ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/17 ਸਤੰਬਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਕਬੂਲ ਫਿਦਾ ਹੁਸੈਨ (17 ਸਤੰਬਰ 1915 – 9 ਜੂਨ 2011) ਆਮ ਲੋਕਾਂ ਵਿੱਚ ਐਮ ਐਫ਼ ਹੁਸੈਨ ਦੇ ਨਾਮ ਨਾਲ ਜਾਣੇ ਜਾਣ ਵਾਲੇ, ਭਾਰਤੀ ਪੇਂਟਰ ਅਤੇ ਫਿਲਮ ਡਾਇਰੈਕਟਰ ਸੀ। ਉਹ ਇੱਕ ਬਿੰਦਾਸ ਤੇ ਹੱਸਾਸ ਮਨ ਵਾਲਾ ਭਾਵਨਾਤਮਕ ਤੇ ਸੰਜੀਦਾ ਕਲਾਕਾਰ ਸੀ। ਉਹ ਨੰਗੇ ਪੈਰਾਂ ਵਾਲਾ ਫ਼ਕੀਰ ਸੀ। ਹੁਸੈਨ ਆਪਣੇ ਅੰਦਰਲੇ ਕਲਾਕਾਰ ਨੂੰ ਜ਼ਿੰਦਾ ਰੱਖਦੇ ਸਨ। ਮਕਬੂਲ ਫ਼ਿਦਾ ਹੁਸੈਨ ਹਮੇਸ਼ਾ ਵਿਵਾਦਾਂ ਵਿੱਚ ਰਹੇ ਪਰ ਉਨ੍ਹਾਂ ਦੀਆਂ ਸਾਧਾਰਨ ਤੋਂ ਸਧਾਰਨ ਕ੍ਰਿਤੀਆਂ ਲੱਖਾਂ, ਕਰੋੜਾਂ ਪੌਂਡਾਂ ਤੇ ਡਾਲਰਾਂ ਦੀਆਂ ਵਿਕੀਆਂ। ਫਿਲਮੀ ਨਾਇਕਾਵਾਂ ਵਿੱਚ ਦੇਹ ਦ੍ਰਿਸ਼ਾਂ ਦੀ ਫੈਂਟਸੀ ਜਿਹੜੀ ਮਕਬੂਲ ਨੇ ਵੇਖੀ ਸੀ ਉਹ ਕਮਾਲ ਦੀ ਸੀ। ਮਾਧੁਰੀ ਦੀਕਸ਼ਿਤ ਤੋਂ ਲੈ ਕੇ ਆਸਿਨ ਤਕ ਸਭ ਨਾਇਕਾਵਾਂ ਉਹਨੂੰ ਖੁਦਾ ਵਾਂਗ ਮੰਨਦੀਆਂ ਰਹੀਆਂ, ਪਰ ਇਹ ਵੀ ਸੰਯੋਗ ਹੀ ਹੈ ਜ਼ਿੰਦਗੀ ਵਿੱਚ ਉਹ ਕੱਟੜਪੰਥੀਆਂ ਦੀ ਸਾਜਿਸ਼ਾਂ ਦਾ ਸ਼ਿਕਾਰ ਵੀ ਹੋਏ। ਇੰਦੌਰ ਤੋਂ ਸ਼ੁਰੂ ਹੋਇਆ ਹੁਸੈਨ ਦਾ ਸਫ਼ਰ ਸਫ਼ਲਤਾ ਦੀ ਲੰਬੀ ਦਾਸਤਾਨ ਹੈ। ਲੰਦਨ ਤੇ ਹੋਰ ਥਾਵਾਂ ‘ਤੇ ਉਹ ਮੌਸਮਾਂ ਨੂੰ ਵੀ ਚਿੱਤਰਦੇ ਸਨ। ਉਨ੍ਹਾਂ ਦੀਆਂ ਸਾਰੀਆਂ ਪੇਂਟਿੰਗਜ਼ ਚਰਚਾ ਵਿੱਚ ਰਹੀਆਂ। ਫ਼ਿਦਾ ਨੇ ਪਹਿਲੀ ਚਰਚਿਤ ਪੇਂਟਿੰਗ ‘ਵੋਟ ਜੀਤਨੇ ਕੇ ਲੀਏ’ ਸੰਨ 1970 ਵਿੱਚ ਬਣਾਈ ਸੀ। ਮਕਬੂਲ ਚਿੱਤਰਕਾਰ ਫ਼ਿਦਾ ਹੁਸੈਨ ਅਤੇ ਉਨ੍ਹਾਂ ਦਾ ਔਰਤਾਂ ਦਾ ਸਾਥ ਵੀ ਅਜੀਬ ਸੀ। ਉਨ੍ਹਾਂ ਨੇ ਆਖਰੀ ਦਿਨਾਂ ਤੀਕ ਔਰਤ ਦੀਆਂ ਅਨੇਕ ਛਵੀਆਂ ਨੂੰ ਚਿੱਤਰਿਆ। ਉਨ੍ਹਾਂ ਹਿੰਦੂ ਦੇਵੀ ਦੇਵਤਿਆਂ ਤੇ ਆਦਿ ਨਾਲ ਜੁੜੇ ਚਿੱਤਰਾਂ ਨੂੰ ਚਿਤਰਿਆ ਤੇ ਚਰਚਾ ਵਿੱਚ ਰਹੇ। ਉਨ੍ਹਾਂ ‘ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ, ਜੋ ਉਨ੍ਹਾਂ ਨੇ ਬੜੀ ਬੇਬਾਕੀ ਨਾਲ ਝੱਲੇ।