ਵਿਕੀਪੀਡੀਆ:ਚੁਣਿਆ ਹੋਇਆ ਲੇਖ/15 ਜੂਨ
ਦਿੱਖ
ਕਿਸਨ ਬਾਬੂਰਾਓ "ਅੰਨਾ" ਹਜ਼ਾਰੇ (ਜਨਮ 15 ਜੂਨ 1937) ਭਾਰਤ ਦੇ ਇੱਕ ਮਸ਼ਹੂਰ ਗਾਂਧੀਵਾਦੀ ਇਨਕਲਾਬੀ ਖ਼ਿਆਲਾਂ ਦੇ ਸਮਾਜੀ ਕਾਰਕੁਨ ਹਨ। ਜ਼ਿਆਦਾਤਰ ਲੋਕ ਉਨ੍ਹਾਂ ਨੂੰ ਅੰਨਾ ਹਜ਼ਾਰੇ ਦੇ ਨਾਮ ਨਾਲ ਹੀ ਜਾਣਦੇ ਹਨ। 1992 - ਵਿੱਚ ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਨਵਾਜ਼ਿਆ ਗਿਆ ਸੀ। ਉਨ੍ਹਾਂ ਨੇ ਦਿਹਾਤੀ ਵਿਕਾਸ ਨੂੰ ਉਤਸ਼ਾਹਿਤ ਕਰਨ, ਸਰਕਾਰ ਦੀ ਪਾਰਦਰਸ਼ਤਾ ਵਧਾਉਣ, ਅਤੇ ਸਰਕਾਰੀ ਭ੍ਰਿਸ਼ਟਾਚਾਰ ਦੀ ਜਾਂਚ-ਪੜਤਾਲ ਅਤੇ ਦੋਸ਼ੀਆਂ ਨੂੰ ਸਜ਼ਾ ਦਿਲਾਉਣ ਲਈ ਅੰਦੋਲਨ ਦੀ ਅਗਵਾਈ ਕੀਤੀ। ਮੁੱਢਲੇ ਜ਼ਮੀਨੀ ਪਧਰ ਦੇ ਅੰਦੋਲਨ ਆਯੋਜਿਤ ਅਤੇ ਉਤਸ਼ਾਹਿਤ ਕਰਨ ਦੇ ਇਲਾਵਾ, ਹਜ਼ਾਰੇ ਨੇ ਆਪਣੇ ਕਾਜ਼ ਲਈ ਵਾਰ ਵਾਰ ਭੁੱਖ ਹੜਤਾਲਾਂ ਰੱਖੀਆਂ ਹਨ ਜੋ ਬਹੁਤਿਆਂ ਨੂੰ ਮੋਹਨਦਾਸ ਕਰਮਚੰਦ ਗਾਂਧੀ ਦਾ ਚੇਤਾ ਕਰਵਾਉਂਦੀਆਂ ਹਨ। ਅੰਨਾ ਹਜ਼ਾਰੇ ਦਾ ਜਨਮ 15 ਜੂਨ 1937 ਨੂੰ ਮਹਾਰਾਸ਼ਟਰ ਦੇ ਅਹਿਮਦਨਗਰ ਦੇ ਭਿੰਗਾਰ ਪਿੰਡ ਦੇ ਇੱਕ ਮਰਾਠਾ ਕਿਸਾਨ ਪਰਵਾਰ ਵਿੱਚ ਹੋਇਆ ਸੀ।