ਵਲਾਦੀਮੀਰ ਵਾਈਸੋਤਸਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਲਾਦੀਮੀਰ ਵਾਈਸੋਤਸਕੀ
Vladimir Vysotsky.jpg
ਵਲਾਦੀਮੀਰ ਵਾਈਸੋਤਸਕੀ, 1979.
ਜਾਣਕਾਰੀ
ਜਨਮ(1938-01-25)25 ਜਨਵਰੀ 1938
ਮਾਸਕੋ, ਰੂਸੀ ਸੋਵੀਅਤ ਸੰਘੀ ਸੋਸ਼ਲਿਸਟ ਰੀਪਬਲਿਕ, ਸੋਵੀਅਤ ਯੂਨੀਅਨ
ਮੂਲਮਾਸਕੋ, ਰੂਸੀ ਸੋਵੀਅਤ ਸੰਘੀ ਸੋਸ਼ਲਿਸਟ ਰੀਪਬਲਿਕ, ਸੋਵੀਅਤ ਯੂਨੀਅਨ
ਮੌਤ25 ਜੁਲਾਈ 1980(1980-07-25) (ਉਮਰ 42)
ਮਾਸਕੋ, ਸੋਵੀਅਤ ਯੂਨੀਅਨ
ਵੰਨਗੀ(ਆਂ)Bard
ਕਿੱਤਾਗਾਇਕ-ਗੀਤਕਾਰ, ਕਵੀ ਅਤੇ ਅਭਿਨੇਤਾ
ਸਾਜ਼Seven-string guitar, vocals

ਵਲਾਦੀਮੀਰ ਸੇਮੀਓਨੋਵਿੱਚ ਵਾਈਸੋਤਸਕੀ (ਰੂਸੀ: Влади́мир Семёнович Высо́цкий; IPA: [vlɐˈdʲimʲɪr sʲɪˈmʲɵnəvʲɪtɕ vɨˈsotskʲɪj]; 25 ਜਨਵਰੀ 1938 – 25 ਜੁਲਾਈ 1980) ਇੱਕ ਰੂਸੀ ਗਾਇਕ-ਗੀਤਕਾਰ, ਕਵੀ ਅਤੇ ਅਭਿਨੇਤਾ ਸੀ। ਉਸ ਦੇ ਕੰਮ ਦਾ ਸੋਵੀਅਤ ਅਤੇ ਰੂਸੀ ਸਭਿਆਚਾਰ ਤੇ ਵੱਡਾ ਅਤੇ ਦੇਰ ਰਹਿਣ ਪ੍ਰਭਾਵ ਪਿਆ। ਉਹ ਆਪਣੀ ਵਿਲੱਖਣ ਗਾਇਕੀ ਸ਼ੈਲੀ ਅਤੇ ਆਪਣੇ ਗੀਤਾਂ ਲਈ ਬਹੁਤ ਮਸ਼ਹੂਰ ਸੀ।

ਜ਼ਿੰਦਗੀ[ਸੋਧੋ]

