ਵਿਅੰਜਨ
ਦਿੱਖ
(ਵਿਅੰਜਨ ਧੁਨੀਆਂ ਤੋਂ ਮੋੜਿਆ ਗਿਆ)
ਵਿਅੰਜਨ ਅਜਿਹੀ ਭਾਸ਼ਾਈ ਧੁਨੀ ਨੂੰ ਕਿਹਾ ਜਾਂਦਾ ਹੈ ਜਿਸਦੇ ਉਚਾਰਨ ਸਮੇਂ ਫੇਫੜਿਆਂ ਤੋਂ ਬਾਹਰ ਆਉਂਦੀ ਹਵਾ ਨੂੰ ਮੂੰਹ ਪੋਲ ਵਿੱਚ ਕਿਸੇ ਨਾ ਕਿਸੇ ਜਗ੍ਹਾ ਉੱਤੇ ਪੂਰਨ ਜਾਂ ਅਪੂਰਨ ਰੂਪ ਵਿੱਚ ਰੋਕਿਆ ਜਾਂਦਾ ਹੈ। ਉਦਾਹਰਨ ਦੇ ਤੌਰ ਉੱਤੇ /ਪ/ ਧੁਨੀ ਦੇ ਉਚਾਰਨ ਲਈ ਹਵਾ ਨੂੰ ਬੁੱਲਾਂ ਦੁਆਰਾ ਰੋਕ ਕੇ ਛੱਡਿਆ ਜਾਂਦਾ ਹੈ।ਦਸ ਸਵਰਾ ਨੂੰ ਛੱਡ ਕੇ ਵਾਕੀ ਬਚੀਆ ਧੁਨੀਆ ਵਿਅੰਜਨ ਹੁੰਦੇ ਹਨ[1] ਉਚਾਰਨ ਸਥਾਨ ਅਨੁਸਾਰ ਪੰਜਾਬੀ ਦੇ ਵਿਅੰਜਨਾਂ ਨੂੰ ਹੇਠ ਲਿਖੇ ਅਨੁਸਾਰ ਵੰਡਿਆ ਜਾਂਦਾ ਹੈ :
ਕੰਠੀ : ਕ, ਖ, ਗ, (ਘ) ਙ ਤਾਲਵੀ : ਚ, ਛ, ਜ, (ਝ), ਞ, ਸ਼, ਯ ਉਲਟੀ ਜੀਭੀ : ਟ, ਠ, ਡ, (ਢ),ਣ,ਲ਼,ੜ ਦੰਤੀ : ਤ, ਥ, ਦ, (ਧ), ਨ, ਲ, ਰ, ਸ
ਦੋ ਹੋਠੀ : ਪ, ਫ, ਬ, (ਭ) ਮ, ਵ
ਸੁਰਯੰਤਰੀ : ਹ
ਵਿਅੰਜਨਾਂ, ਧੁਨੀਆਂ ਦੇ ਉਚਾਰਨ ਵੇਲੇ ਹਵਾ ਨੂੰ ਜਿਸ ਤਰੀਕੇ ਨਾਲ ਰੋਕਿਆ ਜਾਂਦਾ ਹੈ, ਉਸ ਨੂੰ ਉਚਾਰਨ ਲਹਿਜਾ ਕਿਹਾ ਜਾਂਦਾ ਹੈ। ਉਚਾਰਨ ਲਹਿਜੇ ਦੇ ਆਧਾਰ ਤੇ ਪੰਜਾਬੀ ਵਿਅੰਜਨਾਂ ਨੂੰ ਹੇਠ ਲਿਖੇ ਅਨੁਸਾਰ ਵੰਡਿਆ ਜਾਂਦਾ ਹੈ :
ਡੱਕਵੇਂ ਵਿਅੰਜਨ:- (15)
ਅਘੋਸ਼/ ਅਲਪਪ੍ਰਾਣ : ਕ, ਚ, ਟ, ਤ, ਪ,
ਅਘੋਸ਼/ ਮਹਾਂਪ੍ਰਾਣ : ਖ, ਛ, ਠ, ਥ, ਫ
ਨਾਦੀ/ਅਲਪਪ੍ਰਾਣ : , ਗ, ਜ, ਡ, ਦ,ਬ
[ਨੋਟ:- ਨਾਦੀ/ ਮਹਾਂਪ੍ਰਾਣ : ਘ,ਝ,ਢ,ਧ,ਭ, ਹਨ ਪਰ ਇਹ ਸ਼ੁੱਧ ਵਿਅੰਜਨਾਂ ਦੀ ਸ਼੍ਰੇਣੀ ਵਿੱਚ ਨਹੀਂ ਆਉਂਦੇ।]
================
[ਸੋਧੋ]ਨਾਸਿਕੀ : ਝ, ਙ, ਣ,ਨ,ਮ,
ਪਾਰਸ਼ਵਿਕ : ਲ਼ , ਲ,
ਸੰਘਰਸ਼ੀ : ਸ, ਸ਼, ਹ
ਕੰਬਵਾਂ : ਰ,
ਫਟਕਵਾਂ : ੜ
ਸਰਕਵੇਂ : ਵ, ਯ (ਅਰਧ ਸ੍ਵਰ/ਵਿਅੰਜਨ)
ਸੋਧ ਕਰਤਾ :- ਗੁਰਪ੍ਰੀਤ ਬਰ੍ਹੇ
ਕਿਸਮਾਂ
[ਸੋਧੋ]ਵਿਅੰਜਨ ਦੇ ਬਹੁਤ ਕਿਸਮਾਂ ਹਨ: ਕੋਈ ਦੰਦਾਂ ਨਾਲ, ਜਿਵੇਂ ਦੋਵੇਂ-ਦੰਦ ਵਿਅੰਜਨ, ਬੁੱਲ੍ਹ-ਦੰਦ ਵਿਅੰਜਨ, ਦੰਦ-ਬੁੱਲ੍ਹ ਵਿਅੰਜਨ, ਦੰਦਾਂ ਦੇ ਵਿਚਕਾਰ ਵਿਅੰਜਨ ਅਤੇ ਦੰਦ-ਜ਼ਬਾਨ ਵਿਅੰਜਨ।
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |