ਸਮੱਗਰੀ 'ਤੇ ਜਾਓ

ਵਰਤੋਂ ਮੁੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਰਤੋਂ ਮੁੱਲ ਜਾਂ ਵਰਤੋਂ ਕਦਰ ਵਸਤੂ ਜਾਂ ਸੇਵਾ ਦੀ ਕਿਸੇ ਖ਼ਾਸ ਲੋੜ ਨੂੰ ਪੂਰਾ ਕਰਨ ਦੀ ਸਿਫ਼ਤ ਹੁੰਦੀ ਹੈ।[1] ਸਿਆਸੀ ਆਰਥਿਕਤਾ ਦੀ ਮਾਰਕਸ ਦੀ ਆਲੋਚਨਾ ਵਿੱਚ, ਕਿਸੇ ਵੀ ਉਤਪਾਦ ਦਾ ਇੱਕ ਕਿਰਤ-ਮੁੱਲ ਅਤੇ ਇੱਕ ਵਰਤੋਂ-ਮੁੱਲ ਹੁੰਦਾ ਹੈ, ਅਤੇ ਜਦੋਂ ਇਸ ਨੂੰ ਬਾਜ਼ਾਰ ਵਿੱਚ ਇੱਕ ਵਸਤੂ ਦੇ ਰੂਪ ਵਿੱਚ ਵੇਚਿਆ ਖਰੀਦਿਆ ਜਾਂਦਾ ਹੈ, ਤਾਂ ਅਕਸਰ ਮੁਦਰਾ-ਕੀਮਤ ਦੇ ਤੌਰ ਤੇ ਪ੍ਰਗਟ ਹੁੰਦਾ ਇੱਕ ਤਬਾਦਲਾ ਮੁੱਲ ਹੁੰਦਾ ਹੈ।[2] ਮਾਰਕਸ ਮੰਨਦਾ ਹੈ ਕਿ ਵਪਾਰ ਦੀਆਂ ਜਿਨਸਾਂ ਦੀ ਇੱਕ ਆਮ ਉਪਯੋਗਿਤਾ ਵੀ ਹੁੰਦੀ ਹੈ, ਜੋ ਕਿ ਇਸ ਤੱਥ ਤੇ ਅਧਾਰਿਤ ਹੈ ਕਿ ਲੋਕਾਂ ਨੂੰ ਉਨ੍ਹਾਂ ਦੀ ਲੋੜ ਹੁੰਦੀ ਹੈ, ਪਰ ਉਸ ਦੀ ਦਲੀਲ ਹੈ ਕਿ ਇਹ ਗੱਲ ਆਪਣੇ ਆਪ ਸਾਨੂੰ ਉਸ ਅਰਥ ਵਿਵਸਥਾ ਦੇ ਖਾਸ ਚਰਿਤਰ ਦੇ ਬਾਰੇ ਕੁਝ ਵੀ ਨਹੀਂ ਦੱਸਦੀ ਜਿਸ ਵਿੱਚ ਉਹ ਪੈਦਾ ਕੀਤੀਆਂ ਅਤੇ ਵੇਚੀਆਂ ਜਾ ਰਹੀਆਂ ਹਨ।

ਸੰਕਲਪ ਦੀ ਉਤਪਤੀ[ਸੋਧੋ]

ਮੁੱਲ, ਵਰਤੋਂ ਮੁੱਲ, ਤੁਸ਼ਟੀਗੁਣ, ਐਕਸਚੇਜ਼ ਮੁੱਲ ਅਤੇ ਕੀਮਤ ਦੇ ਸੰਕਲਪਾਂ ਦਾ, ਆਰਥਿਕ ਅਤੇ ਦਾਰਸ਼ਨਿਕ ਵਿਚਾਰ ਵਿੱਚ,  ਅਰਸਤੂ ਤੋਂ  ਐਡਮ ਸਮਿਥ ਤੱਕ ਇੱਕ ਬਹੁਤ ਹੀ ਲੰਮਾ ਇਤਿਹਾਸ ਹੈ, ਅਤੇ ਇਨ੍ਹਾਂ ਦੇ ਅਰਥ ਨਿਰੂਪਿਤ ਹੋਏ ਹਨ।

