ਵਾਫ਼ਿਰ
ਵਾਫ਼ਿਰ ( وَافِر , ਸ਼ਾਬਦਿਕ 'ਅਨੇਕ, ਵਾਧੂ, ਭਰਪੂਰ, ਬਹੁਤਾ') ਕਲਾਸੀਕਲ ਅਰਬੀ ਕਵਿਤਾ ਵਿੱਚ ਵਰਤਿਆ ਜਾਣ ਵਾਲ਼ੀ ਬਹਿਰ (ਮੀਟਰ ) ਹੈ। ਇਹ ਕਲਾਸੀਕਲ ਅਰਬੀ ਸ਼ਾਇਰੀ ਦੀਆਂ ਪੰਜ ਸਭ ਤੋਂ ਪ੍ਰਸਿੱਧ ਬਹਿਰਾਂ ਵਿੱਚੋਂ ਇੱਕ ਹੈ। ਪ੍ਰਾਚੀਨ ਅਤੇ ਕਲਾਸੀਕਲ ਅਰਬੀ ਸ਼ਾਇਰੀ ਦੇ 80-90% ਸ਼ਿਅਰ (ਤਵੀਲ, ਬਾਸਿਤ, ਕਾਮਿਲ, ਅਤੇ ਮੁਤਕ਼ਾਰਿਬ ਸਹਿਤ) ਇਨ੍ਹਾਂ ਬਹਿਰਾਂ ਵਿੱਚ ਮਿਲ਼ਦੀ ਹੈ। [1]
ਰੂਪ
[ਸੋਧੋ]ਬਹਿਰ ਵਿੱਚ ਹੇਠ ਲਿਖੇ ਰੂਪ ਦੇ ਅਰਕਾਨ ਸ਼ਾਮਲ ਹੁੰਦੇ ਹਨ (ਜਿੱਥੇ "–" ਇੱਕ ਲੰਬੇ ਉਚਾਰਖੰਡ, "u" ਇੱਕ ਛੋਟੇ ਉਚਾਰਖੰਡ, ਅਤੇ " uu " ਇੱਕ ਲੰਬੇ ਜਾਂ ਦੋ ਛੋਟੇ ਉਚਾਰਖੰਡਾਂ ਨੂੰ ਦਰਸਾਉਂਦਾ ਹੈ): [2]
- | u – uu – | u – uu – | u – – |
ਇਸ ਤਰ੍ਹਾਂ, ਜ਼ਿਆਦਾਤਰ ਕਲਾਸੀਕਲ ਅਰਬੀ ਬਹਿਰਾਂ ਦੇ ਉਲਟ, ਵਾਫ਼ਿਰ ਸ਼ਾਇਰ ਨੂੰ ਇੱਕ ਲੰਬੇ ਉਚਾਰਖੰਡ ਨੂੰ ਦੋ ਛੋਟੇ ਉਚਾਰਖੰਡਾਂ ਨਾਲ਼ ਬਦਲ ਲੈਣ ਦੀ ਇਜਾਜ਼ਤ ਦਿੰਦੀ ਹੈ। ਇਸ ਤਰ੍ਹਾਂ ਵਾਫਿਰ ਮਿਸਰਿਆਂ ਨੂੰ ਵੀ ਇੱਕ ਦੂਜੇ ਤੋਂ ਵੱਖ-ਵੱਖ ਗਿਣਤੀ ਦੇ ਉਚਾਰਖੰਡਾਂ ਦੀ ਇਜਾਜ਼ਤ ਦਿੰਦੀ ਹੈ। ਇਸ ਤੋਂ ਇਲਾਵਾ ਇਹ ਵਿਸ਼ੇਸ਼ਤਾ ਕਾਮਿਲ, ਮੁਤਦਾਰਿਕ ਅਤੇ ਬਸਿਤ ਦੇ ਕੁਝ ਰੂਪਾਂ ਵਿੱਚ ਹੀ ਮਿਲ਼ਦੀ ਹੈ। [3]
ਹਵਾਲੇ
[ਸੋਧੋ]- ↑ Paoli, Bruno (30 September 2009). "Generative Linguistics and Arabic Metrics". In Aroui, Jean-Louis; Arleo, Andy (eds.). Towards a Typology of Poetic Forms: From language to metrics and beyond. John Benjamins Publishing. pp. 193–208. ISBN 978-90-272-8904-9.
- ↑ van Gelder, Geert Jan, ed. (2013). "Introduction". Classical Arabic Literature: A Library of Arabic Literature Anthology. NYU Press. pp. xiii–xxv. ISBN 978-0-8147-7027-6. JSTOR j.ctt9qfxj6.5.
- ↑ Stoetzer, W. (1998). "Rajaz". In Meisami, Julie Scott; Starkey, Paul (eds.). Encyclopedia of Arabic Literature. Taylor & Francis. pp. 645–646. ISBN 978-0-415-18572-1.