ਵਾਈ-ਫ਼ਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਾਈ-ਫ਼ਾਈ ਅਲਾਇੰਸ ਵੱਲੋਂ ਵਰਤਿਆ ਜਾਂਦਾ ਵਾਈ-ਫ਼ਾਈ ਦਾ ਲੋਗੋ

ਵਾਈ-ਫ਼ਾਈ (ਜਾਂ ਵਾਈਫ਼ਾਈ) ਇੱਕ ਅਜਿਹੀ ਸਥਾਨਕ ਇਲਾਕਾ ਤਾਰਹੀਣ ਟੈਕਨਾਲੋਜੀ ਹੈ ਜਿਹੜੀ ਕਿਸੇ ਬਿਜਲਾਣੂ ਜੰਤਰ ਨੂੰ 2.4 ਗੀ.ਹ. ਦੀ ਪਾਰਲੀ ਵਾਰਵਾਰਤਾ ਅਤੇ 5 ਗੀ.ਹ. ਦੀ ਸੁਪਰ-ਉੱਚ ਵਾਰਵਾਰਤਾ ਵਾਲ਼ੀਆਂ ਆਈਐੱਸਐੱਮ ਰੇਡੀਓ ਪੱਟੀਆਂ ਵਰਤ ਕੇ ਕੰਪਿਊਟਰੀ ਜਾਲ ਵਿੱਚ ਹਿੱਸਾ ਲੈ ਸਕਣ ਦੀ ਇਜਾਜ਼ਤ ਦਿੰਦੀ ਹੈ। ਵਾਈ-ਫਾਈ ਦਾ ਪੂਰਾ ਨਾਂਅ ਵਾਇਰਲੈੱਸ ਫਿਡੀਲਿਟੀ ਹੈ। ਇਸ ਤਕਨੀਕ ਨਾਲ ਸਾਨੂੰ ਇੰਟਰਨੈੱਟ ਜਾਂ ਨੈੱਟਵਰਕਿੰਗ ਦੇ ਕੰਮ ਕਰਨ ਲਈ ਕਿਸੇ ਵੀ ਤਰ੍ਹਾਂ ਦੀਆਂ ਤਾਰਾਂ ਦੀ ਲੋੜ ਨਹੀਂ ਪੈਂਦੀ। ਇਹ ਤਕਨੀਕ ਆਮ ਗਾਹਕਾਂ ਦੀ ਸੇਵਾ ਲਈ 1997 ਵਿੱਚ ਸ਼ੁਰੂ ਹੋ ਗਈ ਸੀ, ਪਰ 2003 ਤੋਂ ਤੇਜ਼ ਗਤੀ ਵਾਲੇ ਵਾਈ-ਫਾਈ ਬਾਜ਼ਾਰ ਵਿੱਚ ਮਿਲਣ ਲੱਗ ਪਏ ਹਨ।

ਫਾਇਦਾ[ਸੋਧੋ]

ਵਾਈ-ਫਾਈ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਇਆ ਹੈ ਕਿ ਇਸ ਨਾਲ ਕੰਮ ਕਰਨਾ ਬਹੁਤ ਹੀ ਆਸਾਨ ਹੋ ਗਿਆ ਹੈ। ਤੁਰਦੇ-ਫਿਰਦੇ ਵਾਈ-ਫਾਈ ਦੀ ਸਹਾਇਤਾ ਨਾਲ ਮੋਬਾਈਲ, ਕੰਪਿਊਟਰ ਉੱਪਰ ਕੰਮ ਕਰ ਸਕਦੇ ਹੋ, ਕਿਉਂਕਿ ਵਾਈ-ਫਾਈ ਦੀ ਰੇਂਜ ਅੱਜਕਲ੍ਹ ਕਾਫੀ ਜ਼ਿਆਦਾ ਹੈ। ਇਸ ਨੂੰ ਪਰਸਨਲ ਕੰਪਿਊਟਰ, ਵੀਡੀਓ ਗੇਮ, ਸਮਾਰਟ ਫੋਨ, ਡਿਜੀਟਲ ਕੈਮਰਾ ਅਤੇ ਆਧੁਨਿਕ ਪ੍ਰਿੰਟਰ ਲਈ ਵਰਤਿਆ ਜਾਂਦਾ ਹੈ। ਇਸ ਤਕਨੀਕ ਦੀ ਵਰਤੋਂ ਘਰਾਂ, ਦਫ਼ਤਰਾਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਦੁਕਾਨਾਂ, ਏਅਰਪੋਰਟ, ਰੇਲਵੇ ਸਟੇਸ਼ਨਾਂ, ਹਸਪਤਾਲਾਂ, ਫੈਕਟਰੀਆਂ ਆਦਿ ਵਿੱਚ ਆਮ ਹੀ ਹੋਣ ਲੱਗ ਪਈ ਹੈ। ਇਸ ਯੰਤਰ ਦੀ ਸਹਾਇਤਾ ਨਾਲ ਬਿਨਾਂ ਤਾਰ, ਮਾਡਮ ਨਾਲ ਕੁਨੈਕਸ਼ਨ ਬਣ ਜਾਂਦਾ ਹੈ। ਜੇਕਰ ਵਾਈ-ਫਾਈ ਕੰਪਿਊਟਰ ਵਿੱਚ ਲੱਗਾ ਹੋਵੇ ਤਾਂ ਇੰਟਰਨੈੱਟ ਤਾਰ ਤੋਂ ਬਿਨਾਂ ਚਲਾਇਆ ਜਾ ਸਕਦਾ ਹੈ।

ਅਗਾਂਹ ਪੜ੍ਹੋ[ਸੋਧੋ]


ਬਾਹਰਲੇ ਜੋੜ[ਸੋਧੋ]

  • www.wi-fi.org —ਵਾਈ-ਫ਼ਾਈ ਅਲਾਇੰਸ ਸਾਈਟ