ਐਡਮ ਸਮਿਥ ਨੇ ਜਾਣ ਲਿਆ ਸੀ ਕਿ ਹੋ ਸਕਦਾ ਹੈ ਜਿਨਸਾਂ ਦਾ ਐਕਸ਼ਚੇਜ਼-ਮੁੱਲ ਹੋਵੇ, ਪਰ ਕਿਸੇ ਵਰਤੋਂ-ਮੁੱਲ ਨੂੰ ਸੰਤੁਸ਼ਟ ਨਾ ਕਰ ਸਕਦੀਆਂ ਹੋਣ, ਜਿਵੇਂ ਹੀਰੇ; ਪਰ ਬਹੁਤ ਹੀ ਉੱਚ ਵਰਤੋਂ-ਮੁੱਲ ਵਾਲੀ ਕਿਸੇ ਜਿਨਸ ਜਿਵੇਂ ਪਾਣੀ, ਦਾ ਬਹੁਤ ਹੀ ਘੱਟ ਐਕਸ਼ਚੇਜ਼-ਮੁੱਲ ਹੋ ਸਕਦਾ ਹੈ। ਉਦਾਹਰਨ ਲਈ ਮਾਰਕਸ ਟਿੱਪਣੀ ਕਰਦਾ ਹੈ, "17ਵੀਂ ਸਦੀ ਦੇ ਅੰਗਰੇਜ਼ ਲੇਖਕਾਂ ਵਿੱਚ ਸਾਨੂੰ ਅਕਸਰ ਵਰਤੋਂ ਮੁੱਲ ਦੇ ਅਰਥ ਵਿੱਚ ਮੁੱਲ, ਅਤੇ ਵਟਾਂਦਰਾ-ਮੁੱਲਦੇ ਅਰਥ ਵਿੱਚ ਮੁੱਲ ਦੀ ਉਪਯੋਗਿਤਾ ਲਭਦੀ ਹੈ. "[3] ਪਰ, ਬਾਜ਼ਾਰ ਅਰਥ ਵਿਵਸਥਾ ਦੇ ਵਿਸਥਾਰ ਦੇ ਨਾਲ, ਅਰਥਸ਼ਾਸਤਰੀਆਂ ਦੀ ਵਧ ਰਹੀ ਫੋਕਸ ਕੀਮਤਾਂ ਅਤੇ ਕੀਮਤ-ਸੰਬੰਧਾਂ ਤੇ, ਸਮੁਚੇ ਤੌਰ ਤੇ ਸੁਭਾਵਕ ਮਿਲੇ ਤੱਥ ਦੇ ਤੌਰ ਤੇ ਸਮਝੀ ਜਾ ਰਹੀ.ਐਕਸਚੇਜ਼ ਦੀ ਸਮਾਜਿਕ ਪ੍ਰਕਿਰਿਆ ਤੇ ਹੈ।

ਮਾਰਕਸ ਜ਼ੋਰ ਨਾਲ ਕਹਿੰਦਾ ਹੈ ਕਿ ਇੱਕ ਕਿਰਤ-ਉਤਪਾਦ ਦਾ ਵਰਤੋਂ-ਮੁੱਲ ਅਮਲੀ ਅਤੇ ਬਾਹਰਮੁਖੀ ਤੌਰ ਤੇ ਨਿਰਧਾਰਿਤ ਹੁੰਦਾ ਹੈ;[4] that is, it inheres in the intrinsic characteristics of a product that enable it to satisfy a human need or want. The use-value of a product therefore exists as a material reality vis-a-vis social needs regardless of the individual need of any particular person. The use-value of a commodity is specifically a social use-value, meaning that it has a generally accepted use-value for others in society, and not just for the producer.

Notes[ਸੋਧੋ]

  1. "Economic: Adam Smith Theory Of Value". Economictheories.org. Retrieved 2012-03-13.
  2. "Glossary of Terms: Us". Marxists.org. Retrieved 2012-03-13.
  3. Karl Marx, Capital I, Chapter 1, Note 4., (referring to John Locke, "Some Considerations on the consequences of the lowering of interest, 1691," in Works Edit.
  4. Karl Marx, Capital I, Chapter 1, two paragraphs starting "The utility of a thing makes it a use value." http://www.efm.bris.ac.uk/het/marx/cap1/chap01 Archived 2015-09-23 at the Wayback Machine. accessed 18 May 2009.