ਵਿਕੀਪੀਡੀਆ:ਚੁਣਿਆ ਹੋਇਆ ਲੇਖ/16 ਜੂਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹੇਮੰਤ ਕੁਮਾਰ ਹਿੰਦੀ ਅਤੇ ਬੰਗਾਲੀ ਫ਼ਿਲਮਾਂ ਦੇ ਮਹਾਨ ਪਿੱਠਵਰਤੀ ਗਾਇਕ ਤੇ ਸੰਗੀਤਕਾਰ ਸਨ। ਉਨ੍ਹਾਂ ਦਾ ਜਨਮ 16 ਜੂਨ 1920 ਨੂੰ ਵਾਰਾਣਸੀ 'ਚ ਹੋਇਆ। ਉਨ੍ਹਾਂ ਦਾ ਰੁਝਾਨ ਸੰਗੀਤ ਵੱਲ ਹੋ ਗਿਆ ਸੀ ਤੇ ਉਹ ਸੰਗੀਤਕਾਰ ਬਣਨਾ ਚਾਹੁੰਦੇ ਸਨ। ਉਨ੍ਹਾਂ ਨੇ ਸੰਗੀਤ ਦੀ ਆਪਣੀ ਮੁੱਢਲੀ ਪੜ੍ਹਾਈ ਇਕ ਬੰਗਾਲੀ ਸੰਗੀਤਕਾਰ ਸ਼ੈਲੇਸ਼ ਦੱਤ ਗੁਪਤਾ ਤੋਂ ਲਈ ਸੀ। ਇਸ ਤੋਂ ਇਲਾਵਾ ਉਸਤਾਦ ਫੈਯਾਜ਼ ਖਾਨ ਤੋਂ ਉਨ੍ਹਾਂ ਨੇ ਸ਼ਾਸਤਰੀ ਸੰਗੀਤ ਦੀ ਸਿੱਖਿਆ ਵੀ ਲਈ। ਸਾਲ 1930 ਦੇ ਅੰਤ ਤਕ ਉਨ੍ਹਾਂ ਨੇ ਆਪਣਾ ਪੂਰਾ ਧਿਆਨ ਸੰਗੀਤ ਵੱਲ ਲਗਾਉਣਾ ਸ਼ੁਰੂ ਕਰ ਦਿੱਤਾ। 1930 'ਚ ਆਕਾਸ਼ਵਾਣੀ ਲਈ ਹੇਮੰਤ ਕੁਮਾਰ ਨੂੰ ਆਪਣਾ ਪਹਿਲਾ ਬੰਗਾਲੀ ਗੀਤ ਗਾਉਣ ਦਾ ਮੌਕਾ ਮਿਲਿਆ। ਸਰੋਤਿਆਂ ਦੇ ਦਿਲੋਂ ਇਹੀ ਆਵਾਜ਼ ਨਿਕਲਦੀ ਹੈ 'ਯਾਦ ਕੀਆ ਦਿਲ ਨੇ ਕਹਾਂ ਹੋ ਤੁਮ'। ਸੰਨ 1937 'ਚ ਸ਼ੈਲੇਸ਼ ਦੱਤ ਗੁਪਤਾ ਦੇ ਸੰਗੀਤ ਨਿਰਦੇਸ਼ਨ 'ਚ ਇਕ ਵਿਦੇਸ਼ੀ ਸੰਗੀਤ ਕੰਪਨੀ ਕੋਲੰਬੀਆ ਲਈ ਹੇਮੰਤ ਕੁਮਾਰ ਨੇ ਗ਼ੈਰ-ਫ਼ਿਲਮੀ ਗੀਤ ਗਾਏ। ਉਨ੍ਹਾਂ ਨੇ ਗ੍ਰਾਮੋਫੋਨਿਕ ਕੰਪਨੀ ਆਫ ਇੰਡੀਆ ਲਈ ਆਪਣੀ ਆਵਾਜ਼ ਦਿੱਤੀ। ਸਾਲ 1940 'ਚ ਗ੍ਰਾਮੋਫੋਨਿਕ ਕੰਪਨੀ ਲਈ ਹੀ ਕਮਲ ਦਾਸ ਗੁਪਤਾ ਦੇ ਸੰਗੀਤ ਨਿਰਦੇਸ਼ਨ 'ਚ ਉਨ੍ਹਾਂ ਨੂੰ ਆਪਣਾ ਪਹਿਲਾ ਹਿੰਦੀ ਗੀਤ 'ਕਿਤਨਾ ਦੁਖ ਭੁਲਾਇਆ ਤੁਮਨੇ' ਗਾਉਣ ਦਾ ਮੌਕਾ ਮਿਲਿਆ, ਜੋ ਇਕ ਗ਼ੈਰ-ਫ਼ਿਲਮੀ ਗੀਤ ਸੀ। ਸਾਲ 1941 'ਚ ਬੰਗਾਲੀ ਫ਼ਿਲਮ ਲਈ ਵੀ ਉਨ੍ਹਾਂ ਨੇ ਆਪਣੀ ਆਵਾਜ਼ ਦਿੱਤੀ।