ਵਰਤੋਂਕਾਰ:Baljeet Arneja
ਮੈ ਬਲਜੀਤ ਅਰਨੇਜਾ ਭਾਰਤ ਦੀ ਵਿੱਤ ਰਾਜਧਾਨੀ ਬੰਬਈ ਵਿੱਚ ਰਹਿੰਦਾ ਹਾ. ਮੇਰਾ ਜਨਮ ਉਤਰੀ ਭਾਰਤ ਦੇ ਮਹਾਨਗਰ ਲੁਧਿਆਣਾ ਵਿੱਚ ਹੋਇਆ ਸੀ. ਮੈਨੂੰ ਕਿਤਾਬਾ ਪੜ੍ਹਨ, ਖਾਣ ਪੀਣ, ਜੰਗਲ ਅਤੇ ਜੰਗਲ ਨਾਲ ਸੰਬਧਿਤ ਜੀਵ ਜੰਤੂ ਵਾਰੇ ਜਾਣਨਾ ਦਾ ਬਹੁਤ ਸ਼ੋਕ ਹੈ. ਮੈ ਆਪਣੇ ਜਨਮ ਸਥਾਨ ਪੰਜਾਬ ਦੀ ਇਡਸਟੀ ਹੱਬ ਲੁਧਿਆਣਾ ਮਹਾਨਗਰ ਵਿੱਚ ਹੀ ਆਪਣੀ ਸਕੂਲੀ ਸਿਖੀਆ ਪਾਪਤ੍ ਕੀਤੀ, ਇਸ ਤੋ ਬਾਅਦ ਆਪਣਾ ਗਿਆਨ ਅਤੇ ਵਿਦਿਅਕ ਯੋਗਤਾ ਅੱਗੇ ਵਧਾਉਣ ਲਈ ਆਪਣੀ ਪੋਸਟ ਗਰੈਜੂਏਸਨ ਤੱਕ ਦੀ ਪੜ੍ਹਾਈ ਆਪਣੇ ਗ੍ਹਹ ਸਥਾਨ ਦੇ ਬਹੁਤ ਹੀ ਪ੍ਤੀਸ਼ਟਤ ਅਤੇ ਵਿਖਿਆਤ ਕਾਲਜ ਤੋ ਹੀ ਪੂਰੀ ਕੀਤੀ. ਇੱਕ ਆਮ ਭਾਰਤੀ ਦੀ ਤਰ੍ਹਾਂ ਇੱਕ ਵਧੀਆ ਕੇਦਰੀ ਸਰਕਾਰੀ ਕਰਮਚਾਰੀ ਦੀ ਨੋਕਰੀ ਮੇਰਾ ਸੁਪਨਾ ਸੀ ਅਤੇ ਆਪਣਾ ਸੁਪਨਾ ਪੂਰਾ ਕਰਨ ਲਈ ਮੈ ਕਈ ਸਰਕਾਰੀ ਭਰਤੀ ਦੇ ਪੇਪਰ ਦਿੱਤੇ. ਕਈ ਵਾਰ ਨਿਰਾਸ਼ ਹੋਣ ਬਾਅਦ ਆਖਿਰ ਕਾਰ ਮੇਰਾ ਚੈਅਨ ਕੇਦਰੀ ਸਰਾਕਾਰੀ ਕਰਮਚਾਰੀ ਦੇ ਰੂਪ ਵਿਚ ਇਸ਼ੋਰੈਂਸ ਸੈਕਟਰ ਵਿਚ ਹੋ ਗਿਆ. ਸਰਕਾਰੀ ਨੋਕਰੀ ਕਰਨ ਤੋ ਪਹਿਲਾ ਮੈ ਬਹੁਤ ਸਾਰੀਆ ਛੋਟਿਆ ਪ੍ਇਵੇਟ ਨੋਕਰੀਆ ਵੀ ਕੀਤੀਆ.
ਆਪਣੀ ਸਰਕਾਰੀ ਨੋਕਰੀ ਵਿੱਚ ਤਬਾਦਲੇ ਦੇ ਕਾਰਨ ਮੈਨੂੰ ਬੰਬਈ ਸ਼ਿਫਟ ਹੋਣਾ ਪਿਆ. ਮੈ ਇੱਕ ਬੇਹਦ ਮਿਲਣਸਾਰ, ਉਤਸਾਹਿਤ ਅਤੇ ਆਸ਼ਾਵਾਦੀ ਵਿਅਕਤੀ ਹਾ. ਜਦ ਵੀ ਮੈਨੂੰ ਸਮਾ ਮਿਲਦਾ ਹੈ ਮੈ ਆਪਣੇ ਵਿਚਾਰ ਤੇ ਅਨੁਭਵ ਬਲਾਗ ਰਾਹੀ ਸ਼ੇਅਰ ਕਰਦਾ ਹਾ. ਮੈ ਸਭ ਨੂੰ ਹਮੇਸ਼ਾ ਸੁਪਨੇ ਦੇਖਣ ਲਈ ਪ੍ਰੇਰਿਤ ਕਰਦਾ ਹਾ, ਕਿਉਕਿ ਸੁਪਨੇਆ ਦਾ ਕਿਸੇ ਦੀ ਵੀ ਜਿਦੰਗੀ ਵਿੱਚ ਕੁੱਝ ਬਣਨ ਲਈ ਜਾ ਕੁਝੱ ਪ੍ਰਾਪਤ ਕਰਨ ਲਈ ਬਹੁਤ ਯੋਗਦਾਨ ਦੇ ਸਕਦੇ ਹਨ.