ਵਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਧਾਰਨ ਵਸਾ ਦੀ ਬਣਤਰ

ਵਸਾ ਕੁਦਰਤੀ ਗਰੁੱਪ ਦਾ ਅਣੂ ਹੈ ਜੋ ਚਰਬੀ, ਮੋਮ, ਚਰਬੀ ਵਿੱਚ ਘੁਲਣਵਾਲੇ ਵਿਟਾਮਿਨ ਜਿਵੇਂ ਕਿ ਏ, ਡੀ, ਈ ਅਤੇ ਕੇ, ਮੋਨੋਗਰੈਸਰਾਈਡ, ਡਾਈਗਰੈਸਰਾਈਡ, ਟ੍ਰਾਈਗਰੈਸਰਾਈਡ, ਫਾਸਫਾਈਡ ਅਤੇ ਹੋਰ ਵਿੱਚ ਸਾਮਿਲ ਹੈ। ਊਰਜਾ ਨੂੰ ਸੰਭਾਲਣਾ, ਸੰਕੇਤ ਦੇਣਾ, ਸੈੱਲ ਝਿੱਲੀ ਦੇ ਸੰਸਥਾਗਤ ਭਾਗ ਦੇ ਤੌਰ ਤੇ ਕੰਮ ਕਰਨਾ ਇਸ ਦਾ ਮੁੱਖ ਜੈਵਿਕ ਕੰਮ ਹੈ। ਕਾਸਮੈਟਿਕ ਅਤੇ ਭੋਜਨ ਉਦਯੋਗ ਦੇ ਨਾਲ ਨਾਲ ਨਨਟੈਕ ਦੇ ਖੇਤਰ ਵਿੱਚ ਵਸਾ ਦੀ ਦੇਣ ਹੈ। ਵਸਾ ਨੂੰ ਮੁੱਖ ਰੂਪ ਵਿੱਚ ਹਾਈਡ੍ਰੋਫੋਬਿਕ ਜਾਂ ਐਫਿਫਿਲਿਕ ਦੇ ਛੋਟੇ-ਛੋਟੇ ਅਣੂਾਂ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜਿਵੇਂ ਕੁਝ ਵਸਾ ਵਿਸ਼ੇਸ਼ ਵਾਤਾਵਰਨ ਵਿੱਚ ਇਸ ਦੇ ਐਫਿਫਿਲਿਕ ਸੁਭਾਅ ਦੇ ਕਾਰਨ ਛਾਲੇ, ਮਲਟੀਲੈਮੀਨਰ, ਯੂਨੀਲੈਮੀਨਰ, ਝਿੱਲੀ ਦੇ ਤੌਰ ਬਣਤਰ ਬਣਾਉਣ ਲਈ ਸਹਾਇਕ ਹੈ। ਵਸਾ ਨੂੰ ਪੂਰੀ ਤਰ੍ਹਾ ਜਾਂ ਕੁਝ ਹੱਦ ਤੱਕ ਬਾਇਓਕੈਮੀਕਲ ਜਿਵੇਂ ਕੇਟੋਅਸਾਇਲ ਅਤੇ ਆਈਸੋਪਰੀਨ ਤੋਂ ਬਣਾਇਆ ਜਾ ਸਕਾ ਹੈ।[1] ਭਾਵੇਂ ਕਈ ਵਾਰ ਵਸਾ ਨੂੰ ਚਰਬੀ ਲਈ ਸਿਨੋਨਿਮ ਦੇ ਤੌਰ ਤੇ ਵਰਤਿਆ ਜਾਂਦਾ ਹੈ ਜਿਹੜੇ ਚਰਬੀ ਦਾ ਸਬਗਰੁੱਪ ਹੈ ਜਿਸ ਨੂੰ ਟਰਾਈਗਲਿਸਰਾਈਡਸ ਕਹਿੰਦੇ ਹਨ। ਵਸਾ, ਫ਼ੈਟੀ ਤੇਜਾਬ ਅਤੇ ਇਸ ਦੇ ਡੈਰੀਵੇਟਿਵਜ਼ ਅਣੂ ਟ੍ਰਾਈ, ਡਾਈ, ਮੋਨੋਗਰੈਸਰਾਈਡ, ਫ਼ੋਸਫ਼ੋ ਵਸਾ ਅਤੇ ਕਲੈਸਟ੍ਰੋਲ ਵਿੱਚ ਸ਼ਾਮਿਲ ਹੈ। ਇਨਸਾਨ ਅਤੇ ਥਣਧਾਰੀ ਜੀਵ ਵਸਾ ਨੂੰ ਤੋੜਨ ਅਤੇ ਸੰਸਲੇਸ਼ਣ ਕਰਨ ਲਈ ਵੱਖ ਵੱਖ ਬਾਈਓਸੈਂਥੇਟਿਕ ਤਰੀਕੇ ਵਰਦੇ ਹਨ ਤਾਂ ਵੀ ਕੁਝ ਜ਼ਰੂਰੀ ਵਸਾ ਨੂੰ ਇਸ ਤਰੀਕੇ ਨਾਲ ਨਹੀਂ ਬਣਾਈ ਜਾ ਸਕਦਾ ਹੈ ਅਤੇ ਉਹਨਾਂ ਨੂੰ ਖੁਰਾਕ ਰਾਹੀ ਪ੍ਰਾਪਤ ਕਰਦੇ ਹਨ।

ਹਿੱਸੇ[ਸੋਧੋ]

ਵਸਾ ਨੂੰ ਅੱਠ ਗਰੁੱਪ ਵਿੱਚ ਵੰਡਿਆ ਜਾ ਸਕਦਾ ਹੈ: ਜਿਵੇਂ ਫ਼ੈਟੀ ਤੇਜਾਬ, ਗਰੈਸਰੋ ਵਸਾ, ਗਰੈਸਰੋਫ਼ਾਸਫ਼ੋ ਵਸਾ, ਸਫਿਗੋ ਵਸਾ, ਸਛਾਰੋ ਵਸਾ, ਪੋਲੀਕੇਟੀਡੇਸ, ਸਰੇਰੋਲ ਵਸਾ ਅਤੇ ਪਰੇਨੋਲ ਵਸਾ

ਹਵਾਲੇ[ਸੋਧੋ]

  1. Stryer et al., p. 328.