ਵਰਤੋਂਕਾਰ ਗੱਲ-ਬਾਤ:ਬਲਕਾਰ ਸਿੰਘ
ਜੀ ਆਇਆਂ ਨੂੰ ਬਲਕਾਰ ਸਿੰਘ ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ। | |
ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ: |
ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ। |
-- New user message (ਗੱਲ-ਬਾਤ) ੦੫:੩੪, ੬ ਨਵੰਬਰ ੨੦੧੫ (UTC)
ਸੰਤ ਇੰਦਰ ਸਿੰਘ ਚਕਰਵਰਤੀ
[ਸੋਧੋ](ਜਨਮ 01ਜਲਾਈ 1904 ਮੋਤ 07 ਮਾਰਚ 1971) ਸੰਤ ਇੰਦਰ ਸਿੰਘ ਚਕਰਵਰਤੀ ਇਕ ਸਰਬਾਂਗੀ ਲੇਖਕ ਹੈ। ਉਹ ਪੱਤਰਕਾਰ,ਕਵੀ,ਨਾਟਕਕਾਰ,ਨਾਵਲਕਾਰ ਤੇ ਆਲੋਚਕ ਹੈ। ਉਹ ਗੁਰਬਖ਼ਸ਼ ਸਿੰਘ ਪੑੀਤਲੜੀ ਦੇ ਵਿਚਾਰਾ ਤੋ ਬਹੁਤ ਜਿਆਦਾ ਪੑਭਾਵਿਤ ਹੋਇਆ ਆ ਅਤੇ ਸਾਲ ਪੑੀਤ ਨਗਰ ਵਿਚ ਰਿਹਾ। ਇਥੇ ਰਹਿੰਦਿਆਂ ਹੀ ਉਸ ਨੇ ਇਕਾਂਗੀ ਸੰਗ੍ਰਹਿ 'ਪੂਰਬ ਪੱਛਮ' ਤੇ ਪੂਰਾ ਨਾਟਕ 'ਪ੍ਰੀਤ ਪੈਗਬਰ' ਲਿਖੇ [1] ਇੰਦਰ ਸਿੰਘ ਚਕਰਵਰਤੀ ਨੇ ਨਾਟਕ ਤੋ ਬਾਅਦ 'ਮਾਲਵੇਂਦਰ' ਮਹਾਂਕਾਵਿ ਦੀ ਵੀ ਰਚਨਾ ਕੀਤੀ। ੲਇਸ ਵਿਚ ਸੰਤ ਜੀ ਨੇ ਆਜ਼ਾਦੀ ਦੇ ਸਗਰਾਮ ਦੇ ਪਰਮ ਨੇਤਾ ਸਤਿਗੁਰੂ ਰਾਮ ਸਿੰਘ ਜੀ ਦਾ ਜੀਵਨ ਬਿਰਤਾਂਤ ਸੰਕਲਿਤ ਕੀਤਾ ਹੈ। [2] ਇਸ ਬਾਰੇ ਡਾਂ ਦਰਦੀ ਦੇ ਸ਼ਬਦ- "ਚਕਰਵਰਤੀ ਜੀ ਨੇ ਇਤਿਹਾਸ ਨੂੰ ਨਿਪਟ ਕਵਿਤਾ ਨਹੀ ਬਣਾ ਘੱਤਿਆ,ਨਾ ਹੀ ਕਵਿਤਾ ਨੂੰ ਨਿਪਟ ਇਤਿਹਾਸ।" ਸ੍ਰੀ ਦੇਵਿਦੰਰ ਸਤਿਆਰਥੀ ਦੇ ਸ਼ਬਦਾਂ ਵਿਚ- "ਇਸ ਮਹਾਂਕਾਵਿ ਵਿਚ ਸਾਡੇ ਦੇਸ਼ ਦੀ ਸੁਤੰਤਰਤਾ ਦਾ ਸੁਪਨਾ ਵੇਖਨ ਵਾਲੇ ਇਕ ਆਦਿ ਪੁਰਖ ਦੀ ਜੀਵਨ ਕਥਾ ਪੇਸ਼ ਕੀਤੀ ਗਈ ਹੈ।"
