ਸਾਕਾ ਮਾਲੇਰਕੋਟਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਕਾ ਮਾਲੇਰਕੋਟਲਾ
ਥਾਂ/ਟਿਕਾਣਾ
{{{place}}}
ਸਾਕਾ ਮਾਲੇਰਕੋਟਲਾ
ਅਧਿਕਾਰਤ ਨਾਮਸਾਕਾ ਮਾਲੇਰਕੋਟਲਾ
ਮਨਾਉਣ ਵਾਲੇਪੰਜਾਬ, ਭਾਰਤ
ਕਿਸਮਰਾਸ਼ਟਰੀ
ਮਹੱਤਵ66 ਕੂਕੇ ਸਿੱਖ ਸ਼ਹੀਦ ਹੋਏ।
ਪਾਲਨਾਵਾਂਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਨਾ
ਮਿਤੀ17 ਜਨਵਰੀ
ਨਾਲ ਸੰਬੰਧਿਤਯਾਦਗਾਰ ਦਿਨ

ਸਾਕਾ ਮਾਲੇਰਕੋਟਲਾ ਜਿਸ ਵਿੱਚ ਅੰਗਰੇਜ਼ ਸਰਕਾਰ ਨੇ ਆਜ਼ਾਦੀ ਸੰਗਰਾਮ ਦੇ ਪਹਿਲੇ ਸੰਘਰਸ਼ ਸਤਿਗੁਰੂ ਰਾਮ ਸਿੰਘ ਦੀ ਅਗਵਾਈ 'ਚ ਕੂਕਾ ਅੰਦੋਲਨ[1] ਨੂੰ ਦਬਾਉਣ ਲਈ 17 ਜਨਵਰੀ 1872 ਈਸਵੀ ਨੂੰ 9 ਤੋਪਾਂ ਨਾਲ ਹਰੇਕ ਵਾਰੀ 7 ਤੋਪਾਂ ਨਾਲ 7 ਪਾਰੀਆਂ ਵਿੱਚ 7-7 ਸਿੰਘਾਂ ਨੂੰ ਬਿਨਾਂ ਮੁਕੱਦਮਾ ਚਲਾਏ ਤੋਪਾਂ ਨਾਲ ਉਡਾ ਦਿੱਤਾ ਗਿਆ। ਭਾਵੇਂ ਕਮਿਸ਼ਨਰ ਫੋਰਸਾਈਬ ਨੇ ਇਸ ਨੂੰ ਕਿਹਾ ਸੀ ਕਿ ਮੇਰੇ ਆਉਣ ਤੱਕ ਰੁਕ ਜਾਉ,ਪਰ ਡਿਪਟੀ ਕਮਿਸ਼ਨਰ ਐਲ. ਕਾਵਨ ਇਸ ਦੀ ਪ੍ਰਵਾਨ ਨਹੀਂ ਕੀਤੀ। ਇਨ੍ਹਾਂ ਸਿੰਘਾਂ ਵਿੱਚ ਭਾਰਤ ਦੀ ਆਜ਼ਾਦੀ ਲਈ ਕੁਰਬਾਨ ਹੋਣ ਦਾ ਏਨਾ ਜਜ਼ਬਾ ਸੀ ਕਿ ਇਕ-ਦੂਸਰੇ ਨਾਲੋਂ ਮੂਹਰੇ ਹੋ-ਹੋ, ਭੱਜ-ਭੱਜ ਕੇ ਤੋਪਾਂ ਅੱਗੇ ਉੱਡਣ ਲਈ ਆ ਖਲੋਂਦੇ ਸਨ।

