ਵਿਕੀਪੀਡੀਆ:ਚੁਣਿਆ ਹੋਇਆ ਲੇਖ/10 ਜਨਵਰੀ
ਦਿੱਖ
ਤਾਸ਼ਕੰਤ ਐਲਾਨਨਾਮਾ 10 ਜਨਵਰੀ 1966 ਨੂੰ ਭਾਰਤ ਅਤੇ ਪਾਕਿਸਤਾਨ ਵਿੱਚਕਾਰ ਭਾਰਤ-ਪਾਕਿਸਤਾਨ ਯੁੱਧ (1965) ਤੋਂ ਬਾਅਦ ਹੋਇਆ ਸ਼ਾਂਤੀ ਸਮਝੌਤਾ ਸੀ। 10 ਜਨਵਰੀ ਨੂੰ ਇਸ ਸਮਝੌਤੇ ‘ਤੇ ਦਸਤਖਤ ਹੋਏ। ਸਮਝੌਤੇ ਤੋਂ ਬਾਅਦ 11 ਜਨਵਰੀ ਨੂੰ ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦੋਨੋਂ ਦੇਸ਼ ਆਪਣੀਆਂ ਪੁਰਾਣੀਆਂ ਧਰਾਤਲ ਹੱਦਾਂ ਅੰਦਰ ਚਲੇ ਜਾਣਗੇ ਅਤੇ ਲੜਾਈ ਦੌਰਾਨ ਕਬਜ਼ਾ 'ਚ ਲਏ ਇੱਕ ਦੂਜੇ ਦੇ ਇਲਾਕੇ ਛੱਡ ਦੇਣਗੇ। ਇੱਕ ਦੂਜੇ ਦੇ ਨਿੱਜੀ ਮਾਮਲਿਆਂ ਵਿੱਚ ਕੋਈ ਵੀ ਦੇਸ਼ ਦਖਲ ਅੰਦਾਜ਼ੀ ਨਹੀਂ ਕਰੇਗਾ। ਆਰਥਿਕ ਤੇ ਕੂਟਨੀਤਿਕ ਸਬੰਧ ਸੁਧਾਰਨ ਦੀ ਕੋਸ਼ਿਸ਼ ਹੋਵੇਗੀ। ਜੰਗੀ ਕੈਦੀਂ ਨੂੰ ਬਿਨਾ ਸ਼ਰਤ ਵਾਪਸ ਭੇਜਿਆ ਜਾਵੇਗਾ।