ਸਮੱਗਰੀ 'ਤੇ ਜਾਓ

ਵਰਿਆਮ ਮਸਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਰਿਆਮ ਮਸਤ
ਜਨਮ (1951-04-15) 15 ਅਪ੍ਰੈਲ 1951 (ਉਮਰ 73)
ਕਿੱਤਾਨਾਟਕਕਾਰ ਅਤੇ ਰੰਗਕਰਮੀ, ਲੇਖਕ
ਰਾਸ਼ਟਰੀਅਤਾਭਾਰਤੀ
ਸ਼ੈਲੀਨਾਟਕ
ਸਾਹਿਤਕ ਲਹਿਰਸੈਕੂਲਰ ਡੈਮੋਕ੍ਰੇਸੀ
ਰਿਸ਼ਤੇਦਾਰਪਿਤਾ ਜੈਮਲ ਸਿੰਘ ਰਮਾਣਾ
ਮਾਤਾ ਅਪਾਰ ਕੌਰ

ਵਰਿਆਮ ਮਸਤ (ਜਨਮ 15 ਅਪ੍ਰੈਲ 1951) ਇੱਕ ਅਦਾਕਾਰ, ਲੇਖਕ, ਗੀਤਕਾਰ ਅਤੇ ਗਾਇਕ ਹੈ। ਉਸ ਨੇ ‘ਚੰਨ ਪ੍ਰਦੇਸੀ’ ਫ਼ਿਲਮ ਦੀ ਕਹਾਣੀ ਤੇ ਗੀਤ ਲਿਖੇ; ਨਿੰਮੋ, ਭਾਬੋ, ਜੈ ਮਾਂ ਚਿੰਤਪੂਰਨੀ’ ਸਮੇਤ ਹੋਰ ਅਨੇਕਾਂ ਫਿਲਮਾਂ ਲਈ ਗੀਤ ਲਿਖੇ ਅਤੇ 200 ਤੋਂ ਵੱਧ ਡਾਕੂਮੈਂਟਰੀ ਫ਼ਿਲਮਾਂ ਲਈ ਕੰਮ ਕੀਤਾ।[1][2]

ਵਰਿਆਮ ਦਾ ਜਨਮ 15 ਅਪ੍ਰੈਲ 1951 ਨੂੰ ਪਟਿਆਲਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਫਰੀਦਪੁਰ ਗੁੱਜਰਾਂ ਵਿੱਚ ਸ. ਜੈਮਲ ਸਿੰਘ ਰਮਾਣਾ ਮਾਤਾ ਅਪਾਰ ਕੌਰ ਦੇ ਘਰ ਹੋਇਆ। ਜੈਮਲ ਸਿੰਘ ਰੋਜ਼ੀ ਰੋਟੀ ਕਮਾਉਣ ਲਈ ਪਿੰਡਾਂ ਵਿੱਚ ਸਬਜ਼ੀਆਂ ਵੇਚਦਾ ਸੀ। ਕਾਲਜ ਦੀ ਪੜ੍ਹਾਈ ਲਈ ਵਰਿਆਮ ਮਸਤ ਵੀ ਪਿੰਡਾਂ ਵਿੱਚ ਆਈਸਕ੍ਰੀਮ ਅਤੇ ਸਬਜ਼ੀਆਂ ਵੇਚਦਾ ਰਿਹਾ।

ਜ਼ਿੰਦਗੀ

[ਸੋਧੋ]

ਐਸ ਡੀ ਕਾਲਜ ਬਰਨਾਲਾ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹ 1973 ਦੌਰਾਨ ਥੀਏਟਰ ਅਤੇ ਫਿਲਮ ਸ਼ਖਸੀਅਤ ਬਲਵੰਤ ਗਾਰਗੀ ਦੀ ਅਗਵਾਈ ਅਧੀਨ ਭਾਰਤੀ ਰੰਗਮੰਚ ਪੰਜਾਬ, ਚੰਡੀਗੜ੍ਹ ਦੇ ਵਿਭਾਗ ਵਿੱਚ ਸ਼ਾਮਲ ਹੋਇਆ। 1981 ਵਿੱਚ ਉਹ ਫਿਲਮਾਂ ਅਤੇ ਟੀਵੀ ਵਿਭਾਗ ਪੰਜਾਬ ਸਰਕਾਰ ਵਿੱਚ ਸਕ੍ਰਿਪਟ ਲੇਖਕ ਵਜੋਂ ਸ਼ਾਮਲ ਹੋਇਆ।

ਉਸਨੇ ਸ਼੍ਰੀ ਐਸ ਬੀ ਦੁਰਗਾ ਦੀ ਅਗਵਾਈ ਵਿੱਚ ਕਈ ਥੀਏਟਰ ਅਤੇ ਫਿਲਮਾਂ ਦਾ ਨਿਰਮਾਣ ਕੀਤਾ। ਵਰਿਆਮ ਨੇ ਤਿੰਨ ਰਾਸ਼ਟਰੀ ਪੁਰਸਕਾਰ ਪ੍ਰਾਪਤ ਫਿਲਮਾਂ, ਚੰਨ ਪਰਦੇਸੀ, ਸਿਰੀ ਹੇਮ ਕੁੰਟ ਸਾਹਿਬ, ਚਿੱਤਰਕਾਰ ਦੀ ਪ੍ਰੋਫਾਈਲ ਲਈ ਸਕ੍ਰਿਪਟਾਂ ਲਿਖੀਆਂ।

ਉਸਨੇ ਕਈ ਹੋਰ ਪੰਜਾਬੀ ਫਿਲਮਾਂ ਅਤੇ ਸੀਰੀਅਲਾਂ ਵਿੱਚ ਕੰਮ ਕੀਤਾ। ਅਦਾਕਾਰੀ ਤੋਂ ਇਲਾਵਾ ਉਸ ਨੇ ਵੱਖ-ਵੱਖ ਫ਼ਿਲਮਾਂ ਲਈ ਗੀਤ ਲਿਖੇ। ਉਨ੍ਹਾਂ ਦੀ ਚੋਣ ਯੂ. ਪੀ. ਐੱਸ. ਸੀ. ਰਾਹੀਂ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਗੀਤ ਅਤੇ ਡਰਾਮਾ ਵਿਭਾਗ ਵਿੱਚ ਨਿਯੁਕਤ ਹੋਏ। ਸਾਲ 1991 ਦੌਰਾਨ ਚਾਰ ਰਾਜਾਂ, ਪੰਜਾਬ ਜੰਮੂ-ਕਸ਼ਮੀਰ,ਚੰਡੀਗੜ, ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਰਿਹਾ।

ਉਸਨੇ ਕਈ ਸਾਲਾਂ ਤੱਕ ਬੰਗਲੁਰੂ, ਉੱਤਰ ਪੂਰਬ ਵਿੱਚ ਵੀ ਸੇਵਾ ਕੀਤੀ ਅਤੇ 2011 ਦੌਰਾਨ ਦਿੱਲੀ ਵਿਖੇ ਸੰਯੁਕਤ ਸਕੱਤਰ ਗੀਤ ਅਤੇ ਡਰਾਮਾ ਵਿਭਾਗ, ਸੂਚਨਾ ਅਤੇ ਪ੍ਰਸਾਰਣ ਭਾਰਤ ਸਰਕਾਰ ਦੇ ਮੰਤਰਾਲੇ ਵਜੋਂ ਸੇਵਾਮੁਕਤ ਹੋਇਆ।

ਰਚਨਾਵਾਂ

[ਸੋਧੋ]

ਕਹਾਣੀ ਸੰਗ੍ਰਹਿ

[ਸੋਧੋ]
  • ਟਚਿੰਗ ਮੂਮੈਂਟਸ (2013)
  • ਸੈਲਫੀ (2016)
  • ਟਵੀਟੀ (2020)
  • ਬਤਖ ਜੈਸੀ ਆਂਖੇਂ (ਹਿੰਦੀ, 2010)
  • ਦ ਡਕ ਆਈਜ਼ (2018)
  • ਦ ਲੇਹ ਲੱਦਾਖ ਕਲਾਊਡ ਬਰਸਟ (2018)
  • ਲੇਹ ਪਰ ਕਹਰ (ਹਿੰਦੀ)
  • ਲੇਹ ਤੇ ਕਹਿਰ (ਪੰਜਾਬੀ 2016)

ਨਾਵਲ

[ਸੋਧੋ]
  • ਕਾਲੀ ਧਰਤੀ ਗੋਰ ਲੋਕ (ਪੰਜਾਬੀ, 2021)

ਨਾਟਕ

[ਸੋਧੋ]
  • ਸੱਥ ਵਿੱਚ ਪੱਤ ਰੁਲ ਗਈ
  • ਨਾਟਕ ਬਾਕੀ ਹੈ (1990)
  • ਤਮਾਸ਼ਾ (1993)
  • ਕੁੰਡਲੀ (2001)
  • ਘਰਲੀ (2002)
  • ਉਡਾਰੀ (2010)
  • ਅੱਜ ਦੀ ਸਾਹਿਬਾਨ (2016)
  • ਖਾਰਾ ਪਾਣੀ (2006)
  • ਬੁਟੀਕ (2008)
  • ਭਾਬਾਕਾ (2011)
  • ਰਿਸ਼ਤੇ (2013)

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2023-06-16. Retrieved 2023-06-16.
  2. Service, Tribune News. "ਫਿਰ ਆਏਗਾ 'ਚੰਨ ਪ੍ਰਦੇਸੀ'". Tribuneindia News Service. Retrieved 2023-06-16.

ਬਾਹਰੀ ਲਿੰਕ

[ਸੋਧੋ]