ਵਰਤੋਂਕਾਰ ਗੱਲ-ਬਾਤ:Satnam S Virdi

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Crystal Clear app ksmiletris.png ਜੀ ਆਇਆਂ ਨੂੰ Satnam S Virdi ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

--ਮਸੁਬਾ'ਹੇ ਹਰੀਕ਼ (ਗੱਲ-ਬਾਤ) ੦੬:੨੭, ੨੮ ਮਾਰਚ ੨੦੧੫ (UTC)

ਸਤਿ ਸ੍ਰੀ ਅਕਾਲ ਜੀ[ਸੋਧੋ]

ਸਤਿ ਸ੍ਰੀ ਅਕਾਲ ਪ੍ਰਚਾਰਕ ਜੀ, ਮੈਂ ਸੱਥ ਉੱਤੇ ਪੰਜਾਬੀ ਭਾਸ਼ਾ ਬਾਰੇ ਤੁਹਾਡੇ ਵਿਚਾਰ ਪੜ੍ਹੇ ਹਨ। ਮੇਰਾ ਨਿੱਜੀ ਤੌਰ ਉੱਤੇ ਸੋਚਣਾ ਹੈ ਕਿ ਜਿੱਥੇ ਆਮ ਬੋਲ ਚਾਲ ਵਿੱਚ ਅੰਗਰੇਜ਼ੀ ਦੇ ਸ਼ਬਦ ਆ ਗਏ ਹਨ, ਉਹਨਾਂ ਨੂੰ ਉਸੇ ਤਰ੍ਹਾਂ ਲੈਣਾ ਹੈ ਉਚਿਤ ਹੈ। ਹਰ ਲਫ਼ਜ਼ ਨੂੰ ਆਪਾਂ ਪੰਜਾਬੀ ਵਿੱਚ ਅਨੁਵਾਦ ਨਹੀਂ ਕਰ ਸਕਦੇ। ਇੰਟਰਨੈੱਟ, ਵਾਈ-ਫ਼ਾਈ, ਬਲੂਟੁਥ ਆਦਿ। ਹੁਣ ਇੱਥੇ ਬਲੂਟੁਥ ਨੂੰ ਨੀਲਾ ਦੰਦ ਕਹਿਣਾ ਉਚਿਤ ਨਹੀਂ ਹੋਵੇਗਾ। ਵੈਸੇ ਇਸ ਮੁੱਦੇ ਉੱਤੇ ਬਹੁਤ ਲੰਬੀ ਚੌੜੀ ਬਹਿਸ ਹੋ ਸਕਦੀ ਹੈ। ਪਹਿਲਾਂ ਵੀ ਪੰਜਾਬੀ ਵਿਕੀਪੀਡੀਆ ਉੱਤੇ ਅਜਿਹੀਆਂ ਕਈ ਬਹਿਸਾਂ ਹੋਈਆਂ ਹਨ। ਹਾਲੇ ਤੱਕ ਦੇ ਭਾਈਚਾਰੇ ਦਾ ਵਿਚਾਰ ਹੈ ਕਿ ਨਵੇਂ ਸ਼ਬਦਾਂ ਦੇ ਆਉਣ ਵਿੱਚ ਕੋਈ ਦਿੱਕਤ ਨਹੀਂ ਹੈ। ਕਿਸੇ ਵਕਤ ਪੰਜਾਬੀ ਵਿੱਚ ਫ਼ਾਰਸੀ ਤੋਂ ਅਨੇਕਾਂ ਸ਼ਬਦ ਆਏ ਅਤੇ ਉਹ ਹੁਣ ਸਾਨੂੰ ਬਿਲਕੁਲ ਪੰਜਾਬੀ ਦੇ ਸ਼ਬਦ ਹੀ ਲੱਗਦੇ ਹਨ, ਸਗੋਂ ਜ਼ਿਆਦਾ ਪਿਆਰੇ ਲਗਦੇ ਹਨ। ਉਦਾਹਰਨ ਵਜੋਂ ਪਰਮਾਤਮਾ ਦੇ ਹੁੰਦੇ ਹੋਏ ਵੀ ਰੱਬ ਸ਼ਬਦ ਆਇਆ, ਪਿਆਰ ਦੇ ਹੁੰਦੇ ਹੋਏ ਵੀ ਇਸ਼ਕ ਸ਼ਬਦ ਆਇਆ। ਲਾਲ ਦੇ ਨਾਲ ਆਕੇ ਸੁਰਖ਼ ਜੁੜ ਗਿਆ ਅਤੇ ਲਾਲ ਹੋਰ ਗੂੜ੍ਹਾ ਹੋ ਗਿਆ। ਇਹ ਗੱਲਾਂ ਵੈਸੇ ਸੁਰਜੀਤ ਪਾਤਰ ਨੇ ਆਪਣੀ ਇੱਕ ਨਜ਼ਮ ਵਿੱਚ ਕੀਤੀਆਂ ਹੋਈਆਂ ਹਨ। ਪਰ ਮੈਨੂੰ ਬਹੁਤ ਵਧੀਆ ਲੱਗਿਆ ਕਿ ਤੁਸੀਂ ਵਿਕੀਪੀਡੀਆ ਉੱਤੇ ਕੰਮ ਕਰ ਰਹੇ ਹੋ। ਉਮੀਦ ਹੈ ਆਪਾਂ ਰਲ-ਮਿਲ ਕੇ ਇਸ ਤਰ੍ਹਾਂ ਗਿਆਨ ਨੂੰ ਮੁਫ਼ਤ ਵਿੱਚ ਸਾਰਿਆਂ ਤੱਕ ਪਹੁੰਚਾਉਣ ਦੀ ਲਹਿਰ ਵਿੱਚ ਕੰਮ ਕਰਦੇ ਰਹਾਂਗੇ। ਅਗਲੇ ਮਹੀਨੇ ਅਸੀਂ ਚੰਡੀਗੜ੍ਹ ਵਿਖੇ ਇੱਕ ਵਰਕਸ਼ਾਪ ਕਰ ਰਹੇ ਹਾਂ। ਜੇਕਰ ਤੁਸੀਂ ਉਸ ਵਿੱਚ ਸ਼ਾਮਿਲ ਹੋਣਾ ਚਾਹੋਗੇ ਤਾਂ ਮੈਨੂੰ ਆਪਣੀ ਜਾਣਕਾਰੀ satdeep_gill@yahoo.com ਉੱਤੇ ਭੇਜ ਸਕਦੇ ਹੋ। --Satdeep Gill (ਗੱਲ-ਬਾਤ) ੧੬:੨੩, ੧੬ ਸਤੰਬਰ ੨੦੧੫ (UTC)

ਸਤਿ ਸ੍ਰੀ ਅਕਾਲ ਜੀ[ਸੋਧੋ]

