ਵਿਕਟ
Jump to navigation
Jump to search
ਵਿਕਟ ਜਾਂ ਵਿਕਟਾਂ ਦੀ ਵਰਤੋਂ ਕ੍ਰਿਕਟ ਵਿੱਚ ਕੀਤੀ ਜਾਂਦੀ ਹੈ। ਕ੍ਰਿਕਟ ਪਿੱਚ ਉੱਪਰ ਬੱਲੇਬਾਜ਼ ਵੱਲੋਂ ਤਿੰਨ ਡੰਡਿਆਂ ਅਤੇ ਦੋ ਗੁੱਲੀਆਂ ਦੀ ਰੱਖਿਆ ਕੀਤੀ ਜਾਂਦੀ ਹੈ ਅਤੇ ਇਸੇ ਤਰ੍ਹਾਂ ਇੱਕ ਸੈੱਟ ਗੇਂਦਬਾਜ਼ ਵਾਲੇ ਪਾਸੇ ਹੁੰਦਾ ਹੈ। ਇਨ੍ਹਾਂ ਡੰਡਿਆਂ ਅਤੇ ਗੁੱਲੀਆਂ ਦੇ ਸੈੱਟ ਨੂੰ ਹੀ ਵਿਕਟਾਂ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੋਵੇਂ ਪਾਸੇ ਇੱਕ-ਇੱਕ ਸੈੱਟ ਹੁੰਦਾ ਹੈ।[1] ਬੱਲੇਬਾਜ਼ ਵੱਲੋਂ ਵਿਕਟਾਂ ਦੀ ਰੱਖਿਆ ਕ੍ਰਿਕਟ ਬੈਟ ਦੁਆਰਾ ਕੀਤੀ ਜਾਂਦੀ ਹੈ ਤਾਂ ਜੋ ਗੇਂਦ ਵਿਕਟਾਂ ਨਾਲ ਨਾ ਟਕਰਾਵੇ।
ਸ਼ੁਰੂਆਤ ਸਮੇਂ ਵਿਕਟਾਂ ਦਾ ਆਕਾਰ ਦਰਵਾਜ਼ੇ ਵਰਗਾ ਹੁੰਦਾ ਸੀ ਭਾਵ ਕਿ ਦੋ ਡੰਡਿਆਂ ਦੀ ਵਰਤੋਂ ਕੀਤੀ ਜਾਂਦੀ ਸੀ। 1775 ਤੋਂ ਬਾਅਦ ਤੀਸਰੇ ਡੰਡੇ ਦੀ ਵੀ ਵਰਤੋਂ ਹੋਣ ਲੱਗ ਪਈ ਸੀ, ਇਸ ਤਰ੍ਹਾਂ ਵਿਕਟਾਂ ਦਾ ਵਰਤਮਾਨ ਰੂਪ ਸਾਹਮਣੇ ਆਇਆ। ਕਦੇ-ਕਦੇ ਕ੍ਰਿਕਟ ਪਿੱਚ ਸ਼ਬਦ ਦੀ ਜਗ੍ਹਾ 'ਵਿਕਟਾਂ' ਸ਼ਬਦ ਵੀ ਵਰਤ ਲਿਆ ਜਾਂਦਾ ਹੈ।[2] ਗੇਂਦਬਾਜ਼ ਦੁਆਰਾ ਬੱਲੇਬਾਜ਼ ਨੂੰ ਆਊਟ ਕਰਨਾ ਵੀ ਵਿਕਟ ਪ੍ਰਾਪਤ ਕਰਨਾ ਮੰਨਿਆ ਜਾਂਦਾ ਹੈ।