ਵਰਤੋਂਕਾਰ:Amanpreet kaurr

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ


[1]ਅਚਾਰਿਆ ਭੱਟਤੌਤ

'ਮੁੱਢਲੀਜਾਣਕਾਰੀ:-' ਭਾਰਤੀ ਕਾਵ ਸ਼ਾਸਤਰ ਦੇ ਇਤਿਹਾਸ ਵਿੱਚ ਆਚਾਰੀਆਭੱਟਤੌਤ ਨੂੰ ਰਸਵਾਦੀ ਅਚਾਰੀਆ ਦੇ ਰੂਪ 'ਚ ਮਾਨ ਪ੍ਰਾਪਤ ਹੈ। ਆਚਾਰੀਆ ਅਭਿਨਵ ਗੁਪਤ ਨੇ ਇਨ੍ਹਾਂ ਨੂੰ ਆਪਣਾ ਨਾਟ੍ਯਵੇਦ ਦਾ ਸ਼ਿਕ੍ਸ਼ਕ ਅਤੇ ਗੁਰੂ ਮੰਨਿਆ ਹੈ।1 ਆਨੰਦਵਰਧਨ ਦੇ ਧੁਨਿਆਲੋਕ ਉੱਤੇ 'ਲੋਚਨ' ਨਾਮ ਦੀ ਅਤੇ ਭਰਤ ਦੇ 'ਨਾਟਯਸ਼ਾਸਤਰ ਉੱਤੇ ਆਪਣੀ 'ਅਭਿਨਵਭਾਰਤੀ ਟੀਕਾਵਾਂ ਵਿੱਚ ਅਨੇਕਾਂ ਥਾਵਾਂ 'ਤੇ ਆਚਾਰਿਆ ਭੱਟਤੌਤ ਦਾ ਉਲੇਖ ਆਪਣੇ ਗੁਰੂ ਦੇ ਰੂਪ ਵਿਚ ਕੀਤਾ ਹੈ ਅਭਿਨਵ ਗੁਪਤਾ ਅਨੁਸਾਰ ਹੀ ਇਨ੍ਹਾਂ ਨੇ ਕਾਵਿਕੌਤੁਕ ਨਾਮ ਦੇ ਗ੍ਰੰਥ ਰਚਨਾ ਕੀਤੀ ਸੀ ਅਤੇ ਅਭਿਨਵਗੁਪਤ ਨੇ ਇਸ ਤੇ ਵਿਵਰਣ ਨਾਮ ਦੀ ਟੀਕਾ ਲਿਖੀ2 ਹੈ ਪਰ ਆਚਾਰਿਆ ਭੱਟਤੌਤ ਦਾ ਇਹ ਗ੍ਰੰਥ ਅੱਜ ਪ੍ਰਾਪਤ ਨਹੀ ਹੈ।

ਜਨਮ ਤੇ ਸਮੁੱਚੀ ਰਚਨਾ :-

ਆਚਾਰਿਆ ਭੱਟਤੌਤ ਦੇ ਜੀਵਨ ਬਾਰੇ ਕੁਝ ਜਾਣਕਾਰੀ ਨਹੀਂ ਮਿਲਦੀ ਹੈ ਪਰ ਇਹਨਾਂ ਦੇ ਸਮੇਂ ਬਾਰੇ ਜ਼ਰੂਰ ਕਿਹਾ ਜਾ ਸਕਦਾ ਹੈ ਕੀ ਇਹ ਅਭਿਨਵਗੁਪਤ ਦੇ ਗੁਰੂ ਸਨ ਇਸ ਲਈ ਇਹ ਅਭਿਨਵ ਗੁਪਤ ਕੁਝ ਹੀ ਸਮੇਂ ਪਹਿਲਾਂ ਰਹੇ ਹੋਣਗੇ ਅਭਿਨਵਗੁਪਤ 980 1020 ਈ. ਸਦੀ ਮੰਨਿਆ ਜਾਂਦਾ ਹੈ ਸੋ ਭੱਟਤੌਤ ਦੇ ਗ੍ਰੰਥ ਦਾ ਰਚਨਾਕਾਲ ਵੀ 950-1020ਈ.ਸਦੀ ਦੇ ਵਿਚਕਾਰ ਹੋ ਸਕਦਾ ਹੈ। ਆਚਾਰੀਆ ਭੱਟਤੌਤ ਦੀ ਇਕੋ 'ਕਾਵਿਕੌਤਕ' ਅਪ੍ਰਾਪਤ ਰਚਨਾ ਹੈ ।ਸੰਜੋਗ ਦੀ ਗੱਲ ਹੈ ਕਿ ਇਸ ਉੱਤੇ ਅਭਿਨਵਗੁਪਤ ਦੀ 'ਵਿਵਰਣ 'ਟੀਕਾ ਵੀ ਅਪ੍ਰਾਪਤ ਹੀ ਹੈ ।ਇਸ ਲਈ ਇਹਨਾਂ ਦੇ ਕਾਵਿ-ਸ਼ਾਸਤਰੀ ਸਿਧਾਂਤ ,ਮਤ ਅਤੇ ਵਿਚਾਰ- ਇੱਧਰ ਉੱਧਰ ਅਭਿਨਵਗੁਪਤ ਦੀ ਵਿਵਰਣ ਟੀਕਾ ; ਆਚਾਰੀਆ ਕ੍ਸ਼ੇਮੇਂਦ੍ਰ ਦੇ ਔਚਿਤਯਵਿਚਾਰਚਰਚਾ3। ਗ੍ਰੰਥ ; 'ਕਾਵਿਆਨੁਸ਼ਾਸਨ'; ਮਾਣਿਕਯ ਚੰਦ੍ਰ ਦੁਆਰਾ ਕਾਵਿਪ੍ਰਕਾਸ਼ 'ਤੇ ਲਿਖਤ 'ਸੰਕੇਤ' ਟੀਕਾ ;ਆਦਿ - ਗ੍ਰੰਥਾਂ ਬਿਖਰੇ ਹੋਏ ਮਿਲਦੇ ਹਨ। ਇਸ ਲਈ ਇਨ੍ਹਾਂ ਗ੍ਰੰਥਾਂ ਦੀ ਵਿਸੈ਼ਵਸਤੂ ਦਾ ਕ੍ਰਮ ਅਨੁਸਾਰ ਵਿਵਰਣ ਪ੍ਰਸਤੁਤ ਕਰਨਾ ਕਠਿਨ ਜਾਪਦਾ ਹੈ ।

  1. ਸ਼ਰਮਾ, ਸ਼ੁਕਦੇਵ (17 ਦਸੰਬਰ). "ਆਚਾਰੀਆ ਭੱਟਤੌਤ". ਭੱਟਤੌਤ. {{cite web}}: Check date values in: |date= (help); Missing or empty |url= (help)