ਕਾਰਬੋਹਾਈਡਰੇਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਲੈਕਟੋਸ ਦੁੱਧ 'ਚ ਮਿਲਦਾ ਇੱਕ ਦੁਸ਼ੱਕਰ ਹੈ। ਇਹਦੇ ਵਿੱਚ ਇੱਕ ਡੀ-ਗਲੈਕਟੋਸ ਦਾ ਅਣੂ ਅਤੇ ਇੱਕ ਡੀ-ਗਲੂਕੋਸ ਦਾ ਅਣੂ ਬੀਟਾ-1-4 ਗਲਾਈਕੋਸਿਡ ਜੋੜ ਨਾਲ਼ ਜੁੜੇ ਹੋਏ ਹੁੰਦੇ ਹਨ। ਇਹਦਾ ਫ਼ਾਰਮੂਲਾ C12H22O11ਹੈ।

ਕਾਰਬੋਹਾਈਡਰੇਟ ਇੱਕ ਵੱਡਾ ਜੀਵ ਅਣੂ ਜਾਂ ਵਿਸ਼ਾਲ ਅਣੂ ਹੁੰਦਾ ਹੈ ਜਿਸ ਵਿੱਚ ਕਾਰਬਨ (C), ਹਾਈਡਰੋਜਨ (H) ਅਤੇ ਆਕਸੀਜਨ (O) ਪਰਮਾਣੂ ਹੁੰਦੇ ਹਨ ਅਤੇ ਆਮ ਤੌਰ ਉੱਤੇ ਹਾਈਡਰੋਜਨ:ਆਕਸੀਜਨ ਪਰਮਾਣੂ ਅਨੁਪਾਤ 2:1 (ਪਾਣੀ ਵਾਂਗ) ਹੁੰਦਾ ਹੈ; ਭਾਵ ਤਜਰਬੇਵਾਦੀ ਫ਼ਾਰਮੂਲਾ Cm(H2O)n (m, n ਤੋਂ ਅੱਡ ਵੀ ਹੋ ਸਕਦਾ ਹੈ) ਹੁੰਦਾ ਹੈ।[1] ਇਹ ਅਸੂਲ ਸਾਰੇ ਕਿਤੇ ਲਾਗੂ ਨਹੀਂ ਹੁੰਦਾ; ਮਿਸਾਲ ਵਜੋਂ, dਡੀਆਕਸੀਰਾਈਬੋਸ, ਡੀ.ਐੱਨ.ਏ. ਦਾ ਸ਼ੱਕਰੀ ਹਿੱਸਾ,[2] ਦਾ ਤਜਰਬੇਵਾਦੀ ਫ਼ਾਰਮੂਲਾ C5H10O4ਹੈ।[3] ਤਕਨੀਕੀ ਤੌਰ ਉੱਤੇ ਕਾਰਬੋਹਾਈਡਰੇਟ ਕਾਰਬਨ ਦੇ ਹਾਈਡਰੇਟ ਹੁੰਦੇ ਹਨ;[4] ਬਣਤਰੀ ਤੌਰ ਉੱਤੇ ਇਹਨਾਂ ਨੂੰ ਪਾਲੀਹਾਈਡਰਾਕਸੀ ਐਲਡੀਹਾਈਡਾਂ ਅਤੇ ਕੀਟੋਨਾਂ ਵਜੋਂ ਵੇਖਣਾ ਵਧੇਰੇ ਢੁਕਵਾਂ ਹੈ।[5]

ਹਵਾਲੇ[ਸੋਧੋ]