ਵਲਾਦੀਮੀਰ ਵਾਈਸੋਤਸਕੀ 25 ਜਨਵਰੀ 1938 ਨੂੰ ਸੋਵੀਅਤ ਫ਼ੌਜ ਦੇ ਇੱਕ ਕਰਨਲ, ਸੇਮੀਓਨ ਵੋਲਫੋਵਿੱਚ ਦੇ ਘਰ ਮਾਸਕੋ ਵਿੱਚ ਪੈਦਾ ਹੋਇਆ ਸੀ। ਉਸ ਦਾ ਪਿਤਾ ਇੱਕ ਯਹੂਦੀ ਸੀ।[1] ਉਸ ਦੀ ਮਾਤਾ, ਨੀਨਾ ਮੈਕਸੀਮੋਵਨਾ ਰੂਸੀ ਸੀ, ਅਤੇ ਜਰਮਨ ਭਾਸ਼ਾ ਅਨੁਵਾਦਕ ਦੇ ਤੌਰ ਤੇ ਕੰਮ ਕਰਦੀ ਸੀ।[2] ਵਾਈਸੋਤਸਕੀ ਦਾ ਪਰਿਵਾਰ ਕਠੋਰ ਹਾਲਾਤ ਵਿੱਚ ਮਾਸਕੋ ਦੇ ਇੱਕ ਭਾਈਚਾਰਕ ਫਲੈਟ ਵਿੱਚ ਰਹਿੰਦਾ ਸੀ, ਅਤੇ ਗੰਭੀਰ ਵਿੱਤੀ ਮੁਸ਼ਕਲਾਂ ਦਾ ਟਾਕਰਾ ਕਰ ਰਿਹਾ ਸੀ। ਵਲਾਦੀਮੀਰ ਮਸਾਂ 10 ਮਹੀਨੇ ਦੀ ਉਮਰ ਦਾ ਸੀ, ਜਦ, ਨੀਨਾ ਨੂੰ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਿੱਚ ਆਪਣੇ ਪਤੀ ਦੀ ਮਦਦ ਕਰਨ ਲਈ, (ਸੋਵੀਅਤ ਫੌਜ ਲਈ ਜਰਮਨ ਨਕਸ਼ੇ ਉਪਲੱਬਧ ਕਰਾਉਣ ਵਿੱਚ ਲੱਗੇ ਹੋਏ) ਗੋਇਡਸੀ ਅਤੇ ਕਾਰਟੋਗਰਾਫ਼ੀ ਦੇ ਸੋਵੀਅਤ ਮੰਤਰਾਲੇ ਦੇ ਲਿਪੀਆਂਤਰਣ ਬਿਊਰੋ ਵਿੱਚ ਆਪਣੇ ਦਫ਼ਤਰ ਵਾਪਸ ਪਰਤਣਾ ਪੈ ਗਿਆ।[3][4] ਵਲਾਦੀਮੀਰ ਦਾ ਨਾਟਕਾਂ ਵੱਲ ਝੁਕਾਅ ਛੋਟੀ ਉਮਰ ਵਿੱਚ ਹੀ ਸਪਸ਼ਟ ਹੋ ਗਿਆ ਸੀ, ਅਤੇ ਉਸ ਦੀ ਦਾਦੀ ਡੋਰਾ, ਜੋ ਇੱਕ ਥੀਏਟਰ ਫੈਨ ਸੀ, ਉਸ ਦੀ ਖੂਬ ਸਹਾਇਤਾ ਕਰਦੀ ਸੀ। ਉਹ ਅਕਸਰ ਇੱਕ ਕੁਰਸੀ ਉੱਤੇ ਖੜ੍ਹਾ ਹੋਕੇ ਇੱਕ ਅਸਲੀ ਕਵੀ ਵਾਂਗ ਪਿੱਛੇ ਵੱਲ ਵਾਲ ਲਹਿਰਾਉਂਦਾ ਹੋਇਆ ਕਵਿਤਾ ਦਾ ਪਾਠ ਕਰਦਾ ਸੀ, ਅਤੇ ਇਹੋ ਜਿਹੇ ਹਾਵਭਾਵ ਵਰਤਦਾ ਜਿਹੜੇ ਉਸਨੇ ਸ਼ਾਇਦ ਹੀ ਕਦੇ ਆਪਣੇ ਘਰ ਸੁਣੇ ਹੋਣ। ਇੱਕ ਵਾਰ, ਜਦ ਉਹ ਦੋ ਕੁ ਸਾਲ ਦੀ ਉਮਰ ਦਾ ਸੀ ਅਤੇ ਪਰਿਵਾਰ ਦੇ ਮਹਿਮਾਨਾਂ ਦੀਆਂ ਕਵਿਤਾ ਸੁਣਾਉਣ ਦੀਆਂ ਬੇਨਤੀਆਂ ਤੋਂ ਅੱਕਿਆ ਪਿਆ ਸੀ, ਉਸ ਦੀ ਮਾਂ ਦੇ ਅਨੁਸਾਰ ਉਹ ਨਿਰਾਸ਼ ਜਿਹੇ ਹਾਵ ਭਾਵ ਨਾਲ ਨਵ-ਸਾਲ ਦੇ ਰੁੱਖ ਥੱਲੇ ਬੈਠ ਗਿਆ ਅਤੇ ਹੌਕਾ ਜਿਹਾ ਭਰ ਕੇ ਉਚਾਰਿਆ:"ਓ ਤੁਸੀਂ ਮੂਰਖ ਮੁਠਮਾਰ! ਇੱਕ ਬੱਚੇ ਨੂੰ ਦੇ ਦੋ ਕੁਝ ਰਾਹਤ!" ਉਸ ਦੀ ਹਾਸਰਸ ਦੀ ਰੁਚੀ ਅਸਧਾਰਨ ਸੀ, ਪਰ ਉਸ ਦੇ ਆਲੇ-ਦੁਆਲੇ ਦੇ ਲੋਕਾਂ ਲਈ ਅਕਸਰ ਅਟਪਟੀ ਅਤੇ ਅਣਭਾਉਂਦੀ। ਇੱਕ ਤਿੰਨ ਸਾਲ ਦੀ ਉਮਰ ਦਾ ਮੁੰਡਾ ਅਕਹਿ ਕਾਵਿਕ ਅੰਦਾਜ਼ ਨਾਲ ਬਾਥਰੂਮ 'ਚ ਆਪਣੇ ਪਿਤਾ ਨੂੰ ਠੱਠਾ ਕਰ ਸਕਦਾ ਸੀ, ("ਹੁਣ ਦੇਖੋ ਸਾਡੇ ਅੱਗੇ ਆਹ ਕੀ / ਸਾਡਾ ਬੱਕਰਾ ਕਰਨ ਲੱਗਿਐ ਸ਼ੇਵ ਆਪਣੀ!")[5]

ਹਵਾਲੇ[ਸੋਧੋ]

  1. "The Jewish Rotts of Vladimir Vysotsky // Еврейские корни Владимира Высоцкого". Jewish.ru. 30 January 2009. Retrieved 15 November 2012. 
  2. Novikov, V.I.. — Vysotsky. The 6th Ed. The Lives of Distinguished People series. Molodaya Gvardiya. Moscow, 2010. ISBN 978-5-235-03353-5. Timeline. P. 444.
  3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named novikol_12
  4. Grabenko, Lyudmila. "Vysotsky's women". Gordon Boulevard. Retrieved 1 January 2011. 
  5. Вы смотрите, что творится/Наш козел решил побриться!