ਵਾਸਲੀ ਗਰੋਸਮਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਾਸਲੀ ਗਰੋਸਮਾਨ
ਵਾਸਲੀ ਗਰੋਸਮਾਨ
ਜਨਮ ਇਓਸਿਫ਼ ਸਲੋਮਨੋਵਿੱਚ ਗਰੋਸਮਾਨ
12 ਦਸੰਬਰ 1905(1905-12-12)
ਬੇਰਦੀਚੇਵ, ਰੂਸੀ ਸਾਮਰਾਜ
ਮੌਤ 14 ਸਤੰਬਰ 1964(1964-09-14) (ਉਮਰ 58)
ਮਾਸਕੋ, ਸੋਵੀਅਤ ਯੂਨੀਅਨ
ਕੌਮੀਅਤ ਸੋਵੀਅਤ ਯੂਨੀਅਨ
ਕਿੱਤਾ ਲੇਖਕ ਅਤੇ ਪੱਤਰਕਾਰ
ਜੀਵਨ ਸਾਥੀ ? (-1933)
Olga Mikhailovna (m. 1936)

ਵਾਸਲੀ ਸੇਮਿਓਨੋਵਿੱਚ ਗਰੋਸਮਾਨ (ਰੂਸੀ: Васи́лий Семёнович Гро́ссман, ਯੂਕਰੇਨੀ: Василь Семенович Гроссман; 12 ਦਸੰਬਰ 1905 – 14 ਸਤੰਬਰ 1964) ਰੂਸੀ ਲੇਖਕ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਪੱਤਰਕਾਰ ਸੀ।

ਜ਼ਿੰਦਗੀ[ਸੋਧੋ]

ਗਰੋਸਮਨ ਦਾ ਜਨਮ ਯੋਸਿਫ਼ ਸੋਲੋਮੋਨੋਵਿਚ ਵਜੋਂ ਬੇਰਦੀਚਿਵ, ਰੂਸੀ ਸਾਮਰਾਜ (ਅੱਜ ਯੂਕਰੇਨ ਵਿਚ) ਦੇ ਇੱਕ ਮੁਕਤ ਯਹੂਦੀ ਪਰਿਵਾਰ ਵਿੱਚ ਹੋਇਆ ਸੀ। ਉਸਨੇ ਰਵਾਇਤੀ ਯਹੂਦੀ ਸਿੱਖਿਆ ਪ੍ਰਾਪਤ ਨਾ ਕੀਤੀ। ਇੱਕ ਰੂਸੀ ਨੈਨੀ ਨੇ ਉਸ ਦਾ ਨਾਮ ਯੋਸਿਆ ਤੋਂ ਬਦਲ ਕੇ ਰੂਸੀ ਵਾਸਿਆ (ਵਾਸਿਲੀ ਤੋਂ) ਕਰ ਦਿੱਤਾ, ਜੋ ਪੂਰੇ ਪਰਿਵਾਰ ਨੇ ਸਵੀਕਾਰ ਕਰ ਲਿਆ। ਉਸ ਦਾ ਪਿਤਾ ਸਮਾਜਿਕ-ਜਮਹੂਰੀਅਤਪਸੰਦ ਸੀ ਅਤੇ ਮੇਨਸ਼ੇਵਿਕ ਧੜੇ ਵਿੱਚ ਸ਼ਾਮਲ ਹੋ ਗਿਆ ਸੀ। ਨੌਜਵਾਨ ਵਸੀਲੀ ਗਰੋਸਮਨ ਨੇ 1917 ਦੇ ਰੂਸੀ ਇਨਕਲਾਬ ਨੂੰ ਦਿਲੀ ਤੌਰ ਤੇ ਸਹਿਯੋਗ ਦਿੱਤਾ।