ਮੀਸ਼ਾ ਸ਼ਫੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੀਸ਼ਾ ਸ਼ਫੀ
ਜਨਮਮੀਰਾ ਪਰਵੇਜ਼ ਸ਼ਫੀ
(1981-12-01) 1 ਦਸੰਬਰ 1981 (ਉਮਰ 39)
ਲਾਹੌਰ, ਪਾਕਿਸਤਾਨ
ਅਲਮਾ ਮਾਤਰਲਾਹੌਰ ਗਰੈਮਰ ਸਕੂਲ
ਨੈਸ਼ਨਲ ਕਾਲਜ਼ ਆਫ਼ ਆਰਟਸ
ਪੇਸ਼ਾਗਾਇਕਾ, ਅਦਾਕਾਰਾ, ਮਾਡਲ
ਵੈੱਬਸਾਈਟmeeshashafi.net

ਮੀਸ਼ਾ ਸ਼ਫੀ (ਉਰਦੂ: میشا شافی‎) (ਜਨਮ 1 ਦਿਸੰਬਰ 1981 ਲਾਹੋਰ), ਪਾਕਿਸਤਾਨੀ ਗਾਇਕਾ, ਅਦਾਕਾਰਾ ਅਤੇ ਮਾਡਲ ਹੈ। ਇਸਨੇ ਪਾਕਿਸਤਾਨੀ, ਹਾਲੀਵੁੱਡ ਅਤੇ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕੀਤਾ।[1] ਸ਼ਫੀ ਪਹਿਲੀ ਫ਼ਿਲਮ 2013 ਵਿੱਚ ਬਣੀ ਮੀਰਾ ਨਾਇਰ ਦੀ ਹਾਲੀਵੁੱਡ ਫ਼ਿਲਮ ਦ ਰਿਲੱਕਟੈਂਟ ਫੰਡਾਮੈਂਟਲਿਸਟ ਸੀ। ਇਸ ਫ਼ਿਲਮ ਵਿੱਚ ਉਸਨੇ ਸਾਹਸੀ,ਆਧੁਨਿਕ ਗਾਇਕਾ ਦੀ ਭੂਮਿਕਾ ਨਿਭਾਈ, ਜਿਸ ਲਈ ਉਸਨੂੰ ਬਹੁਤ ਸ਼ਲਾਘਾ ਮਿਲੀ। ਇਸ ਫ਼ਿਲਮ ਤੋਂ ਬਾਅਦ ਉਹ ਬਾਲੀਵੁੱਡ ਫ਼ਿਲਮ ਭਾਗ ਮਿਲਖਾ ਭਾਗ ਵਿੱਚ ਦਿਖਾਈ ਦਿੱਤੀ। ਅਤੇ ਫੇਰ ਇਸਨੇ ਪਾਕਿਸਤਾਨੀ ਫ਼ਿਲਮ ਵਾਰ ਵਿੱਚ ਭਾਰਤੀ ਜਾਸੂਸੀ ਏਜੰਸੀ ਰਿਸਰਚ, ਲਕਸ਼ਮੀ ਦੀ ਭੂਮਿਕਾ ਨਿਭਾਈ।

ਮੁੱਢਲਾ ਜੀਵਨ[ਸੋਧੋ]

ਸ਼ਫੀ ਦਾ ਜਨਮ 1 ਦਿਸੰਬਰ 1981 ਵਿੱਚ ਲਾਹੌਰ, ਪਾਕਿਸਤਾਨ ਵਿੱਚ ਇਕੱ ਮੁਸਲਿਮ ਪਰਿਵਾਰ ਵਿੱਚ ਹੋਇਆ। ਉਸਦੀ ਮਾਂ ਦਾ ਨਾਮ ਸਬਾ ਹਮੀਦ ਹੈ, ਤੇ ਉਹ ਇੱਕ ਅਦਾਕਾਰਾ ਹੈ। ਉਸਦੇ ਪਿਤਾ ਦਾ ਨਾਮ ਸਈਅਦ ਪਰਵੇਜ਼ ਸ਼ਫੀ ਹੈ।