ਪ੍ਰਚਾਰਕ ਜੀ, ਕੁੱਝ ਅੰਗਰੇਜੀ ਦੇ ਸਰਕਾਰੀ ਸ਼ਬਦ ਹੁੰਦੇ ਹੁੰਦੇ ਹਨ ਜਿਵੇਂ ਕਿਸੇ ਦਾ ਨਾਮ ਅਤੇ ਕਿਸੇ ਵਿਗਿਆਨੀ ਦੇ ਸਿਧਾਂਤ ਜਾਂ ਕਾਢ ਦਾ ਨਾਮ, ਉਹਨਾਂ ਨੂੰ ਪੰਜਾਬੀ ਵਿੱਚ ਕਿਸੇ ਹੱਦ ਤੱਕ ਹੀ ਬਦਲਨਾ ਠੀਕ ਹੈ, ਜਿਵੇਂ ਕਿਸੇ ਰੋਜ਼ ਨਾਮ ਦੇ ਅੰਗਰੇਜ ਦੇ ਨਾਮ ਨੂੰ ਆਪਾਂ ਗੁਲਾਬ ਨਹੀਂ ਕਹਿ ਸਕਦੇ ! ਇਸੇ ਤਰਾਂ ਕੁੱਝ ਥਿਊਰੀਆਂ ਦੇ ਜੋ ਨਾਮ ਸਰਕਾਰੀ ਤੌਰ ਤੇ ਰਜਿਸਟਰਡ ਹੁੰਦੇ ਹਨ ਉਹਨਾਂ ਨੂੰ ਓਵੇਂ ਹੀ ਪੰਜਾਬੀ ਵਿੱਚ ਲਿਖਣਾ ਜਾਣਕਾਰੀ ਨੂੰ ਜਿਆਦਾ ਗੁੰਝਲਦਾਰ ਹੋਣ ਤੋ ਬਚਾਉਂਦਾ ਹੈ ਤੇ ਵਿਸ਼ੇ ਵਿੱਚ ਸੌਖ ਬਣੀ ਰਹਿੰਦੀ ਹੈ| ਇਸਤਰਾਂ ਨਾਲ ਪੰਜਾਬੀ ਭਾਸ਼ਾ ਦੇ ਸ਼ਬਦਾਂ ਦੀ ਹੋਂਦ ਨੂੰ ਕੋਈ ਖਤਰਾ ਨਹੀਂ ਪੈਦਾ ਹੁੰਦਾ ਕਿਉਂਕਿ ਬਾਕੀ ਹੋਰ ਬਹੁਤ ਜਗਹ ਪੰਜਾਬੀ ਦੇ ਦੇਸੀ ਸ਼ਬਦ ਵਰਤਣੇ ਜਾਰੀ ਰੱਖੇ ਜਾ ਸਕਦੇ ਹਨ | ਜਨਰਲ ਤੇ ਰਿਲੇਟੀਵਿਟੀ ਬੇਸ਼ੱਕ ਦੋਵੇਂ ਅੰਗਰੇਜੀ ਦੇ ਸ਼ਬਦ ਹਨ ਤੇ ਭਾਵੇਂ ਇਹਨਾਂ ਦਾ ਪੰਜਾਬੀ ਰੂਪ ਭਲਾ ਚੰਗਾ ਉਪਲਬਧ ਹੈ, ਪਰ ਜੇਕਰ ਓਸ ਪੰਜਾਬੀ ਰੂਪ ਨੂੰ ਲਿਖਿਆ ਜਾਏਗਾ ਤਾਂ ਤਕੀਨੀਕੀ ਤੌਰ ਤੇ ਜੋ ਅਰਥ ਇਹਨਾਂ ਅੰਗਰੇਜੀ ਸ਼ਬਦਾਂ ਨੇ ਬਿਆਨ ਕਰਨਾ ਹੁੰਦਾ ਹੈ, ਉਹ ਨਹੀਂ ਕਰ ਪਾਉਣਗੇ ਤੇ ਸ਼ਬਦ ਅਪਣੀ ਅਰਥਾਂ ਵਾਲੀ ਗਹਿਰਾਈ ਖੋ ਲੈਣਗੇ | ਜਨਰਲ ਤੇ ਸਧਾਰਣ ਸ਼ਬਦ ਵਿੱਚ ਬਹੁਤ ਜਿਆਦਾ ਫਰਕ ਹੈ, ਸਧਾਰਣ ਸ਼ਬਦ ਸਿੰਪਲ ਸ਼ਬਦ ਲਈ ਹੁੰਦਾ ਹੈ, ਅਤੇ ਜਨਰਲ ਸ਼ਬਦ ਦਾ ਅਰਥ ਬਹੁਤ ਗਹਿਰਾ ਸਰਵ ਸਧਾਰਨ ਟਾਈਪ ਦਾ ਕੁੱਝ ਬਣਦਾ ਹੈ ਜੋ ਅਜੇ ਵੀ ਸਹੀ ਰੂਪ ਵਿੱਚ ਅਰਥ ਨਹੀਂ ਦੱਸ ਪਾਉਂਦਾ | ਇਹ ਸ਼ਬਦ ਮੁੱਖ ਤੌਰ ਤੇ "ਜਨਰਲਾਈਜ਼ੇਸ਼ਨ" ਦਾ ਹਿੱਸਾ ਹੈ ਜਿਸਦਾ ਵਿਗਿਆਨ ਵਿੱਚ ਅਰਥ "ਕਿਸੇ ਵੀ ਚੀਜ਼ ਤੇ ਲਾਗੂ ਕਰਨ ਲਈ ਕੀਤੀਆਂ ਗਈਆਂ ਤਬਦੀਲੀਆਂ ਕਰਨਾ ਹੁੰਦਾ ਹੈ ਜੋ ਸਿਰਫ ਸਧਾਰਣ ਲਿਖ ਕੇ ਨਹੀਂ ਪ੍ਰਗਟਾਇਆ ਜਾ ਸਕਦਾ | ਅਤੇ ਜੇਕਰ ਇਸਦੇ ਬਦਲੇ ਵਿੱਚ ਕੋਈ ਪੰਜਾਬੀ ਸ਼ਬਦ ਨਵਾਂ ਬਣਾਉਣਾ ਹੀ ਹੋਵੇ ਤਾਂ ਇਹੀ ਮੂਲ ਅੰਗਰੇਜੀ ਸ਼ਬਦ ਹੀ ਕਿਉਂ ਨਾ ਚੁਣ ਲਿਆ ਜਾਵੇ ਜੋ ਭਾਸ਼ਾਵਾਂ ਦੀ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕਰੇਗਾ, ਬੇਸ਼ੱਕ ਪੰਜਾਬੀ ਤੋਂ ਅੰਗਰੇਜੀ ਵਿੱਚ ਬਹੁਤ ਘੱਟ ਸ਼ਬਦ ਲਏ ਗਏ ਹੋ ਸਕਦੇ ਹਨ| ਪਰ ਜਿੱਥੇ ਜਿੱਥੇ ਪੰਜਾਬੀ ਦੇਸੀ ਸਭਿਆਚਾਰ ਦੀ ਗੱਲ ਅੰਗਰੇਜ ਅਪਣੀ ਬੋਲੀ ਵਿੱਚ ਅਨੁਵਾਦ ਕਰਨਗੇ, ਉਹ ਵੀ ਪੰਜਾਬੀ ਦੇ ਕਈ ਸ਼ਬਦ ਇੰਨਨਿੰਨ ਅੰਗਰੇਜੀ ਵਿੱਚ ਲਿਖਣਗੇ ਹੀ | --Param munde (ਗੱਲ-ਬਾਤ) ੦੭:੪੭, ੧੮ ਅਕਤੂਬਰ ੨੦੧੫ (UTC)

