ਵਰਤਮਾਨ ਕਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਰਤਮਾਨ ਕਾਲ ਇੱਕ ਵਿਆਕਰਨਿਕ ਕਾਲ ਹੈ ਜਿਸਦਾ ਕਾਰਜ ਕਿਸੇ ਘਟਨਾ ਜਾਂ ਸਥਿਤੀ ਨੂੰ ਵਰਤਮਾਨ ਸਮੇਂ ਵਿੱਚ ਸਥਾਪਿਤ ਕਰਨਾ ਹੈ।[1]

ਪੰਜਾਬੀ[ਸੋਧੋ]

ਪੰਜਾਬੀ ਵਿੱਚ ਵਰਤਮਾਨ ਕਾਲ ਦੀਆਂ ਛੇ ਉਪ ਕਿਸਮਾਂ ਹਨ:

  1. ਸਾਧਾਰਨ ਜਾਂ ਅਨਿਸਚਿਤ ਵਰਤਮਾਨ ਕਾਲ- ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕੰਮ ਵਰਤਮਾਨ ਕਾਲ ਵਿੱਚ ਹਰ ਰੋਜ਼ ਹੁੰਦਾ ਹੈ।
    ਜਿਵੇਂ, ਮੈਂ ਚਾਹ ਪੀਂਦਾ ਹਾਂ।
  2. ਚਾਲੁ ਵਰਤਮਾਨ ਕਾਲ- ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲਗਦਾ ਹੈ ਕਿ ਕੰਮ ਵਰਤਮਾਨ ਸਮੇਂ ਵਿੱਚ ਹੀ ਹੋ ਰਿਹਾ ਹੈ ਅਤੇ ਅਜੇ ਮੁੱਕਾ ਨਹੀਂ ਹੈ।
    ਜਿਵੇਂ, ਮੈ ਪਤੰਗ ਉਡਾ ਰਿਹਾ ਹਾਂ।
  3. ਪੂਰਨ ਵਰਤਮਾਨ ਕਾਲ - ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲਗਦਾ ਹੈ ਕਿ ਕੰਮ ਵਰਤਮਾਨ ਸਮੇਂ ਵਿੱਚ ਹੋ ਚੁੱਕਾ ਹੈ।
    ਜਿਵੇਂ, ਅਸੀਂ ਆਪਣਾ ਕੰਮ ਮੁੱਕਾ ਚੁੱਕੇ ਹਾਂ।
  4. ਪੂਰਨ ਚਾਲੂ ਵਰਤਮਾਨ ਕਾਲ- ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲਗਦਾ ਹੈ ਕਿ ਕੰਮ ਬੀਤੇ ਸਮੇਂ ਤੋਂ ਸ਼ੁਰੂ ਹੋ ਕਿ ਹੁਣ ਤਕ ਚਾਲੂ ਹੈ।
    ਜਿਵੇਂ, ਉਹ ਦੋ ਘੰਟਿਆਂ ਤੋਂ ਪੁਸਤਕ ਪੜ੍ਹ ਰਿਹਾ ਹੈ।
  5. ਸ਼ਰਤੀ ਵਰਤਮਾਨ ਕਾਲ- ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਨੇ ਕਿਸੇ ਸ਼ਰਤ ਤੇ ਹੋਣਾ ਹੈ।
    ਜਿਵੇਂ, ਤੁਸੀਂ ਮੈਨੂੰ ਕੁੱਝ ਪੈਸੇ ਦੇਵੋ, ਤਾਂ ਮੈਂ ਉੱਥੇ ਜਾ ਸਕਦਾ ਹਾਂ।
  6. ਹੁਕਮੀ ਵਰਤਮਾਨ ਕਾਲ- ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਵਰਤਮਾਨ ਸਮੇਂ ਵਿੱਚ ਕੰਮ ਕਰਨ ਦਾ ਹੁਕਮ ਦਿਤਾ ਗਿਆ ਹੈ, ਜਾਂ ਬੇਨਤੀ ਕੀਤੀ ਗਈ ਹੈ।
    ਜਿਵੇਂ, ਤੁਸੀਂ ਸਕੂਲ ਨੂੰ ਜਾਓ।

ਹਵਾਲੇ[ਸੋਧੋ]

  1. Comrie, Bernard, Tense, Cambridge Univ Press, 1985.