ਸ਼ਫੀ ਨੇ ਪਹਿਲਾਂ ਲਾਹੌਰ ਗਰੈਮਰ ਸਕੂਲ ਤੋਂ ਪੜ੍ਹਾਈ ਕੀਤੀ ਤੇ ਫੇਰ ਨੈਸ਼ਨਲ ਕਾਲਜ ਆਫ਼ ਆਰਟਸ ਤੋਂ ਆਰਟਸ ਦੀ ਡਿਗਰੀ ਲਈ।[2]

ਕੈਰੀਅਰ[ਸੋਧੋ]

ਮਾਡਲਿੰਗ[ਸੋਧੋ]

ਸ਼ਫੀ ਨੇ ਆਪਣਾ ਮਾਡਲਿੰਗ ਕਰੀਅਰ 17 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ, ਜਦੋਂ "ਬਿਨ ਤੇਰੇ ਕਿਆ ਹੈ ਜੀਨਾ" ਵੀਡੀਓ ਵਿੱਚ ਕੰਮ ਕੀਤਾ।[3] 2011 ਵਿੱਚ ਸ਼ਫੀ ਲੌਰੀਅਲ ਪਾਕਿਸਤਾਨ ਦੀ ਬ੍ਰੈੰਡ ਪ੍ਰਤਿਨਿਧੀ ਬਣੀ।[2][4]

ਅਦਾਕਾਰੀ[ਸੋਧੋ]

ਸ਼ਫੀ ਨੇ ਅਦਾਕਾਰੀ ਦੀ ਸ਼ੁਰੂਆਤ ਪਾਕਿਸਤਾਨੀ ਟੀਵੀ ਲੜੀਵਾਰਾਂ ਤੋਂ ਕੀਤੀ। ਸਭ ਤੋਂ ਪਹਿਲਾਂ 2010 ਵਿੱਚ ਇਸਨੇ ਹਮ ਟੀਵੀ ਦੇ ਲੜੀਵਾਰ ਮੁਹੱਬਤ ਖ਼ਾਬ ਕਿ ਸੂਰਤ ਵਿੱਚ ਕੰਮ ਕੀਤਾ। ਫੇਰ ਇਸਨੇ ਜੀਓ ਟੀਵੀ ਦੇ ਸੀਰੀਅਲ 'ਯੇ ਜਿੰਦਗੀ ਤੋ ਵੋ ਨਹੀ' ਵਿੱਚ ਕੰਮ ਕੀਤਾ।

ਸ਼ਫੀ ਪਹਿਲੀ ਫ਼ਿਲਮ 2013 ਵਿੱਚ ਬਣੀ ਮੀਰਾ ਨਾਇਰ ਦੀ ਹਾਲੀਵੁੱਡ ਫ਼ਿਲਮ ਦ ਰਿਲੱਕਟੈਂਟ ਫੰਡਾਮੈਂਟਲਿਸਟ ਸੀ। ਇਸ ਫ਼ਿਲਮ ਵਿੱਚ ਉਸਨੇ ਸਾਹਸੀ, ਆਧੁਨਿਕ ਗਾਇਕਾ ਦੀ ਭੂਮਿਕਾ ਨਿਭਾਈ।[5] ਅਤੇ ਫੇਰ ਇਸਨੇ ਪਾਕਿਸਤਾਨੀ ਫ਼ਿਲਮ ਵਾਰ ਵਿੱਚ ਭਾਰਤੀ ਜਾਸੂਸੀ ਏਜੰਸੀ ਰਿਸਰਚ, ਲਕਸ਼ਮੀ ਦੀ ਭੂਮਿਕਾ ਨਿਭਾਈ।

ਹਵਾਲੇ[ਸੋਧੋ]

  1. "About: Meesha Shafi". Web PK. Retrieved 13 August 2011. 
  2. 2.0 2.1 "Meesha interview with Fashion Central". Fashion Central. 6 April 2010. Retrieved 13 August 2011. 
  3. Mansuri, Anam. "It's getting hot in here". Tribune Pakistan. 
  4. Hirani, Shireen. "Meesha Shafi Biography & Pictures". Fashion in Step. Retrieved 24 January 2013. 
  5. http://magazine.thenews.com.pk/mag/detail_article.asp?id=5309&magId=11