ਵਿਕਰਮਾਦਿੱਤ
ਵਿਕਰਮਾਦਿੱਤ (ਸੰਸਕ੍ਰਿਤ:विक्रमादित्य (102 ਈ ਪੂ ਤੋਂ 15 ਈਸਵੀ ਤੱਕ) ਉੱਜੈਨ, ਭਾਰਤ, ਦੇ ਇੱਕ ਮਹਾਨ ਸਮਰਾਟ ਹੋਏ ਹਨ। ਉਹ ਬੁੱਧੀ, ਬਹਾਦਰੀ ਅਤੇ ਉਦਾਰਤਾ ਲਈ ਪ੍ਰਸਿੱਧ ਸਨ। ਭਵਿਸ਼੍ਯ ਪੁਰਾਣ ਦੇ ਪ੍ਰਤੀਸ੍ਰਗ ਪਰਵ ਦੇ ਅਨੁਸਾਰ, ਉਹ ਪਰਮਾਰ ਖ਼ਾਨਦਾਨ ਉੱਜੈਨ ਦੇ ਰਾਜੇ ਗੰਧਰਵਸੈਨ ਦੇ ਦੂਜੇ ਪੁੱਤਰ ਸਨ। ਵਿਕਰਮਾਦਿੱਤ ਦੀ ਉਪਾਧੀ ਭਾਰਤੀ ਇਤਹਾਸ ਵਿੱਚ ਬਾਅਦ ਦੇ ਕਈ ਹੋਰ ਰਾਜਿਆਂ ਨੇ ਪ੍ਰਾਪਤ ਕੀਤੀ ਸੀ, ਜਿਹਨਾਂ ਵਿੱਚ ਉਲੇਖਣੀ ਹਨ ਗੁਪਤ ਸਮਰਾਟ ਚੰਦਰਗੁਪਤ ਦੂਜਾ ਅਤੇ ਸਮਰਾਟ ਹੇਮਚੰਦਰ ਵਿਕਰਮਾਦਿੱਤ (ਜੋ ਹੇਮੂ ਦੇ ਨਾਮ ਨਾਲ ਪ੍ਰਸਿੱਧ ਸਨ)। ਰਾਜਾ ਵਿਕਰਮਾਦਿੱਤ ਨਾਮ, ਵਿਕਰਮ ਯਾਨੀ ਸੂਰਮਗਤੀ ਅਤੇ ਆਦਿਤਿਆ, ਯਾਨੀ ਅਦਿਤੀ ਦੇ ਪੁੱਤਰ ਦੇ ਅਰਥਾਂ ਸਹਿਤ ਸੰਸਕ੍ਰਿਤ ਦਾ ਤਤਪੁਰੁਸ਼ ਹੈ। ਅਦਿਤੀ ਅਤੇ ਆਦਿਤਿਆ ਦੇ ਸਭ ਤੋਂ ਪ੍ਰਸਿੱਧ ਪੁੱਤਰਾਂ ਵਿੱਚੋਂ ਇੱਕ ਹਨ ਦੇਵਤਾ ਸੂਰਜ। ਇਸ ਤਰਾਂ ਵਿਕਰਮਾਦਿੱਤ ਦਾ ਅਰਥ ਹੈ ਸੂਰਜ, ਯਾਨੀ ਸੂਰਜ ਦੇ ਬਰਾਬਰ ਬਹਾਦਰ। ਉਨ੍ਹਾਂ ਨੂੰ ਵਿਕਰਮ ਜਾਂ ਵਿਕਰਮਾਰਕ ਵੀ ਕਿਹਾ ਜਾਂਦਾ ਹੈ (ਸੰਸਕ੍ਰਿਤ ਵਿੱਚ ਅਰਕ ਦਾ ਅਰਥ ਸੂਰਜ ਹੈ)।
ਵਿਕਰਮਾਦਿੱਤ ਈਸਾ ਪੂਰਵ ਪਹਿਲੀ ਸਦੀ ਦੌਰਾਨ ਹੋਏ ਹਨ। ਕਥਾ ਸਰਿਤਸਾਗਰ ਦੇ ਅਨੁਸਾਰ ਉਹ ਉੱਜੈਨ ਪਰਮਾਰ ਖ਼ਾਨਦਾਨ ਦੇ ਰਾਜੇ ਮਹੇਂਦਰਾਦਿੱਤ ਦੇ ਪੁੱਤਰ ਸਨ। ਹਾਲਾਂਕਿ ਇਸ ਦੀ ਚਰਚਾ ਲੱਗਭਗ 12 ਸਦੀਆਂ ਬਾਅਦ ਕੀਤੀ ਗਈ ਸੀ। ਇਸ ਦੇ ਇਲਾਵਾ, ਹੋਰ ਸਰੋਤਾਂ ਦੇ ਅਨੁਸਾਰ ਵਿਕਰਮਾਦਿੱਤ ਨੂੰ ਦਿੱਲੀ ਦੇ ਤੁਅਰ ਰਾਜਵੰਸ਼ ਦਾ ਪੂਰਵਜ ਮੰਨਿਆ ਜਾਂਦਾ ਹੈ।[1][2][3][4][5]
ਹਵਾਲੇ
[ਸੋਧੋ]- ↑ ਅਸੈੱਸ ਔਨ ਇੰਡੀਅਨ ਐਂਟੀਕਿਊਟੀਜ, ਜੇਮਜ ਪ੍ਰਿੰਸੇਪ, ਐਡਵਰਡ ਥਾਮਸ, ਹੈਨਰੀ ਥੋਬੇ ਪ੍ਰਿੰਸੇਪ, ਜੇ. ਮਰੇ ਦੁਆਰਾ, 1858, ਪੰਨਾ 250
- ↑ ਪ੍ਰੀ- ਮੁਸਲਮਾਨ ਇੰਡੀਆ, ਐਮ ਐਸ ਨਟੇਸਨ, ਏਸ਼ੀਅਨ ਐਜੂਕੇਸ਼ਨਲ ਸਰਵਿਸੇਜ਼ 2000, ਪੰਨਾ.131
- ↑ 'ਦ ਇਨਸਾਈਕਲੋਪੀਡੀਆ ਆਫ਼ ਇੰਡੀਆ ਐਂਡ ਸਾਉਦਰਨ ਏਸ਼ੀਆ, ਐਡਵਰਡ ਬਲਫੋਰ, ਬੀ. ਕਵਾਰਿਚ ਦੁਆਰਾ, 1885, ਪੰਨਾ 502
- ↑ ਐਨਲਜ ਐਂਡ ਐਂਟੀਕਿਊਟੀਜ, ਜੇਮਜ ਟਾਡ, ਵਿਲੀਅਮ ਕ੍ਰੂਕ ਦੁਆਰਾ, 1920, ਪੰਨਾ 912
- ↑ ਅਸੈੱਸ ਔਨ ਇੰਡੀਅਨ ਐਂਟੀਕਿਊਟੀਜ, ਹਿਸਟੋਰਿਕ, ਨਿਊਮਿਸਟੇਕ,ਐਂਡ ਪੋਲੀਉਗ੍ਰਾਫ਼ਕ, ਆਫ਼ ਦ ਲੇਟ ਜੇਮਜ ਪ੍ਰਿੰਸੇਪ, ਜੇਮਜ ਪ੍ਰਿੰਸੇਪ, ਐਡਵਰਡ ਥਾਮਸ, ਹੈਨਰੀ ਥੋਬੇ ਪ੍ਰਿੰਸੇਪ, ਜੇ. ਮਰੇ ਦੁਆਰਾ, 1858, ਪੰਨਾ 157
ˌˈ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |