ਵਾਰ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਵਾਰ (ਫਿਲਮ) ਤੋਂ ਰੀਡਿਰੈਕਟ)
ਵਾਰ
ਵਾਰ ਫਿਲਮ ਦਾ ਪੋਸਟਰ
ਨਿਰਦੇਸ਼ਕਬਿਲਾਲ ਲਾਸ਼ਰੀ
ਲੇਖਕਹਸਨ ਵਕ਼ਾਸ ਰਾਣਾ
ਨਿਰਮਾਤਾਹਸਨ ਵਕ਼ਾਸ ਰਾਣਾ
ਸਿਤਾਰੇਸ਼ਾਨ ਸ਼ਾਹਿਦ
ਸ਼ਮੂਨ ਅੱਬਾਸੀ
ਅਲੀ ਅਜ਼ਮਤ
ਆਇਸ਼ਾ ਖਾਨ
ਮੀਸ਼ਾ ਸ਼ਫੀ
ਸਿਨੇਮਾਕਾਰਬਿਲਾਲ ਲਾਸ਼ਰੀ
ਸੰਪਾਦਕਬਿਲਾਲ ਲਾਸ਼ਰੀ
ਸੰਗੀਤਕਾਰਆਮਿਰ ਮੁਨਾਵੱਰ[2]
ਪ੍ਰੋਡਕਸ਼ਨ
ਕੰਪਨੀਆਂ
MindWorks Media
Off Road Studios
ਡਿਸਟ੍ਰੀਬਿਊਟਰARY Films
Mandviwalla Entertainment
ਰਿਲੀਜ਼ ਮਿਤੀ
  • 16 ਅਕਤੂਬਰ 2013 (2013-10-16)[1]
ਮਿਆਦ
130 ਮਿੰਟ[3]
ਦੇਸ਼ਪਾਕਿਸਤਾਨ
ਭਾਸ਼ਾਵਾਂਅੰਗ੍ਰੇਜ਼ੀ, ਉਰਦੂ
ਬਜ਼ਟRs. 17 ਕਰੋੜ (US$5,90,000)[4]Biya Shadab (26 April 2011). "Waar: Pakistan's next blockbuster?". The Express Tribune. Retrieved 17 October 2013.
ਬਾਕਸ ਆਫ਼ਿਸRs. 23 ਕਰੋੜ (US$8,00,000)[5]

ਵਾਰ ੨੦੧੩ ਵਰ੍ਹੇ ਦੀ ਇੱਕ ਪਾਕਿਸਤਾਨੀ ਫਿਲਮ ਹੈ ਜੋ ਇੱਕ ਰਾਜਨੀਤਕ ਅਤੇ ਆਤੰਕੀ ਹਮਲੇ ਨੂੰ ਆਧਾਰ ਬਣਾ ਕੇ ਬਣਾਈ ਗਈ ਫਿਲਮ ਹੈ। ਇਹ ਪਾਕਿਸਤਾਨ ਦੀ ਅੱਜ ਤੱਕ ਦੀ ਸਭ ਤੋਂ ਵਧ ਕਮਾਈ ਕਰਨ ਵਾਲੀ ਫਿਲਮ ਹੈ।[6] ਇਹ ਫਿਲਮ ਅਸਲ ਵਿਚ ਉਹਨਾਂ ਸਾਰੇ ਪ੍ਰਤੀਕਰਮਾਂ ਦਾ ਜਵਾਬ ਸੀ ਜੋ ਪਾਕਿਸਤਾਨ ਉੱਪਰ ਆਤੰਕਵਾਦ ਦੇ ਕੇਂਦਰ ਵਜੋਂ ਹੁੰਦੇ ਸਨ। ਫਿਲਮ ਵਿਚ ਸਾਫ਼ ਦਿਖਾਇਆ ਗਿਆ ਹੈ ਜਿਸ ਨੂੰ ਦੁਨੀਆ ਆਤੰਕਵਾਦ ਦਾ ਕੇਂਦਰ ਮੰਨਦੀ ਹੈ, ਉਹ ਅਸਲ ਵਿਚ ਆਪ ਅਜਿਹੇਆਂ ਹਮਲਿਆਂ ਦਾ ਸ਼ਿਕਾਰ ਹੁੰਦਾ ਰਹਿੰਦਾ ਹੈ।

ਪਲਾਟ[ਸੋਧੋ]