“ਉਹ ਤਾਂ ਤੋਪਾਂ ਸਾਹਮਣੇ ਵੀ ਹੱਸ ਦਿੰਦੇ ਸਨ। ਉਹ ਆਨੰਦ ਨਾਲ ‘ਸਤਿ ਸ੍ਰੀ ਅਕਾਲ’ ਦੇ ਆਕਾਸ਼-ਗੁੰਜਾਊ ਨਾਅਰਿਆਂ ਨਾਲ ਆਕਾਸ਼-ਪਾਤਾਲ ਇੱਕ ਕਰ ਦਿੰਦੇ ਸਨ। ਅਸੀਂ ਸਮਝਦੇ ਹਾਂ ਕਿ ਦੇਸ਼ ਵਾਸਤੇ ਨਿਸ਼ਕਾਮ ਭਾਵ ਨਾਲ ਮਰ-ਮਿਟਣ ਵਾਲੇ ਲੋਕਾਂ ਨੂੰ ਭੁਲਾ ਦੇਣਾ ਬਹੁਤ ਵੱਡੀ ਅਹਿਸਾਨ-ਫਰਾਮੋਸ਼ੀ ਹੋਵੇਗੀ। ਅਸੀਂ ਉਨ੍ਹਾਂ ਦੀ ਯਾਦ ਵਿੱਚ ਬਹੁਤ ਵੱਡਾ ਥੰਮ੍ਹ ਨਹੀਂ ਖੜ੍ਹਾ ਕਰ ਸਕਦੇ ਤਾਂ ਆਪਣੇ ਦਿਲ ਵਿੱਚ ਥਾਂ ਦੇਣੋਂ ਕਿਉਂ ਝਿਜਕੀਏ?… ਕੀ ਉਹ ਭੁਲਾਉਣ-ਯੋਗ ਹਨ?”

ਸ਼ਹੀਦ ਭਗਤ ਸਿੰਘ ਆਪਣੀ ਲਿਖਤ ‘ਮਹਾਨ ਕੂਕਾ ਲਹਿਰ’ ਵਿੱਚੋ

“ਇਨ੍ਹਾਂ ਕੈਦੀਆਂ ਦਾ ਵਤੀਰਾ ਬਹੁਤ ਹੀ ਨਿਡਰਤਾ ਭਰਿਆ ਅਤੇ ਹਾਕਮਾਂ ਤੋਂ ਨਾ ਡਰਨ ਵਾਲਾ ਹੈ। ਉਹ ਅੰਗਰੇਜ਼ੀ ਸਰਕਾਰ ਅਤੇ ਦੇਸੀ ਰਾਜਿਆਂ ਨੂੰ ਗਾਲ੍ਹਾਂ ਕੱਢਦੇ ਹਨ। ਉਨ੍ਹਾਂ ਦਾ ਮਨੋਰਥ ਅੰਗਰੇਜ਼ੀ ਰਾਜ ਨੂੰ ਖਤਮ ਕਰਨਾ ਹੈ।”

ਐਲ. ਕਾਵਨ ਡੀ. ਸੀ.

ਕਮਿਸ਼ਨਰ ਫੋਰਸਾਈਥ 18 ਜਨਵਰੀ ਨੂੰ ਮਾਲੇਰਕੋਟਲੇ ਪਹੁੰਚ ਗਿਆ। ਉਸ ਨੇ ਬਾਕੀ ਰਹਿੰਦੇ 17 ਸਿੰਘਾਂ ’ਤੇ ਮੁਕੱਦਮੇ ਦੀ ਕਾਰਵਾਈ ਪਾ ਕੇ ਉਵੇਂ ਹੀ ਤੋਪਾਂ ਨਾਲ ਸ਼ਹੀਦ ਕਰ ਦਿੱਤਾ। ਅੰਗਰੇਜ਼ ਅਫਸਰ ਡੀ.ਸੀ.ਐਲ. ਕਾਵਨ ਨੇ ਪਹਿਲਾਂ ਇਹ ਨੀਤੀ ਤੈਅ ਕੀਤੀ ਸੀ ਕਿ ਬਾਗੀਆਂ ਨੂੰ ਤੋਪਾਂ ਅੱਗੇ ਪਿੱਠ ਕਰਕੇ ਬੰਨ੍ਹ ਕੇ ਸ਼ਹੀਦ ਕੀਤਾ ਜਾਵੇਗਾ ਪਰ ਸਿੰਘਾਂ ਨੇ ਆਖਿਆ ਸੀ ਕਿ ਅਸੀਂ ਛਾਤੀਆਂ ਤਾਣ ਕੇ ਖੁਦ ਤੋਪਾਂ ਅੱਗੇ ਖੜ੍ਹ ਕੇ ਸ਼ਹੀਦ ਹੋਵਾਂਗੇ। ਅਸੀਂ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਣ ਆਏ ਹਾਂ। ਸਾਨੂੰ ਬੰਨ੍ਹਣ ਦੀ ਕੋਈ ਲੋੜ ਨਹੀਂ।

ਬਾਲਕ ਬਿਸ਼ਨ ਸਿੰਘ[ਸੋਧੋ]

17 ਜਨਵਰੀ ਨੂੰ ਜਦੋਂ ਸਿੰਘਾਂ ਨੂੰ ਤੋਪਾਂ ਨਾਲ ਉਡਾਇਆ ਜਾ ਰਿਹਾ ਸੀ ਤਾਂ ਤੋਪ ਅੱਗੇ ਉੱਡਣ ਲਈ ਵਾਰੀ ਦੀ ਉਡੀਕ ਕਰਦੇ ਇੱਕ 12 ਸਾਲ ਦੇ ਬੱਚੇ ਨੂੰ ਦੇਖ ਕੇ ਡੀ.ਸੀ. ਕਾਵਨ ਦੀ ਪਤਨੀ ਦਾ ਮਨ ਡੋਲ ਗਿਆ। ਮੇਮ ਨੇ ਉਸ ਬੱਚੇ ਨੂੰ ਛੱਡਣ ਵਾਸਤੇ ਕਿਹਾ। ਡੀ ਸੀ ਕਾਵਨ ਨੇ ਕਿਹਾ ਕਿ ਜੇ ਇਹ ਕਹਿ ਦੇਵੇ ਮੈਂ ਰਾਮ ਸਿੰਘ ਦਾ ਸਿੱਖ ਨਹੀਂ, ਮੈਂ ਛੱਡ ਦੇਵਾਂਗਾ। ਬਿਸ਼ਨ ਸਿੰਘ ਨੇ ਕਿਹਾ ਕਿ ਮੈਂ ਅੰਗਰੇਜ਼ ਦੇ ਕੰਨ ਵਿੱਚ ਕਹਾਂਗਾ। ਜਦੋਂ ਡੀ.ਸੀ. ਕਾਵਨ ਨੇ ਬਿਸ਼ਨ ਸਿੰਘ ਦੀ ਗੱਲ ਸੁਣਨ ਲਈ ਝੁਕ ਕੇ ਆਪਣਾ ਕੰਨ ਬਿਸ਼ਨ ਸਿੰਘ ਦੇ ਨੇੜੇ ਕੀਤਾ ਤਾਂ ਬਿਸ਼ਨ ਸਿੰਘ ਕਾਵਨ ਦੀ ਦਾੜ੍ਹੀ ਨੂੰ ਝਪਟ ਪਿਆ ਅਤੇ ਗਰਜ਼ ਕੇ ਆਖਿਆ ਬਿੱਲਿਆ‌ , ਫਿਰਿਰ ਆਖੇਂਗਕਿ ਮੈਂੈਂ ਸਤਿਗੁਰੂ ਰਾਮ ਸਿੰਘ ਦਾ ਸਿੱਖ ਨਹੀਂ। ਏਨੀ ਦੇਰ ਨੂੰ ਕੋਲ ਖੜ੍ਹੇ ਸਿਪਾਹੀਆਂ ਨੇ ਬਿਸ਼ਨ ਸਿੰਘ ਦੇ ਟੋਟੇ-ਟੋਟੇ ਕਰ ਦਿੱਤੇ।