ਵਰਕਸ਼ਾਪ[ਸੋਧੋ]

ਪ੍ਰਚਾਰਕ ਜੀ, ਕੀ ਤੁਸੀਂ ਚੰਡੀਗੜ੍ਹ ਵਿਖੇ 16-17 ਅਕਤੂਬਰ 2015 ਨੂੰ ਹੋ ਰਹੀ ਪੰਜਾਬੀ ਵਿਕੀਪੀਡੀਆ ਦੀ ਵਰਕਸ਼ਾਪ ਵਿੱਚ ਸ਼ਾਮਲ ਹੋਣਾ ਚਾਹੋਂਗੇ ? ਤੁਹਾਡੀ ਆਵਾ-ਜਾਈ, ਰਿਹਾਇਸ਼ ਅਤੇ ਖਾਣੇ ਦਾ ਪ੍ਰਬੰਧ ਕੀਤਾ ਜਾਵੇਗਾ। --Satdeep Gill (ਗੱਲ-ਬਾਤ) ੧੬:੪੫, ੨੯ ਸਤੰਬਰ ੨੦੧੫ (UTC)

ਨਵੇਂ ਸਫ਼ੇ[ਸੋਧੋ]

ਪ੍ਰਚਾਰਕ ਜੀ, ਸਤਿ ਸ੍ਰੀ ਅਕਾਲ, ਤੁਸੀਂ ਇਸ ਸਮੇਂ ਪੰਜਾਬੀ ਵਿਕੀਪੀਡੀਆ ਉੱਤੇ ਬਹੁਤ ਸਰਗਰਮੀ ਨਾਲ ਕੰਮ ਕਰ ਰਹੇ ਹੋ, ਇਸਦੀ ਬਹੁਤ ਖੁਸ਼ੀ ਹੈ। ਮੈਂ ਕੁਝ ਸਲਾਹਾਂ ਦੇਣੀਆਂ ਚਾਹੁੰਗਾ। ਨਵੇਂ ਸਫ਼ਿਆਂ ਦਾ ਆਕਾਰ ਥੋੜਾ ਹੋਰ ਵੱਡਾ ਰੱਖਣ ਦੀ ਕੋਸ਼ਿਸ਼ ਕਰੋ ਅਤੇ ਨਵੇਂ ਸਫ਼ੇ ਨੂੰ ਖੱਬੇ ਪਾਸੇ ਲਿਖੇ Add Links ਉੱਤੇ ਕਲਿੱਕ ਕਰਕੇ ਬਾਕੀ ਭਾਸ਼ਾਵਾਂ ਦੇ ਵਿਕੀਪੀਡੀਆ ਨਾਲ ਜੋੜਦਿਆ ਕਰੋ। ਹੋ ਸਕੇ ਤਾਂ ਹਰ ਲੇਖ ਵਿੱਚ ਇੱਕ-ਦੋ ਹਵਾਲੇ ਵੀ ਪਾ ਦਿਆ ਕਰੋ। ਸਾਡੀ ਕੋਸ਼ਿਸ਼ ਹੈ ਕਿ ਆਪਾਂ ਪੰਜਾਬੀ ਵਿਕੀਪੀਡੀਆ ਦਾ ਮਿਆਰ ਉੱਚਾ ਕਰੀਏ ਅਤੇ ਇਸ ਉੱਤੇ ਬਹੁਤ ਹੀ ਜ਼ਿਆਦਾ ਛੋਟੇ-ਛੋਟੇ ਸਫ਼ੇ ਨਾ ਹੋਣ ਸਗੋਂ ਸਾਰਿਆਂ ਸਫ਼ਿਆਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਗਿਆਨ ਹੋਵੇ (ਹਵਾਲਿਆਂ ਸਮੇਤ)। ਤੁਹਾਨੂੰ ਕਿਸੇ ਵੀ ਕਿਸਮ ਦੀ ਦਿੱਕਤ ਆਉਂਦੀ ਹੈ ਤਾਂ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ। --Satdeep Gill (ਗੱਲ-ਬਾਤ) ੦੫:੨੮, ੨ ਅਕਤੂਬਰ ੨੦੧੫ (UTC)

ਹੋਰ ਵਿਕੀਆਂ ਨਾਲ ਜੋੜਨਾ[ਸੋਧੋ]

ਸਤਿ ਸ਼੍ਰੀ ਅਕਾਲ ਜੀ, ਕੋਈ ਵੀ ਨਵਾਂ ਸਫ਼ਾ ਬਣਾਉਣ ਤੋਂ ਬਾਅਦ ਉਸ ਸਫ਼ੇ ਦੇ ਖੱਬੇ ਪਾਸੇ ਕੋਨੇ ਵਿੱਚ ਦੇਖੋ। Add Links ਲਿਖਿਆ ਆਵੇਗਾ। ਉਸ ਉੱਤੇ ਕਲਿੱਕ ਕਰੋ। ਫਿਰ ਭਾਸ਼ਾ ਵਿੱਚ enwiki ਲਿਖੋ ਅਤੇ ਨੀਚੇ ਅੰਗਰੇਜ਼ੀ ਵਿੱਚ ਲੇਖ ਦਾ ਨਾਮ ਲਿਖੋ ਅਤੇ ਲਿੰਕ ਕਰ ਦੇਵੋ ਜੀ।--Satdeep Gill (ਗੱਲ-ਬਾਤ) ੧੨:੧੨, ੮ ਅਕਤੂਬਰ ੨੦੧੫ (UTC)

ਪੰਜਾਬੀ ਵਿਕੀ ਵਰਕਸ਼ਾਪ ਅਕਤੂਬਰ 2015, ਚੰਡੀਗੜ੍ਹ[ਸੋਧੋ]

