ਸਮੱਗਰੀ 'ਤੇ ਜਾਓ

ਵਾਸ਼ਪੀਕਰਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਚਿੱਤਰ ਵੱਖ ਵੱਖ ਪੜਾਅ ਤੇ ਹੋਣ ਵਾਲੀ ਤਬਦੀਲੀ ਦੀ ਤਰਤੀਬ ਨੂੰ ਦਖਾਉਦਾ ਹੈ

ਵਾਸ਼ਪੀਕਰਣ ਉਬਾਲ ਦਰਜਾ ਤੋਂ ਘੱਟ ਤਾਪਮਾਨ ਤੇ ਦ੍ਰਵਾਂ ਦੇ ਵਾਸ਼ਪਾਂ ਵਿੱਚ ਪਰਿਵਰਤਿਤ ਹੋਣ ਦੀ ਇਸ ਕਿਰਿਆ ਨੂੰ ਵਾਸ਼ਪੀਕਰਣ[1] ਕਹਿੰਦੇ ਹਨ। ਪਦਾਰਥਾਂ ਦੇ ਕਣ ਹਮੇਸ਼ਾ ਗਤੀਸ਼ੀਲ ਰਹਿੰਦੇ ਹਨ ਅਤੇ ਕਦੇ ਰੁਕਦੇ ਨਹੀਂ। ਇੱਕ ਨਿਸ਼ਚਿਤ ਤਾਪਮਾਨ ਤੇ ਗੈਸ, ਦ੍ਰਵ ਦੇ ਕਣਾਂ ਵਿੱਚ ਵੱਖ-ਵੱਖ ਮਾਤਰਾ ਵਿੱਚ ਗਤਿਜ ਊਰਜਾ ਹੁੰਦੀ ਹੈ ਦ੍ਰਵ ਦੀ ਸਤ੍ਹਾ ਤੇ ਮੌਜੂਦ ਕਣਾਂ ਦੇ ਕੁਝ ਅੰਸ਼ਾਂ ਵਿੱਚ ਗਤਿਜ ਉਰਜਾ ਹੁੰਦੀ ਹੈ ਕਿ ਉਹ ਦੂਜੇ ਕਣਾਂ ਦੇ ਅਕਰਸ਼ਣ ਬਲ ਤੋਂ ਮੁਕਤ ਹੋ ਜਾਂਦੇ ਹਨ।

ਕਾਰਕ[ਸੋਧੋ]

  • ਵਾਸ਼ਪੀਕਰਣ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਹੇਠ ਲਿਖੇ ਹਨ।
  • ਸਤ੍ਹਾ ਦਾ ਖੇਤਰਫਲ ਵਧਣ ਨਾਲ ਵਾਸ਼ਪੀਕਰਣ ਦੀ ਕਿਰਿਆ ਦੀ ਦਰ ਵਧ ਜਾਂਦੀ ਹੈ।
  • ਤਾਪਮਾਨ ਵਧਣ ਤੇ ਵਧੇਰੇ ਕਣਾਂ ਨੂੰ ਗਤਿਜ ਊਰਜਾ ਮਿਲਦੀ ਹੈ ਜਿਸ ਨਾਲ ਵਾਸ਼ਪੀਕਰਣ ਦੀ ਕਿਰਿਆ ਦੀ ਦਰ ਵਧ ਜਾਂਦੀ ਹੈ।
  • ਜਦੋਂ ਸਾਡੇ ਆਲੇ-ਦੁਆਲੇ ਨਮੀ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਵਾਸ਼ਪੀਕਰਣ ਦੀ ਦਰ ਘੱਟ ਜਾਂਦੀ ਹੈ।
  • ਹਵਾ ਦੀ ਗਤੀ ਵਿੱਚ ਵਾਧਾ ਹੋਣ ਨਾਲ ਵਾਸ਼ਪੀਕਰਣ ਦੀ ਦਰ ਵੱਧ ਜਾਂਦੀ ਹੈ।

ਹਵਾਲੇ[ਸੋਧੋ]