ਸਮੱਗਰੀ 'ਤੇ ਜਾਓ

ਵਾਮਨ ਮੇਸ਼ਰਾਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਾਮਨ ਮੇਸ਼ਰਾਮ
ਜਨਮ1957 (ਉਮਰ 66–67)
ਰਾਮਗਾਂਵ ਪਿੰਡ, ਦਰਵਾਹ ਤਹਿਸੀਲ, ਯਵਤਮਾਲ ਜ਼ਿਲ੍ਹਾ, ਭਾਰਤ
ਸੰਗਠਨਬਾਮਸੇਫ਼, ਭਾਰਤ ਮੁਕਤੀ ਮੋਰਚਾ, ਬਹੁਜਨ ਕ੍ਰਾਂਤੀ ਮੋਰਚਾ ਦਾ ਰਾਸ਼ਟਰੀ ਪ੍ਰਧਾਨ ਹੈ।
ਵੈੱਬਸਾਈਟbamceforg.in

ਵਾਮਨ ਚਿੰਦੂਜੀ ਮੇਸ਼ਰਾਮ (ਜਨਮ 1957) ਇੱਕ ਭਾਰਤੀ ਕਾਰਕੁਨ ਹੈ ਅਤੇ ਕਰਮਚਾਰੀਆਂ ਦੇ ਇੱਕ ਗੈਰ-ਸਿਆਸੀ ਅਤੇ ਗੈਰ-ਧਾਰਮਿਕ ਸੰਗਠਨ, ਬਾਮਸੇਫ਼ ਦਾ ਰਾਸ਼ਟਰੀ ਪ੍ਰਧਾਨ ਹੈ।

ਸੰਭਾਲੀਆਂ ਸੰਸਥਾਵਾਂ ਦੀ ਸੂਚੀ

[ਸੋਧੋ]
  • ਬਾਮਸੇਫ਼
  • ਭਾਰਤ ਮੁਕਤੀ ਮੋਰਚਾ
  • ਰਾਸ਼ਟਰੀ ਮੂਲਨਿਵਾਸੀ ਮਹਲੀਲਾ ਸੰਘ
  • ਰਾਸ਼ਟਰੀ ਮੂਲਨਿਵਾਸੀ ਬਹੁਜਨ ਕਰਮਚਾਰੀ ਸੰਘ
  • ਬਹੁਜਨ ਕ੍ਰਾਂਤੀ ਮੋਰਚਾ
  • ਭਾਰਤੀ ਵਿਦਿਆਰਥੀ ਮੋਰਚਾ
  • ਭਾਰਤੀ ਬੇਰੋਜ਼ਗਾਰ ਮੋਰਚਾ
  • ਭਾਰਤੀ ਯੁਵਾ ਮੋਰਚਾ
  • ਰਾਸ਼ਟਰੀ ਮੂਲਨਿਵਾਸੀ ਬਹੁਜਨ ਕਰਮਚਾਰੀ ਸੰਘ
  • ਛਤਰਪਤੀ ਕ੍ਰਾਂਤੀ ਸੈਨਾ
  • ਰਾਸ਼ਟਰੀ ਪਿੱਛੜਾ ਵਰਗ (ਓ.ਬੀ.ਸੀ.) ਮੋਰਚਾ
  • ਬੋਧੀ ਅੰਤਰਰਾਸ਼ਟਰੀ ਨੈੱਟਵਰਕ
  • ਰਾਸ਼ਟਰੀ ਕਿਸਾਨ ਮੋਰਚਾ
  • ਰਾਸ਼ਟਰੀ ਮੁਸਲਿਮ ਮੋਰਚਾ

ਇਤਿਹਾਸ

[ਸੋਧੋ]

