15 ਜੂਨ
Jump to navigation
Jump to search
<< | ਜੂਨ | >> | ||||
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | |||
2021 |
15 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 166ਵਾਂ (ਲੀਪ ਸਾਲ ਵਿੱਚ 167ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 199 ਦਿਨ ਬਾਕੀ ਹਨ।
ਵਾਕਿਆ[ਸੋਧੋ]
- 1215 – ਇੰਗਲੈਂਡ ਦੇ ਬਾਦਸ਼ਾਹ ਨੇ ਮੈਗਨਾ ਕਾਰਟਾ 'ਤੇ ਦਸਤਖ਼ਤ ਕਰ ਕੇ ਇਸ ਨੂੰ ਕਾਨੂੰਨ ਬਣਾ ਦਿਤਾ।
- 1381 – ਇੰਗਲੈਂਡ ਵਿੱਚ ਫ਼ੌਜ ਨੇ ਕਿਸਾਨ ਦੀ ਬਗ਼ਾਵਤ ਕੁਚਲ ਦਿਤੀ। ਕਈ ਕਿਸਾਨ ਮਾਰੇ ਗਏ ਤੇ ਬਾਕੀ ਸਾਰੇ ਬਾਗ਼ੀ ਗ੍ਰਿਫ਼ਤਾਰ ਕਰ ਲਏ ਗਏ।
- 1567 – ਇਟਲੀ ਨੇ ਯਹੂਦੀਆਂ ਨੂੰ ਦੇਸ਼ ਨਿਕਾਲਾ ਕੀਤਾ।
- 1775 – ਜਾਰਜ ਵਾਸ਼ਿੰਗਟਨ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਬਣੇ।
- 1844 – ਗੁਡਏਅਰ ਨੇ ਰਬਰ ਦੇ ਵਲਕਨਾਈਜੇਸ਼ਨ ਦਾ ਪੈਂਟੇਟ ਕੀਤਾ।
- 1846 – ਅਮਰੀਕਾ ਅਤੇ ਇੰਗਲੈਂਡ ਵਿੱਚ ਕੈਨੇਡਾ ਦੀ ਬਾਰਡਰ ਸਬੰਧੀ ਝਗੜਾ ਹੱਲ ਕਰਨ ਦਾ ਸਮਝੌਤਾ ਕੀਤਾ ਗਿਆ।
- 1876 – ਜਾਪਾਨ ਦੇ ਸਨਰਿਕੂ ਬੀਚ 'ਚ ਸ਼ਿੰਟੋ ਫੇਸਟੀਵਲ ਦੇ ਮੌਕੇ 'ਤੇ ਆਈ ਸੁਨਾਮੀ 'ਚ ਕਰੀਬ 27 ਹਜ਼ਾਰ ਲੋਕਾਂ ਦੀ ਮੌਤ ਹੋਈ ਅਤੇ 13 ਹਜ਼ਾਰ ਮਕਾਨ ਤਹਿਸ-ਨਹਿਸ ਹੋ ਗਏ।
- 1898 – ਅਮਰੀਕੀ ਸਦਨ ਦੇ ਨਵੇਂ ਚੁਣੇ ਪ੍ਰਤੀਨਿਧੀਆਂ ਨੇ ਹਵਾਈ ਕੇ. ਸੰਵਿਲਅਨ ਨੂੰ ਮਨਜ਼ੂਰੀ।
- 1908 – ਕੋਲਕਾਤਾ ਸਟਾਕ ਐਕਸਚੇਂਜ ਦੀ ਸ਼ੁਰੂਆਤ ਹੋਈ।
- 1931 – ਸਾਬਕਾ ਸੋਵੀਅਤ ਯੂਨੀਅਨ ਅਤੇ ਪੋਲੈਂਡ ਨੇ ਵਪਾਰ ਸਮਝੌਤੇ 'ਤੇ ਦਸਤਖ਼ਤ ਕੀਤੇ।
- 1936 – ਅੰਮ੍ਰਿਤਸਰ ਵਿੱਚ ਸਿੱਖ-ਮੁਸਲਿਮ ਫ਼ਸਾਦ ਭੜਕ ਉਠੇ।
- 1942 – ਸਿਕੰਦਰ - ਬਲਦੇਵ ਸਿੰਘ ਪੈਕਟ 'ਤੇ ਦਸਤਖ਼ਤ ਹੋਏ।
- 1940 – ਜਰਮਨ ਸੈਨਾ ਨੇ ਪੈਰਿਸ 'ਤੇ ਕਬਜ਼ਾ ਕੀਤਾ।
- 1940 – ਸੋਵਿਅਤ ਸੈਨਾ ਨੇ ਲਿਥੁਆਨੀਆ 'ਤੇ ਕਬਜ਼ਾ ਕੀਤਾ।
- 1963 – ਇਜ਼ਰਾਈਲ ਦੇ ਪ੍ਰਧਾਨ ਮੰਤਰੀ ਡੇਵਿਡ ਬੇਨ, ਗੁਰੀਅਨ ਨੇ ਅਸਤੀਫਾ ਦਿੱਤਾ।
- 1977 – ਸਪੇਨ 'ਚ 41 ਸਾਲਾਂ ਬਾਅਦ ਪਹਿਲੀਆਂ ਸੁਤੰਤਰ ਚੋਣਾਂ ਹੋਈਆਂ।
- 1981 – ਅਮਰੀਕਾ ਨੇ ਪਾਕਿਸਤਾਨ ਨੂੰ 3 ਅਰਬ ਡਾਲਰ ਮਦਦ ਦੇਣਾ ਮੰਨ ਲਿਆ। ਇਹ ਮਦਦ ਅਕਤੂਬਰ 1982 ਤੋਂ ਅਕਤੂਬਰ 1987 ਵਿੱਚ ਪੰਜ ਸਾਲ ਵਿੱਚ ਦਿਤੀ ਜਾਣੀ ਸੀ।
- 2006 – ਅਮਰੀਕਾ ਦੀ ਸੁਪਰੀਮ ਕੋਰਟ ਨੇ ਫ਼ੈਸਲਾ ਦਿਤਾ ਕਿ ਪੁਲਿਸ ਵਲੋਂ ਤਲਾਸ਼ੀ ਦੇ ਵਾਰੰਟ ਵਿਖਾਏ ਜਾਣ ਬਿਨਾਂ ਇਕੱਠੇ ਕੀਤੇ ਸਬੂਤ ਅਦਾਲਤ ਵਿੱਚ ਪੇਸ਼ ਨਹੀਂ ਕੀਤੇ ਜਾ ਸਕਦੇ।
ਜਨਮ[ਸੋਧੋ]
- 1927 – ਭਾਰਤੀ-ਪਾਕਿਸਤਾਨੀ ਕਵੀ ਇਬਨੇ ਇੰਸ਼ਾ ਦਾ ਜਨਮ। (ਦਿਹਾਂਤ 1978)
- 1937 – ਭਾਰਤੀ ਸਮਾਜਸੇਵੀ ਅੰਨਾ ਹਜ਼ਾਰੇ ਦਾ ਜਨਮ।