ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/16 ਜਨਵਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਾਕਾ ਮਾਲੇਰਕੋਟਲਾ
ਸਾਕਾ ਮਾਲੇਰਕੋਟਲਾ

ਸਾਕਾ ਮਾਲੇਰਕੋਟਲਾ ਜਿਸ ਵਿੱਚ ਅੰਗਰੇਜ਼ ਸਰਕਾਰ ਨੇ ਆਜ਼ਾਦੀ ਸੰਗਰਾਮ ਦੇ ਪਹਿਲੇ ਸੰਘਰਸ਼ ਸਤਿਗੁਰੂ ਰਾਮ ਸਿੰਘ ਦੀ ਅਗਵਾਈ 'ਚ ਕੂਕਾ ਅੰਦੋਲਨ ਨੂੰ ਦਬਾਉਣ ਲਈ 17 ਜਨਵਰੀ 1872 ਈਸਵੀ ਨੂੰ 9 ਤੋਪਾਂ ਨਾਲ 'ਚ ਹਰੇਕ ਵਾਰੀ 7 ਤੋਪਾਂ ਨਾਲ 7 ਪਾਰੀਆਂ ਵਿਚ 7-7 ਸਿੰਘਾਂ ਨੂੰ ਬਿਨਾਂ ਮੁਕੱਦਮਾ ਚਲਾਏ ਤੋਪਾਂ ਨਾਲ ਉਡਾ ਦਿੱਤਾ ਗਿਆ। ਇਨ੍ਹਾਂ ਸਿੰਘਾਂ ਵਿੱਚ ਭਾਰਤ ਦੀ ਆਜ਼ਾਦੀ ਲਈ ਕੁਰਬਾਨ ਹੋਣ ਦਾ ਏਨਾ ਜਜ਼ਬਾ ਸੀ ਕਿ ਇਕ-ਦੂਸਰੇ ਨਾਲੋਂ ਮੂਹਰੇ ਹੋ-ਹੋ, ਭੱਜ-ਭੱਜ ਕੇ ਤੋਪਾਂ ਅੱਗੇ ਉਡਣ ਲਈ ਆ ਖਲੋਂਦੇ ਸਨ। ਬਾਕੀ ਰਹਿੰਦੇ 17 ਸਿੰਘਾਂ ’ਤੇ ਮੁਕੱਦਮੇ ਦੀ ਕਾਰਵਾਈ ਪਾ ਕੇ ਉਵੇਂ ਹੀ ਤੋਪਾਂ ਨਾਲ ਸ਼ਹੀਦ ਕਰ ਦਿੱਤਾ। ਅੰਗਰੇਜ਼ ਅਫਸਰ ਡੀ.ਸੀ.ਐਲ. ਕਾਵਨ ਨੇ ਪਹਿਲਾਂ ਇਹ ਨੀਤੀ ਤੈਅ ਕੀਤੀ ਸੀ ਕਿ ਬਾਗੀਆਂ ਨੂੰ ਤੋਪਾਂ ਅੱਗੇ ਪਿੱਠ ਕਰਕੇ ਬੰਨ੍ਹ ਕੇ ਸ਼ਹੀਦ ਕੀਤਾ ਜਾਵੇਗਾ ਪਰ ਸਿੰਘਾਂ ਨੇ ਆਖਿਆ ਸੀ ਕਿ ਅਸੀਂ ਛਾਤੀਆਂ ਤਾਣ ਕੇ ਖੁਦ ਤੋਪਾਂ ਅੱਗੇ ਖੜ੍ਹ ਕੇ ਸ਼ਹੀਦ ਹੋਵਾਂਗੇ। 17 ਜਨਵਰੀ ਨੂੰ ਇਕ 12 ਸਾਲ ਦੇ ਬੱਚੇ ਨੂੰ ਦੇਖ ਕੇ ਡੀ.ਸੀ. ਕਾਵਨ ਦੀ ਪਤਨੀ ਨੇ ਛੱਡਣ ਵਾਸਤੇ ਕਿਹਾ। ਬਿਸ਼ਨ ਸਿੰਘ ਕਾਵਨ ਦੀ ਦਾੜ੍ਹੀ ਨੂੰ ਝਪਟ ਪਿਆ । ਏਨੀ ਦੇਰ ਨੂੰ ਕੋਲ ਖੜ੍ਹੇ ਸਿਪਾਹੀਆਂ ਨੇ ਬਿਸ਼ਨ ਸਿੰਘ ਦੇ ਟੋਟੇ-ਟੋਟੇ ਕਰ ਦਿੱਤੇ। 18 ਜਨਵਰੀ ਦੇ ਸਾਕੇ ਵਿਚ ਵਰਿਆਮ ਸਿੰਘ ਨੇ ਫਟਾ-ਫਟ ਖੇਤਾਂ ਵਿੱਚੋਂ ਢੀਮਾਂ (ਇੱਟਾਂ-ਰੋੜੇ) ਇਕੱਠੀਆਂ ਕਰਕੇ ਉੱਚਾ ਹੋ ਕੇ ਖੜ੍ਹ ਗਿਆ ਅਤੇ ਤੋਪਚੀ ਨੂੰ ਆਖਿਆ, ‘‘ਚਲਾ ਤੋਪ… ਹੁਣ ਤਾਂ ਮੇਰੀ ਛਾਤੀ ਤੋਪ ਦੇ ਬਰਾਬਰ ਹੈ।