ਵਿਕੀਪੀਡੀਆ:ਚੁਣਿਆ ਹੋਇਆ ਲੇਖ/11 ਸਤੰਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਓ ਹੈਨਰੀ

ਓ ਹੈਨਰੀ ਅਮਰੀਕੀ ਲੇਖਕ ਦਾ ਜਨਮ 11 ਸਤੰਬਰ 1862 ਨੂੰ ਗਰੀਂਸਬਰੋ, ਉੱਤਰ ਕਰੋਲਾਇਨਾ ਵਿੱਚ ਹੋਇਆ। ਉਸ ਦੀਆਂ ਲਿਖੀਆਂ ਨਿੱਕੀਆਂ ਕਹਾਣੀਆਂ ਆਪਣੇ ਰੌਚਿਕ ਅੰਦਾਜ਼, ਸ਼ਬਦਾਂ ਦੇ ਖੇਲ, ਪਾਤਰ ਚਿਤਰਨ ਅਤੇ ਝੰਜੋੜ ਦੇਣ ਵਾਲੇ ਅੰਤ ਦੇ ਕਾਰਨ ਬੜੀਆਂ ਯਾਦਗਾਰੀ ਹਨ। ਪਿਛਲੇ ਸਾਲਾਂ ਵਿੱਚ ਉਹ ਆਪਣਾ ਵਿੱਚ ਵਾਲਾ ਨਾਮ ਸਿਡਨੀ ਹੀ ਲਿਖਿਆ ਕਰਦੇ ਸਨ। ਸੋਲ੍ਹਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਸਕੂਲ ਛੱਡ ਦਿੱਤਾ, ਪਰ ਉਨ੍ਹਾਂ ਦੀ ਪੜ੍ਹਨ-ਲਿਖਣ ਦੀ ਆਤੁਰਤਾ ਨਹੀਂ ਛੁੱਟੀ। ਬਚਪਨ ਵਿੱਚ ਉਨ੍ਹਾਂ ਨੇ ਗਰੀਂਸਬਰੋ ਦੀ ਇੱਕ ਦਵਾਈਆਂ ਦੀ ਦੁਕਾਨ ਵਿੱਚ ਕੰਮ ਕੀਤਾ ਸੀ, ਜਿੱਥੇ ਹੁਣ ਤੱਕ ਉਸ ਦੀ ਜੈਯੰਤੀ ਮਨਾਈ ਜਾਂਦੀ ਹੈ। ਉਨੀ ਸਾਲ ਦੀ ਉਮਰ ਵਿੱਚ ਉਹ ਆਪਣੀ ਸਿਹਤ ਸੁਧਾਰਣ ਲਈ ਟੈਕਸਾਸ ਪ੍ਰਦੇਸ਼ ਦੇ ਗੋਚਰੋਂ ਵਿੱਚ ਰਹਿਣ ਚਲੇ ਗਏ। ਉੱਥੇ ਉਨ੍ਹਾਂ ਘੁੜਸਵਾਰੀ ਸਿੱਖ ਲਈ ਅਤੇ ਜੰਗਲੀ, ਅੜਿਅਲ ਘੋੜੋ ਨੂੰ ਵੀ ਵਸ ਵਿੱਚ ਕਰਨ ਲੱਗ ਪਏ। ਫਿਰ ਉਨ੍ਹਾਂ ਨੂੰ ਇੱਕ ਖੇਤੀਬਾੜੀ ਦਫਤਰ ਵਿੱਚ ਨੌਕਰੀ ਮਿਲ ਗਈ।