ਵਾਨੀ ਵਿਸ਼ਵਨਾਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਵਾਨੀ ਵਿਸ਼ਵਨਾਥ (ਜਨਮ 13 ਮਈ 1971) ਇੱਕ ਭਾਰਤੀ ਅਦਾਕਾਰਾ ਹੈ। ਉਹ ਆਂਧਰਾ ਪ੍ਰਦੇਸ਼ ਦੀ ਤੇਲਗੂ ਦੇਸਮ ਪਾਰਟੀ ਵਿਚ ਸ਼ਾਮਿਲ ਹੋਈ। 2000 ਵਿਚ,ਉਸਨੂੰ ਦੂਜੀ ਬੇਸਟ ਅਦਾਕਾਰਾ ਵਜੋਂ ਸਟੇਟ ਫਿਲਮ ਅਵਾਰਡ ਨਾਲ ਨਿਵਾਜਿਆ ਗਿਆ। ਉਸਨੂੰ ਮੋਲੀਵੁੱਡ ਦੀ ਐਕਸ਼ਨ ਕਵਿਨ ਵਜੋਂ ਸੰਬੰਧਿਤ ਕੀਤਾ ਜਾਂਦਾ ਹੈ।

ਮੁੱਢਲਾ ਜੀਵਨ[ਸੋਧੋ]

ਵਾਨੀ ਦਾ ਜਨਮ ਮਯਾਲੀ ਮਾਂ-ਪਿਓ ਦੇ ਪੰਜ ਬੱਚਿਆਂ ਵਿੱਚੋਂ ਇੱਕ ਚੌਥੀ ਬੱਚੀ ਵਜੋਂ ਥਜ਼ਥੁਵੇਟਿਲ ਵਿਸ਼ਵਨਾਥਨ, ਇੱਕ ਜੋਤਸ਼ੀ ਅਤੇ ਗਿਰਿਜਾ, ਜੋ ਕਿ 1971 ਵਿੱਚ ਥਲਸੂਰ ਦੇ ਓਲੂਰ ਵਿੱਚ ਇੱਕ ਘਰੇਲੂ ਔਰਤ ਸੀ, ਕੋਲ ਹੋਇਆ। ਜਦੋਂ ਉਹ 13 ਸਾਲਾਂ ਦੀ ਸੀ, ਤਾਂ ਉਸਦੇ ਪਿਤਾ ਨੇ ਜੋਤਿਸ਼ ਵਜੋਂ ਭਵਿੱਖਬਾਣੀ ਕੀਤੀ ਸੀ ਕਿ ਉਹ ਇੱਕ ਅਭਿਨੇਤਾ ਬਣੇਗੀ ਅਤੇ ਰਾਜਨੀਤੀ ਵਿੱਚ ਦਾਖਲ ਹੋਵੋਗੀ।[1] ਉਸ ਦੀ ਮਾਂ ਏਰਨਾਕੁਲਮ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਪਿਤਾ ਤ੍ਰਿਸੂਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ।[2] ਉਸ ਦੇ ਚਾਰ ਭੈਣ-ਭਰਾ ਹਨ।

ਉਸ ਨੇ ਥ੍ਰਿਸੁਰ ਵਿੱਚ ਚੌਥੀ ਜਮਾਤ ਤੱਕ ਪੜ੍ਹਾਈ ਕੀਤੀ, ਬਾਅਦ ਵਿੱਚ ਉਸ ਡਾ ਪਰਿਵਾਰ ਮਦਰਾਸ ਚਲਾ ਗਿਆ ਅਤੇ ਉਸ ਨੇ ਆਪਣੀ ਪੜ੍ਹਾਈ ਦਸਵੀਂ ਜਮਾਤ ਤੱਕ ਜਾਰੀ ਰੱਖੀ। ਉਸ ਨੇ ਆਪਣੀ ਪਹਿਲੀ ਭੂਮਿਕਾ ਉਦੋਂ ਹਾਸਿਲ ਕੀਤੀ ਜਦੋਂ ਉਹ ਦਸਵੀਂ ਜਮਾਤ ਵਿੱਚ ਪੜ੍ਹ ਰਹੀ ਸੀ ਅਤੇ ਇਸ ਲਈ ਉਸ ਨੇ ਆਪਣੀ ਪੜ੍ਹਾਈ ਛੱਡ ਦਿੱਤੀ ਅਤੇ ਆਪਣੇ ਫਿਲਮੀ ਕੈਰੀਅਰ ਉੱਤੇ ਧਿਆਨ ਕੇਂਦ੍ਰਤ ਦਿੱਤਾ। [3]

ਕੈਰੀਅਰ[ਸੋਧੋ]

ਉਹ ਮੁੱਖ ਤੌਰ 'ਤੇ ਮਲਿਆਲਮ ਅਤੇ ਤੇਲਗੂ ਫਿਲਮਾਂ 'ਚ ਨਜ਼ਰ ਆਈ ਹੈ। ਉਸ ਨੇ ਮੈਮੂਟੀ ਦੇ ਨਾਲ ਕਿੰਗ ਵਿੱਚ ਕੰਮ ਕੀਤਾ। ਉਹ ਕੰਨੜ ਅਤੇ ਤਾਮਿਲ ਫਿਲਮਾਂ ਵਿੱਚ ਵੀ ਨਜ਼ਰ ਆਈ ਸੀ। ਉਹ ਦੱਖਣੀ ਭਾਰਤ ਵਿੱਚ ਆਪਣੇ ਸਮੇਂ ਦੇ ਵੱਡੇ ਸਿਤਾਰਿਆਂ ਵਿਚੋਂ ਇੱਕ ਸੀ। ਟਾਲੀਵੁੱਡ ਸੁਪਰਸਟਾਰ ਚਿਰੰਜੀਵੀ ਨਾਲ ਉਸ ਦੀ ਟਾਲੀਵੁੱਡ ਫਿਲਮ ਘਰਾਨਾ ਮੋਗੂਡੂ ਕਾਫੀ ਹਿੱਟ ਰਹੀ। ਵਾਨੀ ਲੜਨ ਅਤੇ ਮਾਰਸ਼ਲ ਆਰਟ ਦੀ ਸਿਖਲਾਈ ਪ੍ਰਾਪਤ ਹੈ ਅਤੇ ਫਿਲਮਾਂ ਵਿੱਚ ਕਈ ਆਦਮੀਆਂ ਨੂੰ ਬਹਾਦਰੀ ਨਾਲ ਲੜੀ। ਵਾਨੀ ਨੇ ਜੰਗ ਅਤੇ ਭੀਸ਼ਮਾ ਵਿੱਚ ਸੁਪਰਸਟਾਰ ਮਿਥੁਨ ਚੱਕਰਵਰਤੀ ਦੇ ਨਾਲ ਦੋ ਹਿੰਦੀ ਫਿਲਮਾਂ ਵਿੱਚ ਵੀ ਕੰਮ ਕੀਤਾ।

ਹਵਾਲੇ[ਸੋਧੋ]