ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/14 ਮਾਰਚ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਟੀਵਨ ਹਾਕਿੰਗ
ਸਟੀਵਨ ਹਾਕਿੰਗ

ਸਟੀਵਨ ਹਾਕਿੰਗ (8 ਜਨਵਰੀ 1942 - 14 ਮਾਰਚ 2018) ਇੱਕ ਵਿਸ਼ਵ ਪ੍ਰਸਿੱਧ ਬ੍ਰਿਟਿਸ਼ ਭੌਤਿਕ ਵਿਗਿਆਨੀ, ਬ੍ਰਹਿਮੰਡ ਵਿਗਿਆਨੀ, ਲੇਖਕ ਅਤੇ ਕੈਂਬਰਿਜ ਯੂਨੀਵਰਸਿਟੀ ਵਿਚ ਸਿਧਾਂਤਕ ਬ੍ਰਹਿਮੰਡ ਵਿਗਿਆਨ ਕੇਂਦਰ ਦੇ ਸੋਧ ਨਿਰਦੇਸ਼ਕ ਰਹੇ। ਉਹ 76 ਸਾਲ ਦੇ ਸਨ ਅਤੇ ਕੈਂਬਰਿਜ ਸਥਿਤ ਆਪਣੇ ਘਰ ਵਿਚ ਹੀ ਉਨ੍ਹਾਂ ਨੇ ਆਖਰੀ ਸਾਹ ਲਿਆ। ਸਟੀਫਨ ਲੰਬੇ ਸਮੇਂ ਤੋ ਬੀਮਾਰ ਚੱਲ ਰਹੇ ਸਨ। ਨੋਬੇਲ ਪੁਰਸਕਾਰ ਨਾਲ ਸਨਮਾਨਿਤ ਸਟੀਵਨ ਦੀ ਗਿਣਤੀ ਦੁਨੀਆ ਦੇ ਮਹਾਨ ਭੌਤਿਕ ਵਿਗਿਆਨੀਆਂ ਵਿਚ ਹੁੰਦੀ ਹੈ। ਉਨ੍ਹਾਂ ਦਾ ਜਨਮ ਇੰਗਲੈਂਡ ਵਿਚ 8 ਜਨਵਰੀ 1942 ਨੂੰ ਆਕਸਫੋਰਡ ਵਿਚ ਹੋਇਆ ਸੀ। ਸਟੀਵਨ ਹਾਕਿੰਗ ਨੇ ਬਲੈਕ ਹੋਲ ਅਤੇ ਬਿਗ ਬੈਂਗ ਦੇ ਸਿਧਾਂਤ ਨੂੰ ਸਮਝਣ ਵਿਚ ਮਹੱਤਵਪੂਰਣ ਯੋਗਦਾਨ ਦਿੱਤਾ ਹੈ। ਉਨ੍ਹਾਂ ਕੋਲ 12 ਆਨਰੇਰੀ ਡਿਗਰੀਆਂ ਹਨ। ਹਾਕਿੰਗ ਦੇ ਕੰਮਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਅਮਰੀਕਾ ਦਾ ਸਭ ਤੋਂ ਉੱਚ ਨਾਗਰਿਕ ਸਨਮਾਨ ਦਿੱਤਾ ਜਾ ਚੁੱਕਾ ਹੈ। ਸਾਲ 1974 ਵਿਚ ਬਲੈਕ ਹੋਲਸ 'ਤੇ ਅਸਧਾਰਨ ਖੋਜ ਕਰ ਕੇ ਉਸ ਦੀ ਥਿਓਰੀ ਮੋੜ ਦੇਣ ਵਾਲੇ ਸਟੀਵਨ ਹਾਕਿੰਗ ਸਾਇੰਸ ਦੀ ਦੁਨੀਆ ਦੇ ਸੇਲਿਬ੍ਰਟੀ ਸਨ। ਉਹ Amyotrophic Lateral Sclerosis ਬੀਮਾਰੀ ਨਾਲ ਪੀੜਤ ਸਨ, ਜਿਸ ਕਾਰਨ ਉਨ੍ਹਾਂ ਦੇ ਸਰੀਰ ਦੇ ਕਈ ਹਿੱਸਿਆਂ 'ਤੇ ਲਕਵਾ ਮਾਰ ਗਿਆ ਸੀ। ਇਸ ਦੇ ਬਾਵਜੂਦ ਵੀ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਵਿਗਿਆਨ ਦੇ ਖੇਤਰ ਵਿਚ ਨਵੀਂ ਖੋਜ ਜਾਰੀ ਰੱਖੀ। ਵਿਸ਼ਵ ਪ੍ਰਸਿੱਧ ਮਹਾਨ ਵਿਗਿਆਨੀ ਅਤੇ ਬੈਸਟਸੈਲਰ ਕਹੀ ਕਿਤਾਬ 'ਏ ਬ੍ਰੀਫ ਹਿਸਟਰੀ ਆਫ ਟਾਈਮ' ਦੇ ਲੇਖਕ ਸਟੀਫਨ ਹਾਕਿੰਗ ਨੇ ਸ਼ਰੀਰਕ ਅਸਮਰੱਥਾ ਨੂੰ ਪਿੱਛੇ ਛੱਡਦਿਆਂ ਇਹ ਸਾਬਤ ਕੀਤਾ ਕਿ ਜੇ ਇੱਛਾ ਸ਼ਕਤੀ ਮਜ਼ਬੂਤ ਹੋਵੇ ਤਾਂ ਵਿਅਕਤੀ ਕੁਝ ਵੀ ਕਰ ਸਕਦਾ ਹੈ।