“ਉਸ ਦਾ ਹਮਲਾ ਇਵੇਂ ਸੀ ਜਿਵੇਂ ਬਿਜਲੀ ਚਮਕਦੀ ਹੋਵੇ। ਮੇਰੀਆਂ ਅੱਖਾਂ ਅੱਗੇ ਤਾਰੇ ਦਿਸਣ ਲੱਗੇ ਅਤੇ ਮੌਤ ਮੈਨੂੰ ਕਰੀਬ ਖਲੋਤੀ ਦਿਸੀ। ਮੈਂ ਆਪਣਾ ਅੰਤ ਸਮਾਂ ਆਇਆ ਜਾਣ ਯਸ਼ੂ ਮਸੀਹ ਨੂੰ ਯਾਦ ਕੀਤਾ।”

ਐਲ. ਕਾਵਨ, ਡੀ. ਸੀ.

ਸ਼ਹੀਦ ਵਰਿਆਮ ਸਿੰਘ[ਸੋਧੋ]

18 ਜਨਵਰੀ ਦੇ ਸਾਕੇ ਵਿੱਚ ਵਰਿਆਮ ਸਿੰਘ ਪਟਿਆਲੇ ਵਾਲੇ ਰਾਜੇ ਦੇ ਪੁਰਖੇ ਪਿੰਡ ਮਹਿਰਾਜ ਦਾ ਸੀ। ਅੰਗਰੇਜ਼ ਕੋਲ ਮਹਾਰਾਜਾ ਪਟਿਆਲਾ ਦੀ ਸਿਫਾਰਸ਼ ਆ ਗਈ। ਜਦੋਂ ਵਰਿਆਮ ਸਿੰਘ ਨੂੰ ਤੋਪਚੀ ਕਿਹਾ, ‘‘ਤੇਰਾ ਕੱਦ ਬਹੁਤ ਛੋਟਾ ਹੈ, ਤੋਪ ਦੇ ਬਰਾਬਰ ਨਹੀਂ ਆਉਂਦਾ। ਤੈਨੂੰ ਮੁਆਫ ਕੀਤਾ ਜਾਂਦਾ ਹੈ।’’ ਤਾਂ ਵਰਿਆਮ ਸਿੰਘ ਨੇ ਫਟਾ-ਫਟ ਖੇਤਾਂ ਵਿੱਚੋਂ ਢੀਮਾਂ (ਇੱਟਾਂ-ਰੋੜੇ) ਇਕੱਠੀਆਂ ਕਰਕੇ ਉੱਚਾ ਹੋ ਕੇ ਖੜ੍ਹ ਗਿਆ ਅਤੇ ਤੋਪਚੀ ਨੂੰ ਆਖਿਆ, ‘‘ਚਲਾ ਤੋਪ… ਹੁਣ ਤਾਂ ਮੇਰੀ ਛਾਤੀ ਤੋਪ ਦੇ ਬਰਾਬਰ ਹੈ।

“ਵੱਖੀਆਂ ਦੀਆਂ ਪਸਲੀਆਂ ਵਾਲ ਕੇ ਕੂਕਿਆਂ ਨੇ ਉਹ ਸ਼ਮ੍ਹਾ ਜਲਾਈ ਜਿਸ ਨਾਲ ਦੇਸ਼ ਨੂੰ ਆਜ਼ਾਦੀ, ਨੂਰੀ ਲੋਅ ਅਤੇ ਰੁਸ਼ਨਾਈ ਪ੍ਰਾਪਤ ਹੋਈ।”

ਰਬਿੰਦਰ ਨਾਥ ਟੈਗੋਰ

ਹੋਰ ਦੇਖੋ[ਸੋਧੋ]

ਸਤਿਗੁਰੂ ਰਾਮ ਸਿੰਘ

ਹਵਾਲੇ[ਸੋਧੋ]

  1. ਜਗਦੀਪ ਸਿੰਘ (2014). "ਸਤਿਜੁਗ": 4. {{cite journal}}: Cite journal requires |journal= (help)