ਵਸੀਲਾ
ਦਿੱਖ
ਵਸੀਲਾ ਜਾਂ ਸਾਧਨ ਅਜਿਹਾ ਸਰੋਤ ਜਾਂ ਰਸਦ-ਪਾਣੀ ਹੁੰਦਾ ਹੈ ਜਿਸ ਤੋਂ ਲਾਭ ਪੈਦਾ ਹੁੰਦਾ ਹੋਵੇ। ਆਮ ਤੌਰ ਉੱਤੇ ਵਸੀਲੇ ਪਦਾਰਥ, ਊਰਜਾ, ਸੇਵਾਵਾਂ, ਅਮਲਾ, ਗਿਆਨ ਜਾਂ ਹੋਰ ਅਜਿਹੀਆਂ ਚੰਗਿਆਈਆਂ ਹੁੰਦੀਆਂ ਹਨ ਜਿਹਨਾਂ ਨੂੰ ਵਰਤ-ਬਦਲ ਕੇ ਨਫ਼ਾ ਖੱਟਿਆ ਜਾਂਦਾ ਹੈ ਅਤੇ ਇੱਦਾਂ ਕਰਦਿਆਂ ਉਹ ਆਪ ਖਪ ਜਾਣ ਜਾਂ ਖ਼ਤਮ ਹੋ ਜਾਣ। ਵਸੀਲੇ ਵਰਤਣ ਦੇ ਫ਼ਾਇਦਿਆਂ ਵਿੱਚ ਵਧੀ ਹੋਈ ਦੌਲਤ, ਲੋੜਾਂ ਦੀ ਪੂਰਤੀ, ਕਿਸੇ ਪ੍ਰਬੰਧ ਦੀ ਸਹੀ ਚਲਾਈ ਜਾਂ ਕਿਸੇ ਦੀ ਸਲਾਮਤੀ ਵਿੱਚ ਵਾਧਾ ਵਗੈਰਾ ਸ਼ਾਮਲ ਹੋ ਸਕਦੇ ਹਨ। ਮਨੁੱਖੀ ਨਜ਼ਰੀਏ ਤੋਂ ਕੁਦਰਤੀ ਵਸੀਲਾ ਵਾਤਾਵਰਨ ਤੋਂ ਮਿਲੀ ਅਜਿਹੀ ਕੋਈ ਵੀ ਸ਼ੈਅ ਹੋ ਸਕਦੀ ਹੈ ਜਿਸ ਰਾਹੀਂ ਮਨੁੱਖੀ ਲੋੜਾਂ ਅਤੇ ਥੁੜ੍ਹਾਂ ਨੂੰ ਪੂਰਾ ਕੀਤਾ ਜਾ ਸਕੇ।[1] ਵਧੇਰੇ ਮੋਕਲੇ ਅਤੇ ਵਾਤਾਵਰਨੀ ਨਜ਼ਰੀਏ ਤੋਂ ਵਸੀਲਾ ਕਿਸੇ ਵੀ ਪ੍ਰਾਣੀ ਦੀਆਂ ਲੋੜਾਂ ਪੂਰਨ ਦਾ ਕੰਮ ਕਰਦਾ ਹੈ।[2]
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |