ਵਿਕੀਪੀਡੀਆ:ਚੁਣਿਆ ਹੋਇਆ ਲੇਖ/10 ਜੁਲਾਈ
ਦਿੱਖ
ਸੁਨੀਲ ਮਨੋਹਰ "ਸੰਨੀ" ਗਾਵਸਕਰ (मराठी: सुनिल गावस्कर) ਉਚਾਰਨ (ਮਦਦ·ਫ਼ਾਈਲ) (ਜਨਮ 10 ਜੁਲਾਈ 1949) ਭਾਰਤ ਦੇ ਕ੍ਰਿਕਟ ਦੇ ਸਾਬਕਾ ਖਿਡਾਰੀ ਹਨ ਅਤੇ ਪ੍ਰਸਿੱਧ ਕੁਮੈਂਟੇਟਰ ਹਨ। ਸੁਨੀਲ ਗਾਵਸਕਰ ਵਰਤਮਾਨ ਯੁੱਗ ਵਿੱਚ ਕ੍ਰਿਕਟ ਦੇ ਮਹਾਨ ਬੱਲੇਬਾਜਾਂ ਵਿੱਚ ਗਿਣਿਆ ਜਾਂਦਾ ਹੈ। ਉਸ ਨੇ ਬੱਲੇਬਾਜੀ ਨਾਲ ਸਬੰਧਤ ਕਈ ਕੀਰਤੀਮਾਨ ਸਥਾਪਤ ਕੀਤੇ। ਸੰਨੀ ਦਾ ਜਨਮ 10 ਜੁਲਾਈ 1949 ਨੂੰ ਬੰਬਈ (ਮਹਾਰਾਸ਼ਟਰ) ਵਿੱਚ ਹੋਇਆ ਸੀ। ਉਸ ਦੀ ਪਤਨੀ ਦਾ ਨਾਮ ਮਾਰਸ਼ਨੀਲ ਹੈ। ਸਾਬਕਾ ਭਾਰਤੀ ਕਪਤਾਨ ਅਤੇ ਦਿੱਗਜ਼ ਬੱਲੇਬਾਜ਼ ਸੁਨੀਲ ਗਾਵਸਕਰ ਨੂੰ ਮੁੰਬਈ ਖੇਲ ਪੱਤਰਕਾਰ ਸੰਘ ਐਸ ਜੇ ਐਮ ਦੀ ਸਵਰਨ ਜਯੰਤੀ ਲਾਇਫਟਾਇਮ ਅਚੀਵਮੈਂਟਸ ਪੁਰਸਕਾਰ ਨਾਲ ਨਿਵਾਜ਼ਿਆ ਗਿਆ ਹੈ।