ਪ੍ਰਚਾਰਕ ਜੀ, ਕੀ ਤੁਸੀਂ 16-17 ਅਕਤੂਬਰ 2015 ਨੂੰ ਚੰਡੀਗੜ੍ਹ ਵਿਖੇ ਪੰਜਾਬੀ ਵਿਕੀਪੀਡੀਆ ਦੀ ਵਰਕਸ਼ਾਪ ਵਿੱਚ ਸ਼ਾਮਿਲ ਹੋਣਾ ਚਾਹੋਂਗੇ? ਇਸ ਵਰਕਸ਼ਾਪ ਵਿੱਚ ਸ਼ਾਮਿਲ ਹੋਣ ਲਈ ਤੁਹਾਨੂੰ ਸਕਾਲਰਸ਼ਿਪ ਵੀ ਦਿੱਤੀ ਜਾਵੇਗੀ। ਜੇਕਰ ਤੁਸੀਂ ਇਹ ਸਕਾਲਰਸ਼ਿਪ ਲੈਣਾ ਚਾਹੁਣੇ ਹੋ ਤਾਂ ਅਗਲੇ 3-4 ਦਿਨਾਂ ਦੇ ਅੰਦਰ-ਅੰਦਰ ਇਸ ਸੁਨੇਹੇ ਦਾ ਜਵਾਬ ਦੇਵੋ।--Satdeep Gill (ਗੱਲ-ਬਾਤ) ੧੭:੧੧, ੮ ਅਕਤੂਬਰ ੨੦੧੫ (UTC)

ਵਿਸ਼ੇਸ਼ ਸਾਪੇਖਤਾ ਐਡਿਟ ਸਬੰਧੀ[ਸੋਧੋ]

ਪ੍ਰਚਾਰਕ ਜੀ, ਜੋ ਤੁਸੀਂ ਸਪੇਸ ਦੀ ਜਗਹ ਖਲਾਅ ਸ਼ਬਦ ਲਿਖ ਕੇ ਐਡਿਟ ਕੀਤਾ ਹੈ, ਉਹ ਸਪੇਸ ਸ਼ਬਦ ਦੇ ਅਰਥਾਂ ਦਾ ਗਲਤ ਰੂਪ ਹੈ| ਸਪੇਸ ਹੋਰ ਚੀਜ਼ ਹੈ ਅਤੇ ਖਲਾਅ ਹੋਰ ਚੀਜ਼ ਹੈ, ਭਾਵੇਂ ਕੋਈ ਡਿਕਸ਼ਨਰੀ ਏਸ ਨੂੰ ਜੋ ਮਰਜੀ ਦੱਸੀ ਜਾਵੇ, ਪਰ ਸਪੇਸ ਅਤੇ ਖਲਾਅ ਵਿਚਲਾ ਅੰਤਰ ਅਰਥਾਂ ਦੇ ਮਾਮਲੇ ਤੇ ਮਾਇਨੇ ਰੱਖਦਾ ਹੈ| ਸੱਚ ਪੁੱਛੋ ਤਾਂ ਪ੍ੰਜਾਬੀ ਜਾਂ ਹਿੰਦੀ ਭਾਸ਼ਾ ਵਿੱਚ ਏਸ ਸ਼ਬਦ ਦੇ ਸਮਾਨ ਅਜੇ ਸ਼ਬਦ ਬਣਾਇਆ ਹੀ ਨਹੀਂ ਗਿਆ| ਖਲਾਅ ਸ਼ਬਦ ਪੁਲਾੜ ਲਈ ਵਰਤਿਆ ਜਾਂਦਾ ਹੈ ਜੋ ਅੰਗਰੇਜੀ ਦੇ ਵੈਕੱਮ ਸ਼ਬਦ ਸਮਾਨ ਹੈ ਤੇ ਓਸਦਾ ਅਰਥ 0 ਹੁੰਦਾ ਹੈ, ਜਦੋਂਕਿ ਸਪੇਸ ਡਾਇਮੈਨਸ਼ਨਾਂ ਦੇ ਇੱਕ ਸਿਸਟਮ ਨੂੰ ਕਿਹਾ ਜਾਂਦਾ ਹੈ ਜਿਸਦਾ ਵਿਵਰਣ ਮੈਂ ਇੱਥੇ ਦੇਣਾ ਜਰੂਰੀ ਨਹੀਂ ਸਮਝਦਾ|

ਤੇ ਜਿੱਥੇ ਤੁਸੀਂ ਥਿਊਰੀ ਦੀ ਜਗਹ ਸਿਧਾਂਤ ਐਡਿਟ ਕੀਤਾ ਹੈ, ਉੱਥੇ ਲਾਈਨ ਏਸ ਤਰਾਂ ਬਣ ਗਈ ਹੈ, ਇਹ ਸਿਧਾਂਤ ਮੂਲ ਰੂਪ ਵਿੱਚ ਪਰਚੇ “ਇਲੈਕਟਰੋਡਾਇਨੇਮਿਕਸ ਆਫ਼ ਮੂਵਿੰਗ ਬਾਡੀਜ਼” (ਗਤੀਸ਼ੀਲ ਚੀਜ਼ਾਂ ਦੇ ਇਲੈਕਟ੍ਰੋਡਾਇਨਾਮਿਕਸ ਉੱਤੇ) ਵਿੱਚ ਸੰਨ 1905 ਵਿੱਚ ਅਲਬਰਟ ਆਈਨਸਟਾਈਨ ਦੁਆਰਾ ਪ੍ਰਸਤਾਵਿਤ ਕੀਤੀ ਗਈ ਸੀ।----- ਹਾਲਾਂਕਿ ਸਿਧਾਂਤ ਅਤੇ ਥਿਊਰੀ ਮੂਲ ਰੂਪ ਵਿੱਚ ਪੁੱਤ-ਮਾਂ ਹਨ, ਪਰ ਫੇਰ ਵੀ ਜੇਕਰ ਏਸਤਰਾਂ ਕਦੇ ਐਡਿਟ ਕਰੋ ਤਾਂ ਪੂਰੀ ਲਾਈਨ ਵਿੱਚ ਹੋਰ ਤਬਦੀਲੀ ਵੀ ਚੈੱਕ ਕਰ ਲੈਣੀ ਬਣਦੀ ਹੈ|

--Param munde (ਗੱਲ-ਬਾਤ) ੦੫:੨੭, ੨੭ ਅਕਤੂਬਰ ੨੦੧੫ (UTC)

ਲੇਖ "ਕੁਆਰਕ" ਵਿਚਲੇ ਸ਼ਬਦਾਂ ਦੀ ਐਡਿਟਿੰਗ ਸਬੰਧੀ[ਸੋਧੋ]

ਪ੍ਰਚਾਰਕ ਜੀ, ਤੁਸੀਂ ਜੋ ਇਸ ਲੇਖ ਵਿਚਲੇ ਕੁੱਝ ਸ਼ਬਦਾਂ ਨੂੰ ਐਡਿਟ ਕੀਤਾ ਹੈ ਉਸ ਨਾਲ ਓਹਨਾਂ ਸ਼ਬਦਾਂ ਦੇ ਸਬੰਧਤ ਲਿੰਕ ਕੰਮ ਕਰਨਾ ਬੰਦ ਕਰ ਦਿੱਤਾ ਸੀ, ਜਿਹਨਾਂ ਨੂੰ ਮੈਂ ਮੁੜ ਤੋਂ ਸੋਧਿਆ ਹੈ (ਪਰ ਬਦਲਿਆ ਨਹੀਂ ਹੈ)| ਤੁਹਾਡੇ ਦੁਆਰਾ ਐਡਿਟ ਕੀਤਾ ਸ਼ਬਦ "ਘੁੰਮਣ" ਜੋ ਸਪਿੱਨ ਦੀ ਜਗਹ ਲਿਖਿਆ ਗਿਆ ਹੈ, ਓਸ ਨੂੰ ਦੁਬਾਰਾ ਸਪਿੱਨ ਕਰ ਦਿੱਤਾ ਗਿਆ ਹੈ, ਕਿਉਂਕਿ ਸਪਿੱਨ ਦਾ ਪੰਜਾਬੀ ਰੂਪ ਅਜੇ ਤੱਕ ਨਹੀਂ ਬਣਿਆ ਹੈ ਤੇ ਇਸਦਾ ਅਰਥ ਘੁੰਮਣ ਬਿਲਕੁਲ ਨਹੀਂ ਹੁੰਦਾ| ਜਿਹੜੇ ਸ਼ਬਦਾਂ ਦੀ ਪੰਜਾਬੀ ਉਪਲਬਧ ਹੁੰਦੀ ਹੈ, ਮੈਂ ਖੁਦ ਹੀ ਸਿੱਧੇ ਰੂਪ ਵਿੱਚ ਜਾਂ ਬਰੈਕਿਟ ਵਿੱਚ ਲਿਖ ਦਿੰਦਾ ਹੁੰਦਾ ਹਾਂ, ਪਰ ਫੇਰ ਵੀ ਅੰਗਰੇਜੀ ਦੇ ਸ਼ਬਦ ਉਚਾਰਣ ਰੂਪ ਵਿੱਚ ਲਿਖਣ ਪਿੱਛੇ ਮੇਰਾ ਕੋਈ ਜਰੂਰੀ ਮਕਸਦ ਹੁੰਦਾ ਹੈ|--Param munde (ਗੱਲ-ਬਾਤ) ੦੮:੧੫, ੨੮ ਅਕਤੂਬਰ ੨੦੧੫ (UTC)

ਨਿਯਮ, ਸਿਧਾਂਤ ਅਤੇ ਥਿਊਰੀ ਵਰਗੇ ਸ਼ਬਦਾਂ ਦੀ ਐਡਟਿੰਗ ਸਬੰਧੀ[ਸੋਧੋ]

ਪ੍ਰਚਾਰਕ ਜੀ! ਤੁਸੀਂ ਵਿਗਿਆਨ ਦੇ ਲੇਖਾਂ ਉੱਤੇ "ਸਿਧਾਂਤ" ਨੂੰ ਥਿਊਰੀ ਦੀ ਜਗਹ, ਅਤੇ "ਫੀਲਡ" ਦੀ ਜਗਹ "ਖੇਤਰ" ਐਡਿਟ ਕਰਦੇ ਹੋ ਜੋ ਪਰਿਭਾਸ਼ਾ ਮੁਤਾਬਕ ਸਹੀ ਨਹੀਂ ਹੈ| ਵਿਗਿਆਨ ਵਿੱਚ ਕੁੱਝ ਸ਼ਬਦਾਂ ਦੀਆਂ ਪਰਿਭਾਸ਼ਾਵਾਂ ਇਸਤਰਾਂ ਹਨ:

  • ਨਿਯਮ: ਇਹ ਮਨੁੱਖੀ ਚੇਤੰਨਤਾ ਦੁਆਰਾ ਪੈਦਾ ਕੀਤੀ ਇੱਕ ਜਰੂਰਤ ਹੁੰਦੀ ਹੈ ਜੋ ਬਲ ਦੇ ਖੇਤਰ ਵਿੱਚ ਦਰਸਾਈ ਜਾਂਦੀ ਹੈ
  • ਸਿਧਾਂਤ: ਇਹ ਓਸ ਖੇਤਰ ਦੇ ਕਿਸੇ ਇੱਕ ਪਹਿਲੂ ਵਿੱਚ ਓਸ ਨਿਯਮ ਦੀ ਸਮੀਕਰਨ (ਦਰਸਾਓ) ਹੁੰਦੀ ਹੈ
  • ਥਿਊਰੀ: ਇਹ ਨਿਯਮ, ਸਿਧਾਂਤ ਅਤੇ ਕਨੂੰਨ ਦਾ ਇੱਕ ਵਿਸਥਾਰਪੂਰਵਕ ਵਿਵਰਣ ਹੁੰਦਾ ਹੈ
  • ਕਨੂੰਨ: ਕਿਸੇ ਵਿਸ਼ੇਸ਼ ਚੀਜ਼ ਦੇ ਨਿਯਮ ਨੂੰ ਕਨੂੰਨ ਕਹਿੰਦੇ ਹਨ
  • ਖੇਤਰ: ਕਿਸੇ ਚੀਜ਼ ਦੇ ਸਥਾਨਿਕ ਤੌਰ ਤੇ ਹੋਰ ਚੀਜ਼ਾਂ ਨਾਲ ਸਾਂਝੇ ਸਥਾਨ ਨੂੰ ਖੇਤਰ ਕਿਹਾ ਜਾਂਦਾ ਹੈ, ਇਹ ਆਮਤੌਰ ਤੇ ਜਿਆਦਾਤਰ ਮੌਕਿਆਂ ਤੇ ਭੌਤਿਕੀ ਖੇਤਰ ਹੁੰਦਾ ਹੈ ਜਿਸ ਨੂੰ ਭੌਤਿਕੀ ਤੌਰ ਤੇ ਅਨੁਭਵ ਜਾ ਸਕਦਾ ਹੈ
  • ਫੀਲਡ: ਕਿਸੇ ਵਿਸ਼ੇਸ਼ ਚੀਜ਼ ਦੇ ਖੇਤਰ ਨੂੰ ਫੀਲਡ ਕਿਹਾ ਜਾਂਦਾ ਹੈ ਜਿਸ ਵਿੱਚ ਓਸ ਵਿਸ਼ੇਸ਼ ਚੀਜ਼ ਤੋਂ ਇਲਾਵਾ ਹੋਰ ਕੁੱਝ ਨਹੀਂ ਹੁੰਦਾ, ਇਹ ਭੌਤਿਕੀ ਵੀ ਹੋ ਸਕਦੀ ਹੈ ਤੇ ਕਾਲਪਨਿਕ ਵੀ ਹੋ ਸਕਦੀ ਹੈ

--Param munde (ਗੱਲ-ਬਾਤ) 09:41, 27 ਨਵੰਬਰ 2015 (UTC)

ਲੇਖਾਂ ਨੂੰ ਮਿਟਾਉਣ ਲਈ ਨਾਮਜ਼ਦ ਕਰਨਾ[ਸੋਧੋ]

ਪ੍ਰਚਾਰਕ ਜੀ, ਬੇਨਤੀ ਹੈ ਕਿ ਲੇਖਾਂ ਨੂੰ ਮਿਟਾਉਣ ਲਈ ਨਾਮਜ਼ਦ ਕਰਨ ਸਮੇਂ, ਉਹਨਾਂ ਵਿੱਚ ਮੌਜੂਦ REDIRECT ਵਾਲੇ ਹਿੱਸੇ ਨੂੰ ਨਾ ਮਿਟਾਇਆ ਜਾਵੇ। ਇਸ ਨਾਲ ਲੇਖਾਂ ਦੀ ਗਿਣਤੀ ਗ਼ਲਤ ਦਿੱਖਣ ਲੱਗ ਪੈਂਦੀ ਹੈ। --Satdeep Gill (ਗੱਲ-ਬਾਤ) 10:37, 9 ਦਸੰਬਰ 2015 (UTC)

ਸਿਰਲੇਖ ਬਦਲੀ[ਸੋਧੋ]

ਸਤਿ ਸ੍ਰੀ ਅਕਾਲ ਜੀ, ਸਿਰਫ਼ ਇੱਕ ਸੁਝਾਅ ਸੀ ਕਿ ਸਿਰਲੇਖ ਬਦਲੀ ਤੋਂ ਬਾਅਦ ਲੇਖ ਵਿੱਚ ਵੀ ਉਹ ਸਿਰਲੇਖ ਬਦਲ ਦਿੱਤਾ ਜਾਵੇ ਤਾਂ ਠੀਕ ਹੈ।--Satdeep Gill (ਗੱਲ-ਬਾਤ) 07:22, 15 ਦਸੰਬਰ 2015 (UTC)

ਸ਼ਬਦਾਵਲੀ[ਸੋਧੋ]

ਪ੍ਰਚਾਰਕ ਜੀ, ਤੁਸੀਂ ਬਿਨਾਂ ਕਾਰਨ ਦੱਸੇ ਮੇਰੀ ਸੋਧ ਨਕਾਰ ਕੇ "ਵਰਜਨ" ਦੀ ਜਗ੍ਹਾ "ਸੰਸਕਰਨ" ਕੀਤਾ ਹੈ। ਕਿਰਪਾ ਕਰਕੇ ਧਿਆਨ ਦਿਓ, ਵਰਜਨ ਦਾ ਮਤਲਬ ਪਹਿਲਾਂ ਵਾਲ਼ੇ ਦਾ ਸੁਧਰਿਆ "ਰੂਪ" ਹੁੰਦਾ ਹੈ। ਹਿੰਦੀ/ਸੰਸਕ੍ਰਿਤ ਵਿੱਚ "ਸੰਸਕਰਨ" ਦਾ ਮਤਲਬ ਸ਼ਾਇਦ "ਕਿਤਾਬ ਦੇ ਐਡੀਸ਼ਨ" ਤੋਂ ਹੈ ਜੋ ਕਿ ਪੰਜਾਬੀ ਵਿੱਚ "ਛਾਪ" ਬਣੇਗਾ ਜਿਵੇਂ "first edition = ਪਹਿਲੀ ਛਾਪ"। ਵਿਚਾਰਾਂ ਦੇ ਟਕਰਾਅ ਦੀ ਸੂਰਤ ਵਿੱਚ ਚਰਚਾ ਹੋਣ ਤੱਕ ਪਹਿਲਾਂ ਵਾਲ਼ਾ ਸ਼ਬਦ ਹੀ ਰਹਿਣ ਦਿੱਤਾ ਜਾਂਦਾ ਹੈ। ਅੰਗਰੇਜ਼ੀ ਤੋਂ "ਪੰਜਾਬੀ" ਡਿਕਸ਼ਨਰੀਆਂ ਵਿੱਚ ਦਿੱਤੇ ਸ਼ਬਦਾਂ ਨੂੰ ਅੰਨ੍ਹੇ-ਵਾਹ ਨਾ ਵਰਤੋ। ਕਿਰਪਾ ਕਰਕੇ ਪੰਜਾਬੀ ਵਿਕੀ ਉੱਤੇ ਪੰਜਾਬੀ ਸ਼ਬਦਾਂ ਨੂੰ ਤਰਜੀਹ ਦਿਓ। ਪਰ ਓਹਨਾਂ ਡਿਕਸ਼ਨਰੀਆਂ ਦੀ ਦੁਨੀਆ ਵਿੱਚ ਰਹਿੰਦਿਆਂ ਤੁਹਾਨੂੰ ਬਹੁਤੇ ਸ਼ਬਦ ਸ਼ਾਇਦ ਹਜ਼ਮ ਨਾ ਹੋਣ। ਵੈਸੇ ਵੀ ਉਹ ਆਮ ਬੋਲ-ਚਾਲ ਦੇ ਨਜ਼ਰੀਏ ਤੋਂ ਉਲਥਾਏ ਹੁੰਦੇ ਹਨ, ਤਨਕਨੀਕੀ ਨਹੀਂ। ਉੱਪਰ ਇਸਦੇ ਨਾਲ਼ ਮਿਲਦੀ-ਜੁਲਦੀ ਗੱਲ ਹੀ ਵਰਤੋਂਕਾਰ:Param munde ਵੱਲੋਂ ਤੁਹਾਨੂੰ ਕਈ ਵਾਰੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਿਰਪਾ ਕਰਕੇ ਠਰ੍ਹੰਮੇ ਤੋਂ ਕੰਮ ਲਵੋ। --radiomiles talk 13:55, 16 ਦਸੰਬਰ 2015 (UTC)

ਪੰਜਾਬੀ ਵਿਕੀਪੀਡੀਆ ਬੈਠਕ - 3 ਜਨਵਰੀ 2016[ਸੋਧੋ]

ਪੰਜਾਬੀ ਵਿਕੀ ਭਾਈਚਾਰੇ ਦੀ 6ਵੀਂ ਪਟਿਆਲਾ ਬੈਠਕ ਹੋਣ ਜਾ ਰਹੀ ਹੈ। ਇਹ 3 ਜਨਵਰੀ 2016 (ਐਤਵਾਰ) ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ 11 ਵਜੇ ਤੋਂ 1 ਵਜੇ ਤੱਕ ਹੋਵੇਗੀ। ਇਸ ਵਿੱਚ ਕੁਝ ਅਹਿਮ ਮੁੱਦਿਆਂ ਉੱਤੇ ਗੱਲ ਹੋਵੇਗੀ। ਜ਼ਿਆਦਾ ਭਾਈਚਾਰਾ ਪਟਿਆਲਾ ਵਿੱਚ ਹੈ ਇਸ ਲਈ ਸਾਂਝੀ ਜਗ੍ਹਾ ਪਟਿਆਲਾ ਨੂੰ ਹੀ ਰੱਖਿਆ ਗਿਆ ਹੈ। ਭਵਿੱਖ ਵਿੱਚ ਤੁਹਾਡੇ ਇਲਾਕੇ ਵਿੱਚ ਮੀਟਿੰਗ ਕਰਨ ਲਈ ਤੁਸੀਂ ਮਦਦ ਕਰ ਸਕਦੇ ਹੋ। 1-2 ਵਰਤੋਂਕਾਰਾਂ ਨੂੰ ਆਉਣ-ਜਾਣ ਦਾ ਕਰਾਇਆ ਦਿੱਤਾ ਜਾ ਸਕਦਾ ਹੈ ਕਿਉਂਕਿ ਸਾਡੇ ਕੋਲ ਇਸ ਮੀਟਿੰਗ ਲਈ ਸਿਰਫ਼ 1500 ਰੁਪਏ ਹਨ।

  • ਇਸ ਲਿੰਕ ਉੱਤੇ ਜਾਕੇ ਆਪਣੀ ਆਮਦ ਬਾਰੇ ਦੱਸੋ ਅਤੇ ਹੋਰ ਸੁਝਾਅ ਦੇਵੋ।

--Satdeep Gill (ਗੱਲ-ਬਾਤ) 05:32, 1 ਜਨਵਰੀ 2016 (UTC)

ਬਲਬੀਰ ਕੌਰ ਸੰਘੇੜਾ ਵਾਲੇ ਆਰਟੀਕਲ ਨਾਲ ਸੰਬੰਧਤ ਹਵਾਲਿਆਂ ਬਾਰੇ[ਸੋਧੋ]

ਪਿਆਰੇ ਪ੍ਰਚਾਰਕ ਜੀ,

ਬਲਬੀਰ ਕੌਰ ਸੰਘੇੜਾ ਵਾਲੇ ਆਰਟੀਕਲ ਨਾਲ ਸੰਬੰਧਤ ਹਵਾਲਿਆਂ ਬਾਰੇ ਤੁਹਾਡੀ ਟਿੱਪਣੀ ਲਈ ਧੰਨਵਾਦ।

ਇਹ ਲੇਖ ਕੈਨੇਡਾ ਦੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਪੜ੍ਹ ਰਹੇ ਤੀਜੇ ਸਾਲ ਦੇ ਇਕ ਵਿਦਿਆਰਥੀ ਵਲੋਂ ਆਪਣੇ ਕਲਾਸ ਪ੍ਰਾਜੈਕਟ ਦੇ ਤੌਰ 'ਤੇ ਲਿਖਿਆ ਜਾ ਰਿਹਾ ਹੈ। ਇਸ ਆਰਟੀਕਲ ਤੋਂ ਬਿਨਾਂ 12 ਹੋਰ ਵਿਦਿਆਰਥੀ ਕੈਨੇਡਾ ਦੇ ਪੰਜਾਬੀ ਲੇਖਕਾਂ ਬਾਰੇ ਸੰਖੇਪ ਆਰਟੀਕਲ ਲਿਖ ਰਹੇ ਹਨ।

ਇਹਨਾਂ ਆਰਟੀਕਲਾਂ ਨੂੰ ਵਿਕੀਪੀਡੀਏ 'ਤੇ ਪਾਉਣ ਲਈ ਵਿਦਿਆਰਥੀਆਂ ਲਈ ਡੈੱਡਲਾਈਨ ਇਸ ਹਫਤੇ ਦਾ ਅੰਤ ਹੈ। ਉਦੋਂ ਤੱਕ ਵਿਦਿਆਰਥੀ ਹਵਾਲਿਆਂ ਸਮੇਤ ਹੋਰ ਜਾਣਕਾਰੀ ਮੁਕੰਮਲ ਕਰ ਦੇਣਗੇ।

ਉਸ ਤੋਂ ਬਾਅਦ ਜੇ ਕੁਝ ਕਮੀਆਂ ਰਹਿ ਗਈਆਂ ਤਾਂ ਉਹਨਾਂ ਦਾ ਨਿਗਰਾਨ ਅਧਿਆਪਕ ਹੋਣ ਦੇ ਨਾਤੇ ਮੈਂ ਅਗਲੇ ਇਕ ਮਹੀਨੇ ਵਿੱਚ ਠੀਕ ਕਰ ਦਿਆਂਗਾ।

ਆਸ ਹੈ ਉਦੋਂ ਤੱਕ ਉਡੀਕ ਕਰੋਗੇ।

ਧੰਨਵਾਦ ਸਹਿਤ,

Hundalsu (ਗੱਲ-ਬਾਤ) 16:35, 27 ਜਨਵਰੀ 2016 (UTC)

ਸਤਿ ਸ਼੍ਰੀ ਅਕਾਲ @Hundalsu: ਜੀ, ਸਭ ਤੋਂ ਪਹਿਲਾਂ ਤਾਂ ਮੈਂ ਮੁਆਫ਼ੀ ਚਾਹੁੰਦਾ ਹਾਂ ਕਿਉਂਕਿ ਮੈਨੂੰ ਨਹੀਂ ਪਤਾ ਸੀ ਕਿ ਇਹ ਕੋਈ ਵਿਦਿਆਰਥੀਆਂ ਨੂੰ ਦਿੱਤਾ ਹੋਇਆ ਪ੍ਰੋਜੈਕਟ ਹੈ। ਮੈਂ ਤਾਂ ਆਮ ਵਾਂਗ ਹੀ ਗਸ਼ਤ ਦੌਰਾਨ ਹਵਾਲਿਆਂ ਦੀ ਅਣਹੋਂਦ ਕਾਰਨ ਇਹ ਟੈਗ ਲਗਾਇਆ ਸੀ ਪੰਨੇ 'ਤੇ। ਬਾਕੀ ਜਦੋਂ ਤੁਸੀਂ ਜਾਂ ਤੁਹਾਡੇ ਵਿਦਿਆਰਥੀ ਇਸ ਪੰਨੇ ਵਿਚ ਹਵਾਲੇ ਜੋੜ ਦੇਣ ਤਾਂ ਨਾਲ ਹੀ ਇਹ ਟੈਗ ਵੀ ਹਟਾਇਆ ਜਾ ਸਕਦਾ ਹੈ।