ਮੇਜਰ ਮੁਜਤਬਾ ਰਿਜ਼ਵੀ ਇੱਕ ਰਿਟਾਇਰਡ ਪਾਕਿਸਤਾਨੀ ਆਰਮੀ ਅਫ਼ਸਰ ਹੈ| ਫਿਲਮ ਦਾ ਪਲਾਟ ਇੱਕ ਆਤੰਕੀ ਹਮਲੇ ਉੱਪਰ ਅਧਾਰਿਤ ਹੈ ਜੋ ਭਾਰਤੀ ਖੂਫੀਆ ਏਜੰਸੀ “ਰਾਅ” ਦੁਆਰਾ ਆਪਣੇ ਅਫ਼ਸਰ ਰਮਲ ਰਾਹੀਂ ਪਾਕਿਸਤਾਨ ਦੇ ਇੱਕ ਕਬੀਲਾਈ ਇਲਾਕੇ ਕੀਤਾ ਜਾਣਾ ਹੈ| ਇਸ ਹਮਲੇ ਦੀ ਖਬਰ ਪਾਕਿਸਤਾਨੀ ਖੂਫੀਆ ਏਜੰਸੀ ਦੇ ਅਫਸਰ ਅਹਿਤਸ਼ਾਮ ਖੱਤਕ ਅਤੇ ਉਸਦੀ ਭੈਣ ਜਾਵੇਰਿਆ ਖੱਤਕ ਨੂੰ ਹੋ ਜਾਂਦੀ ਹੈ| ਅਹਿਤਸ਼ਾਮ ਖੱਤਕ ਅਤੇ ਜਾਵੇਰਿਆ ਖੱਤਕ ਜਾਣਦੇ ਹਨ ਕਿ ਇਸ ਹਮਲੇ ਨੂੰ ਅੰਜਾਮ ਸਿਰਫ ਮੁਜਤਬਾ ਦੀ ਮਦਦ ਨਾਲ ਹੀ ਦਿੱਤਾ ਜਾ ਸਕਦਾ ਹੈ| ਰਮਲ ਅਤੇ ਉਸਦੇ ਸਾਥੀ ਇੱਕ ਪੁਲਿਸ ਚੋੰਕੀ ਉੱਪਰ ਹਮਲਾ ਕਰਦੇ ਹਨ ਤਾਂਕਿ ਸੁਰੱਖਿਆ ਏਜੰਸੀਆਂ ਦਾ ਧਿਆਨ ਭਟਕ ਜਾਵੇ| ਮੁਜਤਬਾ ਰਿਜ਼ਵੀ ਦਾ ਪਰਿਵਾਰ ਰਮਲ ਦੁਆਰਾ ਖਤਮ ਕਰ ਦਿੱਤਾ ਗਿਆ ਸੀ| ਮੁਜਤਬਾ ਰਿਜ਼ਵੀ ਹੁਣ ਉਸ ਤੋਂ ਬਦਲਾ ਲੈਣਾ ਚਾਹੁੰਦਾ ਹੈ| ਰਮਲ ਦੀ ਮਦਦ ਤਾਲਿਬਾਨ ਦਾ ਇੱਕ ਅਨਸਰ ਮੁੱਲਾ ਸਿਰਾਜ਼ ਕਰਦਾ ਹੈ| ਮੁੱਲਾ ਉਸਨੂੰ ਦੋ ਬੰਬ ਦਿੰਦਾ ਹੈ ਜੋ ਰਮਲ ਇੱਕ ਵਾਹਨ ਅਤੇ ਦੂਜਾ ਜਿੰਨਾਹ ਕਨਵੈਂਸ਼ਨ ਸੈਂਟਰ ਵਿਚ ਲਗਾ ਦਿੰਦਾ ਹੈ| ਆਖਿਰਕਾਰ ਬੰਬਾਂ ਦੇ ਸਥਾਨਾਂ ਬਾਰੇ ਪਤਾ ਲੱਗ ਜਾਂਦਾ ਹੈ| ਅਹਿਤਸ਼ਾਮ ਵਾਹਨ ਨੂੰ ਆਬਾਦੀ ਤੋਂ ਦੂਰ ਲੈ ਜਾਂਦਾ ਹੈ ਪਰ ਉਹ ਇਸ ਦੇ ਧਮਾਕੇ ਵਿਚ ਖੁਦ ਸ਼ਹੀਦ ਹੋ ਜਾਂਦਾ ਹੈ ਅਤੇ ਦੂਜੇ ਬੰਬ ਨੂੰ ਮੁਜਤਬਾ ਰੋਕ ਦਿੰਦਾ ਹੈ ਅਤੇ ਰਮਲ ਨੂੰ ਮਾਰ ਉਸਤੋਂ ਬਦਲਾ ਲੈ ਲੈਂਦਾ ਹੈ| ਫਿਲਮ ਦੇ ਆਖਰੀ ਸੰਵਾਦ ਹਨ, “ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ” ਅਤੇ ਫਿਲਮ ਵਿਚ ਵੀ ਇਸੇ ਗੱਲ ਨੂੰ ਸੱਚ ਹੁੰਦੇ ਦਿਖਾਇਆ ਗਿਆ ਹੈ|

ਕਾਸਟ[ਸੋਧੋ]

  1. ਸ਼ਾਨ ਸ਼ਾਹਿਦ
  2. ਸ਼ਮੂਨ ਅੱਬਾਸੀ
  3. ਅਲੀ ਅਜ਼ਮਤ
  4. ਆਇਸ਼ਾ ਖਾਨ
  5. ਮੀਸ਼ਾ ਸ਼ਫੀ

ਹਵਾਲੇ[ਸੋਧੋ]

  1. "It's official: Waar set for Eidul Azha release". The Express Tribune. 4 October 2013. Retrieved 11 October 2013.
  2. Khan, Sher (23 September 2013). "Why Waar's music took two years to make". The Express Tribune. Retrieved 11 October 2013.
  3. "Four films to be released today". Dawn. 16 October 2013. Retrieved 16 October 2013.
  4. ਹਵਾਲੇ ਵਿੱਚ ਗਲਤੀ:Invalid <ref> tag; no text was provided for refs named ET: Waar: Pakistan’s next blockbuster
  5. "Top 5 Lifetime Grossers in Pakistan". BoxOfficeDetail.
  6. "Top 5 Lifetime Grosser In Pakistan Ever". BoxOfficeDetail.