ਮੇਸ਼ਰਾਮ ਦਾ ਜਨਮ 1957 ਵਿੱਚ ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ ਦੀ ਦਰਵਾਹ ਤਹਿਸੀਲ ਵਿੱਚ ਸਥਿਤ ਰਾਮਗਾਂਵ ਪਿੰਡ ਵਿੱਚ ਹੋਇਆ ਸੀ। ਵਾਮਨ ਮੇਸ਼ਰਾਮ ਨੇ ਆਪਣੀ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਦੀ ਸਿੱਖਿਆ ਦਰਵਾਹ ਵਿੱਚ ਲਈ। ਇਸ ਤੋਂ ਬਾਅਦ ਉਹ ਅਗਲੇਰੀ ਸਿੱਖਿਆ ਲਈ ਔਰੰਗਾਬਾਦ ਚਲੇ ਗਿਆ। ਵਾਮਨ ਮੇਸ਼ਰਾਮ ਨੇ 1970 ਦੇ ਦਹਾਕੇ ਦੇ ਸ਼ੁਰੂ ਵਿੱਚ ਔਰੰਗਾਬਾਦ ਦੇ ਬਾਬਾ ਸਾਹਿਬ ਅੰਬੇਡਕਰ ਕਾਲਜ ਵਿੱਚ ਪੜ੍ਹਦੇ ਸਮੇਂ ਹੀ ਜਨਤਕ ਜੀਵਨ ਵਿੱਚ ਸ਼ਾਮਲ ਹੋਣ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀ। 1975 ਵਿੱਚ ਮੇਸ਼ਰਾਮ BAMCEF ਵਿੱਚ ਸ਼ਾਮਲ ਹੋਇਆ। [1]

EVM ਖਿਲਾਫ ਅੰਦੋਲਨ

[ਸੋਧੋ]

ਵਾਮਨ ਮੇਸ਼ਰਾਮ ਨੇ 2014 ਵਿੱਚ ਹੀ ਈਵੀਐਮ ਖ਼ਿਲਾਫ਼ ਲੋਕ ਅੰਦੋਲਨ ਸ਼ੁਰੂ ਕੀਤਾ ਸੀ। ਉਸਨੇ ਅਤੇ ਉਸਦੀ ਸੰਸਥਾ ਭਾਰਤ ਮੁਕਤੀ ਮੋਰਚਾ ਨੇ ਭਾਰਤ ਵਿੱਚ ਚੋਣ ਪ੍ਰਕਿਰਿਆ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨੂੰ ਬੰਦ ਕਰਨ ਦੀ ਮੰਗ ਨੂੰ ਲੈ ਕੇ ਮਾਰਚ 2017 ਤੋਂ ਦੇਸ਼ ਭਰ ਵਿੱਚ ਪੰਜ-ਪੜਾਵੀ ਵਿਰੋਧ ਮੁਹਿੰਮ ਸ਼ੁਰੂ ਕੀਤੀ।

ਮਾਰਚ 2017 ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਵਾਮਨ ਮੇਸ਼ਰਾਮ ਨੇ ਕਿਹਾ, "ਈਵੀਐਮ ਦੀ ਵਰਤੋਂ ਕਰਨਾ ਵਿਸ਼ਵ ਵਿੱਚ ਚੋਣ ਪ੍ਰਕਿਰਿਆ ਵਿੱਚ ਸਭ ਤੋਂ ਭੈੜਾ ਚੱਲਣ ਹੈ। ਅਸੀਂ ਈਵੀਐਮ ਦੇ ਵਿਰੁੱਧ ਉਦੋਂ ਤੱਕ ਲੜਾਈ ਜਾਰੀ ਰੱਖਾਂਗੇ ਜਦੋਂ ਤੱਕ ਇਨ੍ਹਾਂ ਦੀ ਵਰਤੋਂ ਬੰਦ ਨਹੀਂ ਕੀਤੀ ਜਾਂਦੀ।"

ਹਵਾਲੇ

[ਸੋਧੋ]
  1. Madni, Mushtaque. "Waman Meshram: fighter for the downtrodden". www.milligazette.com.