ਸਮੱਗਰੀ 'ਤੇ ਜਾਓ

ਓ ਹੈਨਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਓ ਹੈਨਰੀ
ਜਨਮ
ਵਿਲੀਅਮ ਸਿਡਨੀ ਪੋਰਟਰ

11 ਸਤੰਬਰ 1862
ਮੌਤ5 ਜੂਨ 1910
ਰਾਸ਼ਟਰੀਅਤਾਅਮਰੀਕੀ
ਪੇਸ਼ਾਲੇਖਕ

ਓ ਹੈਨਰੀ (ਵਿਲੀਅਮ ਸਿਡਨੀ ਪੋਰਟਰ ਦਾ ਕਲਮੀ ਨਾਮ) (11 ਸਤੰਬਰ 1862 – 5 ਜੂਨ 1910) ਇੱਕ ਅਮਰੀਕੀ ਲੇਖਕ ਸੀ। ਉਸ ਦੀਆਂ ਲਿਖੀਆਂ ਨਿੱਕੀਆਂ ਕਹਾਣੀਆਂ ਆਪਣੇ ਰੌਚਿਕ ਅੰਦਾਜ਼, ਸ਼ਬਦਾਂ ਦੇ ਖੇਲ, ਪਾਤਰ ਚਿਤਰਨ ਅਤੇ ਝੰਜੋੜ ਦੇਣ ਵਾਲੇ ਅੰਤ ਦੇ ਕਾਰਨ ਬੜੀਆਂ ਯਾਦਗਾਰੀ ਹਨ।

ਜੀਵਨ

[ਸੋਧੋ]

ਓ ਹੈਨਰੀ ਦਾ ਜਨਮ 11 ਸਤੰਬਰ 1862 ਨੂੰ ਗਰੀਂਸਬਰੋ, ਉੱਤਰ ਕਰੋਲਾਇਨਾ ਵਿੱਚ ਹੋਇਆ ਅਤੇ ਮੌਤ 5 ਜੂਨ 1910 ਨੂੰ ਨਿਊਯਾਰਕ ਵਿੱਚ। ਪਿਛਲੇ ਸਾਲਾਂ ਵਿੱਚ ਉਹ ਆਪਣਾ ਵਿੱਚ ਵਾਲਾ ਨਾਮ ਸਿਡਨੀ ਹੀ ਲਿਖਿਆ ਕਰਦੇ ਸਨ।

ਸੋਲ੍ਹਾਂ ਸਾਲ ਦੀ ਉਮਰ ਵਿੱਚ ਉਹਨਾਂ ਨੇ ਸਕੂਲ ਛੱਡ ਦਿੱਤਾ, ਪਰ ਉਹਨਾਂ ਦੀ ਪੜ੍ਹਨ-ਲਿਖਣ ਦੀ ਆਤੁਰਤਾ ਨਹੀਂ ਛੁੱਟੀ। ਬਚਪਨ ਵਿੱਚ ਉਹਨਾਂ ਨੇ ਗਰੀਂਸਬਰੋ ਦੀ ਇੱਕ ਦਵਾਈਆਂ ਦੀ ਦੁਕਾਨ ਵਿੱਚ ਕੰਮ ਕੀਤਾ ਸੀ, ਜਿੱਥੇ ਹੁਣ ਤੱਕ ਉਸ ਦੀ ਜੈਯੰਤੀ ਮਨਾਈ ਜਾਂਦੀ ਹੈ। ਉਨੀ ਸਾਲ ਦੀ ਉਮਰ ਵਿੱਚ ਉਹ ਆਪਣੀ ਸਿਹਤ ਸੁਧਾਰਣ ਲਈ ਟੈਕਸਾਸ ਪ੍ਰਦੇਸ਼ ਦੇ ਗੋਚਰੋਂ ਵਿੱਚ ਰਹਿਣ ਚਲੇ ਗਏ। ਉੱਥੇ ਉਹਨਾਂ ਘੁੜਸਵਾਰੀ ਸਿੱਖ ਲਈ ਅਤੇ ਜੰਗਲੀ, ਅੜਿਅਲ ਘੋੜੋ ਨੂੰ ਵੀ ਵਸ ਵਿੱਚ ਕਰਨ ਲੱਗ ਪਏ। ਫਿਰ ਉਹਨਾਂ ਨੂੰ ਇੱਕ ਖੇਤੀਬਾੜੀ ਦਫਤਰ ਵਿੱਚ ਨੌਕਰੀ ਮਿਲ ਗਈ।

ਮਸ਼ਹੂਰ ਕਹਾਣੀਆਂ

[ਸੋਧੋ]

ਹਵਾਲੇ

[ਸੋਧੋ]
  1. "The Marquis and Miss Sally", Everybody's Magazine, vol 8, issue 6, June 1903, appeared under the byline "Oliver Henry"

ਬਾਹਰੀ ਕੜੀਆਂ

[ਸੋਧੋ]