਿਰਤੀ ਦਾ ਪਤਾ ਲੱਗਦਾ ਹੈ ਸਗੋਂ ਇਸਤੋਂ ਵੀ ਜਿਆਦਾ ਮਹੱਤਵਪੂਰਨ ਹੈ ਕਿ ਇਹ ਸਾਨੂੰ ਅਨੀਅਸ ਦੇ ਸੁਭਾਅ ਬਾਰੇ ਦੱਸਦਾ ਹੈ। ਡਾਇਡੋ ਦਾ ਵਿਵਹਾਰ ਲਗਭਗ ਅਨੀਅਸ ਦੀ ਆਪਣੀ ਚੇਤਨਾ ਦਾ ਪਰਛਾਵਾਂ ਸੀ। ਅਸੀ ਇਹ ਮਹਿਸੂਸ ਕਰਦੇ ਹਾਂ ਕਿ ਇਹ ਅਨੀਅਸ ਦੀ ਚੇਤਨਾ ਦਾ ਪ੍ਰਗਟਾ ਹੈ ਜਿਸ ਤਰ੍ਹਾਂ ਦੇ ਵਿਵਹਾਰ ਦੀ ਉਹ ਡਾਇਡੋ ਤੋ ਆਸ ਕਰ ਰਿਹਾ ਸੀ। ਮੈਨੂੰ ਸਿਰਫ਼ ਇਹ ਹੀ ਗੱਲ ਪ੍ਰਤੀਤ ਨਹੀਂ ਹੁੰਦਾ ਕਿ ਡਾਇਡੋ ਉਸਨੂੰ ਮਾਫ਼ ਨਹੀਂ ਕਰ ਰਹੀ ਭਾਵੇਂ ਇਹ ਗੱਲ ਮਹੱਤਵਪੂਰਨ ਹੈ ਕਿ ਡਾਇਡੋ ਉਸਤੋਂ ਜਵਾਬਦੇਹੀ ਮੰਗਣ ਦੀ ਬਜਾਏ ਉਸਨੂੰ ਜਾਣ ਬੁੱਝ ਕੇ ਅਣਡਿੱਠ ਕਰਕੇ ਉਸਦਾ ਤ੍ਰਿਸਕਾਰ ਕਰਦੀ ਹੈ ਸ਼ਾਇਦ ਇਹ ਵਿਸ਼ਵ ਕਾਵਿ ਸਭ ਤੋਂ ਵੱਧ ਦੁਹਰਾਇਆ ਜਾਣ ਵਾਲਾ ਵਿਵਹਾਰ ਹੈ। ਸਗੋਂ ਗੰਭੀਰ ਗੱਲ ਇਹ ਹੈ ਕਿ ਅਨੀਅਸ ਇਸ ਤੱਥ ਬਾਰੇ ਚੰਗੀ ਤਰ੍ਹਾਂ ਜਾਣੂ ਹੈ ਕਿ ਜੋ ਕੁਝ ਵੀ ਵਾਪਰਿਆ ਹੈ ਜਾਂ ਤਾਂ ਕਿਸਮਤ ਦੀ ਆਗਿਆ ਦੇ ਪਾਲਣ ਵਜੋਂ ਹੋਇਆ ਹੈ ਜਾਂ ਫਿਰ ਉਨ੍ਹਾਂ ਦੇਵਤਿਆਂ ਦੀ ਸਾਜਿਸ਼ ਦਾ ਨਤੀਜਾ ਹੈ ਜੋ ਆਪ ਕਿਸੇ ਮਹਾਨ ਰਹੱਸਪੂਰਨ ਸ਼ਕਤੀ ਦੇ ਸਾਧਨ ਮਾਤਰ ਹਨ, ਪਰ ਫਿਰ ਵੀ ਉਹ ਆਪਣੇ ਆਪ ਨੂੰ ਮਾਫ਼ ਨਹੀਂ ਕਰਦਾ ਇੱਥੇ ਮੈਂ ਜਿਹੜਾ ਦ੍ਰਿਸ਼ਤਾਂਟ ਸੱਭਿਅਕ ਵਿਵਹਾਰ ਵਿਧੀ ਦੇ ਪ੍ਰਸੰਗ ਵਿੱਚ ਉਦਾਹਰਣ ਵਜੋਂ ਪੇਸ਼ ਕੀਤਾ ਹੈ ਉਸ ਦੁਆਰਾ ਸੱਭਿਅਕ ਚੇਤਨਾ ਅਤੇ ਵਿਵੇਕ ਅੰਤਹਕਰਣ ਦੀ ਪੁਸ਼ਟੀ ਹੁੰਦੀ ਹੈ। ਰਚਨਾ ਦੇ ਕਿਸੇ ਇੱਕ ਵਿਸ਼ੇਸ਼ ਪ੍ਰਸੰਗ ਉੱਤੇਂ ਭਾਵੇਂ ਅਸੀਂ ਕਿਸੇ ਵੀ ਕੋਣ ਤੋਂ ਵਿਚਾਰ ਕਰੀਏ ਪਰ ਇਹ ਧਿਆਨਯੋਗ ਹੈ ਕਿ ਇਹ ਪ੍ਰਸੰਗ ਜਾਂ ਕਾਂਡ ਰਚਨਾ ਦਾ ਅਨਿੱਖੜਵਾਂ ਅੰਗ ਹੈ। ਅੰਤ ਵਿੱਚ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਵਰਜਿਲ ਦੇ ਪਾਤਰਾਂ ਦਾ ਵਿਵਹਾਰ ਵਿਸ਼ੇਸ਼ ਸਥਾਨਕ ਜਾਂ ਕਬੀਲੇ ਦੇ ਸਦਾਚਾਰ ਵਿਧਾਨ ਅਨੁਸਾਰ ਪ੍ਰਤੀਤ ਨਹੀਂ ਹੁੰਦਾ। ਉਸਦੇ ਪਾਤਰਾਂ ਦੇ ਵਿਵਹਾਰ ਵਿੱਚ ਆਪਣੇ ਜਮਾਨੇ ਦੇ ਰੋਮਨ ਰੋਮਨ ਅਤੇ ਯੂਰਪੀ ਵਿਧਾਨ ਦਾ ਸੁਮੇਲ ਨਜਰ ਆਉਦਾ ਹੈ। ਯਕੀਨਨ ਵਰਜਿਲ ਆਪਣੇ ਪਾਤਰਾਂ ਦੇ ਸਮਾਜਿਕ ਵਿਵਹਾਰ ਦੇ ਪੱਖ ਤੋਂ ਪਛੜਿਆ ਨਹੀਂ ਹੈ।

ਇਸ ਸੰਦਰਭ ਵਿੱਚ ਵਰਜਿਲ ਦੀ ਸ਼ੈਲੀ ਅਤੇ ਭਾਸ਼ਾ ਦੀ ਪ੍ਰੋਢਤਾ ਨੂੰ ਪ੍ਰਮਾਣਿਤ ਕਰਨਾ ਗੈਰਜਰੂਰੀ ਪ੍ਰਤੀਤ ਹੁੰਦਾ ਹੈ।ਇਹ ਕਾਰਜ ਤੁਹਾਡੇ ਵਿੱਚੋਂ ਬਹੁਤ ਸਾਰੇ ਵਿਅਕਤੀ ਮੇਰੇ ਨਾਲੋਂ ਵਧੀਆਂ ਤਰੀਕੇ ਨਾਲ ਕਰ ਸਕਦੇ ਹਨ।ਮੈਨੂੰ ਲੱਗਦਾ ਹੈ ਕਿ ਮੇਰੀ ਇਸ ਗੱਲ ਨਾਲ ਸਾਰੇ ਸਹਿਮਤ ਹੋਣਗੇ।ਪਰ ਇਸ ਵਿਚਾਰ ਉੱਤੇ ਮੁੜ ਵਿਚਾਰ ਕਰਨੀ ਉਚਿਤ ਹੈ ਕਿ ਵਰਜਿਲ ਦੀ ਸ਼ੈਲੀ ਦਾ ਪ੍ਰੋੜ ਸਰੂਪ ਸੁਭਾਵਿਕ ਤੌਰ' ਤੇ ਸੰਭਵ ਨਹੀਂ ਸੀ  ਜੇਕਰ ਉਸਦੀ ਪਿੱਠਭੂਮੀ ਤੇ ਇੱਕ ਵਿਸ਼ਾਲ ਸਾਹਿਤ ਮੌਜੂਦ ਨਾ ਹੁੰਦਾ,ਜਾਂ ਉਹ ਖੁਦ ਉਸ ਸਾਹਿਤ ਦਾ ਚੰਗਾ ਗਿਆਤਾ ਨਾ ਹੁੰਦਾ।ਉਦਾਹਰਨ ਵਜੋਂ ਜਦ ਉਹ ਆਪਣੇ ਕਿਸੇ ਪੂਰਵ-ਵਰਤੀ ਦੀ ਰਚਨਾ ਵਿੱਚੋਂ ਕੋਈ ਉਕਤੀ ਜਾਂ ਜੁਗਤ ਲੈ ਕੇ ਉਸ ਵਿੱਚ ਕੋਈ ਵਾਧਾ ਕਰਦਾ ਹੈ ਤਾਂ ਉਹ ਇੱਕ ਤਰ੍ਹਾਂ ਨਾਲ਼ ਲਾਤੀਨੀ ਕਵਿਤਾ ਦੀ ਹੀ ਪੁਨਰ ਰਚਨਾ ਕਰ ਰਿਹਾ ਹੁੰਦਾ ਹੈ। ਉਹ ਇੱਕ ਵਿਦਵਾਨ ਲੇਖਕ ਸੀ ਜਿਸਦੀ ਸਾਰੀ ਵਿਦਵਤਾ ਆਪਣੇ ਕਾਰਜ ਲਈ ਪ੍ਰਸੰਗਿਕ ਸੀ, ਉਸਦੀ ਪਿੱਠਭੂਮੀ ਵਿੱਚ ਵਰਤੋਂ ਕਰਨ ਲਈ ਲੋੜ ਅਨੁਸਾਰ ਸਾਹਿਤ ਵੀ ਮੌਜੂਦ ਸੀ ਪਰ ਬਹੁਤ ਜਿਆਦਾ ਮਾਤਰਾ ਵਿੱਚ ਨਹੀਂ ਸੀ। ਮੈ ਨਹੀਂ ਸਮਝਦਾ ਵਰਜਿਲ ਦੇ ਮੁਕਾਬਲੇ ਕਿਸੇ ਵੀ ਕਵੀ ਵਿੱਚ ਸ਼ੈਲੀ ਦੀ ਪ੍ਰੋਢਤਾ ਦੇ ਪੱਖ ਤੋਂ ਗੁੰਝਲਦਾਰ ਸੰਰਚਨਾ ਉੱਤੇ ਪਕੜ ਤੇ ਆਪਣੀ ਰਚਨਾ ਦੇ ਕੇਂਦਰੀ ਨੁਕਤੇ ਨੂੰ ਗਵਾਏ ਬਗੈਰ ਉਸਦੇ ਬੋਧ ਅਤੇ ਧੁੰਨੀ ਨੂੰ ਕਾਇਮ ਰੱਖਣ ਅਤੇ ਲੋੜ ਅਨੁਸਾਰ ਸਾਦੀ ਬਣਤਰ ਦੀ ਵਰਤੋਂ ਦੀ ਯੋਗਤਾ ਸੀ।ਮੈਂ ਨਹੀਂ ਸਮਝਦਾ ਇਸ ਵਿਸ਼ੇ ਬਾਰੇ ਮੈਨੂੰ ਹੋਰ ਵਿਸਤਾਰ ਦੀ ਲੋੜ ਹੈ,ਪਰ ਮੈਨੂੰ ਲੱਗਦਾ ਹੈ ਕਿ ਸਾਮਾਨਯ ਸ਼ੈਲੀ ਬਾਰੇ ਗੱਲ ਕਰਨਾ ਉੱਚਿਤ ਹੋਵੇਗਾ ਕਿਉਂਕਿ ਅਸੀ ਇਸ ਵੱਲ ਲੋੜ ਮੁਤਾਬਿਕ ਧਿਆਨ ਨਹੀਂ ਦਿੰਦੇ ਜੋ ਸਾਨੂੰ ਦੇਣਾ ਚਾਹੀਦਾ ਹੈ।