ਵਿਕੀਪੀਡੀਆ:ਚੁਣਿਆ ਹੋਇਆ ਲੇਖ/15 ਅਪਰੈਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇੰਸੂਲਿਨ ਦਾ ਢਾਂਚਾ

ਇੰਸੂਲਿਨ (ਰਸਾਇਣਕ ਸੂਤਰ:C45H69O14N11S.3H2O) ਪੈਂਕਰੀਆਜ ਦੇ ਬੀਟਾ ਸੈੱਲਾਂ ਦੁਆਰਾ ਤਿਆਰ ਕੀਤਾ ਜਾਣ ਵਾਲਾ ਇੱਕ ਜੰਤੂ ਹਾਰਮੋਨ ਹੈ। 15 ਅਪਰੈਲ 1923 ਇੰਸੂਲਿਨ ਦਵਾਈ ਸ਼ੱਕਰ ਰੋਗ ਲਈ ਉਪਲੱਬਧ ਕਰਵਾਈ ਗਈ। ਰਸਾਇਣਕ ਸੰਰਚਨਾ ਦੀ ਨਜ਼ਰ ਤੋਂ ਇਹ ਇੱਕ ਪਿਪਟਾਇਡ ਹਾਰਮੋਨ ਹੈ। ਇਹਦੀ ਸਰੀਰ ਵਿੱਚ ਕਾਰਬੋਹਾਈਡਰੇਟ ਨੂੰ ਨਿਅੰਤਰਿਤ ਕਰਨ ਅਤੇ ਚਰਬੀ ਨੂੰ ਹਜ਼ਮ ਕਰਨ ਲਈ ਕੇਦਰੀ ਭੂਮਿਕਾ ਹੁੰਦੀ ਹੈ। ਇੰਸੂਲਿਨ ਇੱਕ ਬਹੁਤ ਹੀ ਪੁਰਾਣਾ ਪ੍ਰੋਟੀਨ ਹੈ, ਜੋ ਅਰਬ ਸਾਲ ਤੋਂ ਵੀ ਵਧ ਸਮਾਂ ਪਹਿਲਾਂ ਹੋਂਦ ਵਿੱਚ ਆਇਆ ਹੋਣਾ ਹੈ। ਡਾਇਬਟੀਜ਼ ਦੇ ਮਰੀਜ਼ਾਂ ਨੂੰ ਇੰਸੂਲਿਨ ਦੇ ਇੰਜੈਕਸ਼ਨ ਤੋਂ ਛੁਟਕਾਰਾ ਮਿਲ ਸਕਦਾ ਹੈ। ਆਸਟ੍ਰੇਲੀਆਈ ਖੋਜਕਰਤਾਵਾਂ ਨੇ ਦੋ ਅਜਿਹੀਆਂ ਦਵਾਈਆਂ ਵਿਕਸਤ ਕੀਤੀਆਂ ਹਨ, ਜਿਹੜੀਆਂ ਇੰਸੂਲਿਨ ਦੇ ਇੰਜੈਕਸ਼ਨ ਦੀ ਥਾਂ ਲੈਣ ‘ਚ ਸਮੱਰਥ ਹਨ। ਡਾਇਬਟੀਜ਼ ਦੇ ਸ਼ੁਰੂਆਤੀ ਦਿਨਾਂ ‘ਚ ਕੁਝ ਦਵਾਈਆਂ ਕਾਰਗਰ ਰਹਿੰਦੀਆਂ ਹਨ। ਪਰ ਇਕ ਸਥਿਤੀ ਦੇ ਬਾਅਦ ਖੂਨ ‘ਚ ਗਲੂਕੋਜ਼ ਦੀ ਮਾਤਰਾ ਕੰਟਰੋਲ ਰੱਖਣ ਲਈ ਇੰਸੂਲਿਨ ਦੀ ਇੰਜੈਕਸ਼ਨ ਹੀ ਆਖਰੀ ਬਦਲ ਰਹਿ ਜਾਂਦਾ ਹੈ। ਹੁਣ ਐਡੀਲੇਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਸਦਾ ਬਦਲ ਲੱਭ ਲਿਆ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਨਵੀਆਂ ਦਵਾਈਆਂ ਟਾਈਪ-2 ਡਾਈਬਟੀਜ਼ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਨ ‘ਚ ਸਮੱਰਥ ਹਨ। ਇਹ ਦਵਾਈਆਂ ਸਰੀਰ ‘ਚ ਪ੍ਰੋਟੀਨ ਰਿਸੈਪਟਰ ਪੀਪੀਏਆਰ ਗਾਮਾ ਨੂੰ ਨਿਸ਼ਾਨਾ ਬਣਾਉਂਦੀਆਂ ਹਨ। ਫੈਟ ਟਿਸ਼ੂਆਂ ‘ਚ ਮਿਲਣ ਵਾਲੇ ਇਸ ਪ੍ਰੋਟੀਨ ਰਿਸੈਪਟਰ ਨੂੰ ਨਿਸ਼ਾਨਾ ਬਣਾ ਕੇ ਸਰੀਰ ‘ਚ ਗਲੂਕੋਜ਼ ਦੀ ਮਾਤਰਾ ਨੂੰ ਕੰਟਰੋਲ ਕੀਤਾ ਜਾਂਦਾ ਹੈ। ਦੁਨੀਆ ਭਰ ‘ਚ ਡਾਇਬਟੀਜ਼ ਤੇਜ਼ੀ ਨਾਲ ਫੈਲ ਰਹੀ ਬਿਮਾਰੀ ਹੈ।

ਅੱਗੇ ਪੜ੍ਹੋ...