ਮਿਸਾਲ- ਰਾਜਹੰਸ ਜਿਉਂ ਧੌਣ ਤੇ,ਮਸਤ ਮਤੰਗ ਜਿਉਂ ਹਾਲ। ਥਰ ਹਰ ਧਰਤੀ ਕੰਬਦੀ,ਰਖਣ ਪੈਰ ਸੰਭਾਲ। ਉਚਾ ਲੰਮਾ ਕੰਦ ਇਉਂ,ਸਰੂ ਜਿਵੇਂ ਇਕਸਾਰ। ਗਰਦਨ ਲੰਮੀ ਸਵਾ ਗਿੱਠ, ਦੀਰਘ ਨੇਣ ਅਧਾਰ।
[3] ਚਕਰਵਰਤੀ ਨੇ'ਮਾਲਵੇਂਦਰ' ਤੋਂ ਪਿੱਛੋਂ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਸੰਬੰਧੀ 'ਹਿੰਦ ਦੀ ਚਾਦਰ' ਨਾਂ ਦੇ ਮਹਾਂਕਾਵਿ ਦੀ ਰਚਨਾ ਕੀਤੀ।ਉਹਨਾਂ ਦੀ ਅਣ ਪ੍ਕਾਸ਼ਿਤ ਰਚਨਾ 'ਕਾਰਲ ਮਾਰਕਸ' ਦੇ ਜੀਵਨ ਨਾਲ ਵੀ ਸੰਬੰਧਿਤ ਹੈ। [4]
- ↑ ਪੰਜਾਬੀ ਸਾਹਿਤ ਦਾ ਇਤਿਹਾਸ (ਆਧੁਨਿਕ ਕਾਲ),ਭਾਸ਼ਾ ਵਿਭਾਗ ਪਟਿਆਲਾ,ਪੰਨਾ 124-25
- ↑ ਪੑੋ ਕਿਰਪਾਲ ਸਿੰਘ ਕਸੇਲ,ਡਾ ਪਰਮਿੰਦਰ ਸਿੰਘ, ਡਾ ਗੋਬਿੰਦ ਸਿੰਘ ਲਾਂਬਾ, ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਸ, ਲਾਹੋਰ ਬੂੱਕ ਡਿਪੂਛਾਪ 2-ਲਾਜਪਤ ਰਾਏ ਮਾਰਕਿਟ, ਲੁਧਿਆਣਾ ਪੰਨਾ 468
- ↑ ਪੰਜਾਬੀ ਸਾਹਿਤ ਦਾ ਇਤਿਹਾਸ(ਆਧੁਨਿਕਕਾਲ),ਭਾਸ਼ਾ ਵਿਭਾਗ,ਪਟਿਆਲਾ,ਪੰਨਾ 206
- ↑ ਪ੍ਰੋ ਕਿਰਪਾਲ ਸਿੰਘ ਕਸੇਲ,ਡਾ ਪਰਮਿੰਦਰ ਸਿੰਘ, ਡਾ ਗੋਬਿਦ ਸਿੰਘ ਲਾਂਬਾ, ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ,ਲਾਹੋਰ ਬੂੱਕ ਡਿਪੂ ,ਲੁਧਿਆਣਾ,2009,ਪੰਨਾ 468
ਲੇਖ ਲਿਖਣ ਸਬੰਧੀ ਮਦਦ
[ਸੋਧੋ]ਸਤਿ ਸ਼੍ਰੀ ਅਕਾਲ @ਬਲਕਾਰ ਸਿੰਘ: ਜੀ। ਮੁਆਫ਼ੀ ਚਾਹੁੰਦਾ ਹਾਂ ਪਰ ਇਹ ਤੁਹਾਡਾ ਗੱਲਬਾਤ ਪੰਨਾ ਹੈ। ਇਸਨੂੰ ਲੇਖ ਸਬੰਧੀ ਗੱਲਬਾਤ ਕਰਨ ਲਈ ਵਰਤਿਆ ਜਾਂਦਾ ਹੈ ਅਤੇ ਤੁਸੀਂ ਇਸ ਉੱਤੇ ਕੋਈ ਲੇਖ ਨਹੀਂ ਲਿਖ ਸਕਦੇ। ਜੇਕਰ ਤੁਸੀਂ ਲੇਖ ਲਿਖਣਾ ਚਾਹੁੰਦੇ ਹੋ ਤਾਂ ਇਸ ਪੰਨੇ 'ਤੇ ਝਾਤ ਮਾਰੋ। ਧੰਨਵਾਦ। --Satnam S Virdi (ਗੱਲ-ਬਾਤ) 04:07, 18 ਅਪਰੈਲ 2016 (UTC)