ਬਾਕੀ ਮੈਨੂੰ ਤੁਹਾਡਾ ਇਹ ਕਾਰਜ਼ ਬਹੁਤ ਵਧੀਆ ਲੱਗਾ ਕਿ ਤੁਸੀਂ ਆਪਣੇ ਵਿਦਿਆਰਥੀਆਂ ਨੂੰ ਇਸ ਪ੍ਰੋਜੈਕਟ ਰਾਹੀਂ ਵਿਕੀ ਨਾਲ ਜੋੜ ਰਹੇ ਹੋ। ਵਿਕੀ ਦੇ ਵਿਕਾਸ ਲਈ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਧੰਨਵਾਦ ਸਹਿਤ।
ਪ੍ਰਚਾਰਕ ਪੰਜਾਬੀ ਸੋਰਸ

ਕੌਮਾਂਤਰੀ ਇਸਤਰੀ ਦਿਹਾੜਾ ਬਾਰਨਸਟਾਰ[ਸੋਧੋ]

ਦੇਖਣ ਲਈ ਇੱਥੇ ਨੱਪੋ

ਵਿਕਿਪੀਡੀਆ:ਅਧਾਰ[ਸੋਧੋ]

From what I understand the Template for stubs already exists. But ਵਿਕਿਪੀਡੀਆ:ਅਧਾਰ is the link shown when you add the Stub template to a page. For example, see the Pages that link to ਵਿਕਿਪੀਡੀਆ:ਅਧਾਰ. Thanks. -- TOW  05:36, 3 ਮਈ 2016 (UTC)

ਸਤਿ ਸ਼੍ਰੀ ਅਕਾਲ @Tow: ਜੀ, ਪੰਜਾਬੀ ਵਿਕੀ ਵਿੱਚ Template (ਟੈਂਪਲੇਟ) ਦੀ ਜਗ੍ਹਾ 'ਤੇ ਸ਼ਬਦ ਫਰਮਾ ਵਰਤਿਆ ਗਿਆ ਹੈ। ਮਿਸਾਲ ਦੇ ਤੌਰ 'ਤੇ ਜਿਵੇਂ ਅੰਗਰੇਜ਼ੀ ਵਿਕੀ ਵਿੱਚ ਖੋਜ ਬਕਸੇ (Search box) ਵਿੱਚ'Template:Delete' ਲਿਖਿਆ ਜਾਂਦਾ ਹੈ ਇੱਥੇ ਵੀ ਉਸ ਤਰ੍ਹਾਂ ਹੀ 'ਫਰਮਾ:ਮਿਟਾਓ' ਲਿਖ ਕੇ ਖੋਜ ਕਰ ਸਕਦੇ ਹੋ।
Imp. things to remember in Punjabi Wiki
Template = ਫਰਮਾ
Portal = ਫਾਟਕ

And if you have any question about Punjabi Wikipedia, you ask me or any other Editor without any hesitation. For Instant response you can also join me on FB. My fb-username is Satnam S Virdi.

I understand. The page I created ਵਿਕਿਪੀਡੀਆ:ਅਧਾਰ is not meant to be a template/ਫਰਮਾ but a help page with regards to pages tagged with the ਅਧਾਰ template. That is why it should not be speedily deleted. To see the difference, consider the the following two from enwiki: https://en.wikipedia.org/wiki/Wikipedia:Stub and https://en.wikipedia.org/wiki/Template:Stub. Try going to ਕਾਰਬਨ and clicking on the word ਅਧਾਰ in the stub template at the bottom. It should go to the page I created. -- TOW  05:56, 3 ਮਈ 2016 (UTC)
ਮੁਆਫ਼ੀ ਚਾਹੁੰਦਾ ਹਾਂ @Tow: ਜੀ, ਪਰ ਦੂਜੀ ਗੱਲ ਵਿਕੀਪੀਡੀਆ ਦੇ ਗਲਤ ਅੱਖਰ ਲਿਖੇ ਹੋਣ ਕਾਰਨ ਵੀ ਇਸਨੂੰ ਮਿਟਾਇਆ ਜਾ ਸਕਦਾ ਹੈ। ਬਾਕੀ ਮੈਂ ਤੁਹਾਡੀ ਗੱਲ ਨੂੰ ਸਮਝ ਗਿਆ ਹਾਂ ਅਤੇ ਤੁਸੀਂ ਉਸ ਪੰਨੇ 'ਤੋਂ ਮਿਟਾਉਣ ਦਾ ਟੈਗ ਨਾ ਹਟਾਓ ਅਤੇ ਫਿਰ ਸਹੀ ਅੱਖਰਾਂ ਨਾਲ ਨਵਾਂ ਪੰਨਾ ਬਣਾ ਦਿਉ। --Satnam S Virdi (ਗੱਲ-ਬਾਤ) 06:08, 3 ਮਈ 2016 (UTC)
When you say ਗਲਤ ਅੱਖਰ do you mean something was wrong with the page title or with the content? If the title of the page was incorrect, the ਅਧਾਰ template will need to be fixed also. Thank you for your help. -- TOW  06:11, 3 ਮਈ 2016 (UTC)

ਤੁਹਾਡੇ ਲਈ ਇੱਕ ਬਾਰਨਸਟਾਰ[ਸੋਧੋ]

Today's Article For Improvement star.svg ਲੇਖ ਸੁਧਾਰ ਐਡਿਟਾਥਾਨ

ਵਿਕੀਪੀਡੀਆ ਲੇਖ ਸੁਧਾਰ ਐਡਿਟਾਥਾਨ ਵਿੱਚ ਯੋਗਦਾਨ ਪਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ!
ਉਮੀਦ ਹੈ ਕਿ ਤੁਸੀਂ ਅੱਗੇ ਵੀ ਇਸੇ ਤਰਾਂ ਹੀ ਆਪਣਾ ਯੋਗਦਾਨ ਦਿੰਦੇ ਰਹੋਗੇ।--Baljeet Bilaspur (ਗੱਲ-ਬਾਤ) 06:14, 8 ਮਈ 2016 (UTC)

Address Collection[ਸੋਧੋ]

Congratulations! You have more than 4 accepted articles in Wikipedia Asian Month! Please submit your mailing address (not the email) via this google form. This form is only accessed by me and your username will not distribute to the local community to send postcards. All personal data will be destroyed immediately after postcards are sent. Please contact your local organizers if you have any question. Best, Addis Wang, sent by MediaWiki message delivery (ਗੱਲ-ਬਾਤ) 07:58, 3 ਦਸੰਬਰ 2016 (UTC)