ਮਕਬੂਲ ਫ਼ਿਦਾ ਹੁਸੈਨ
ਐਮ ਐਫ਼ ਹੁਸੈਨ | |
---|---|
![]() | |
ਜਨਮ | ਮਕਬੂਲ ਫਿਦਾ ਹੁਸੈਨ 17 ਸਤੰਬਰ 1915 |
ਮੌਤ | 9 ਜੂਨ 2011 | (ਉਮਰ 95)
ਰਾਸ਼ਟਰੀਅਤਾ | ਭਾਰਤੀ; ਕਤਰ (2010–2011)[1] |
ਪ੍ਰਸਿੱਧ ਕੰਮ | ਮੀਨਾਕਸ਼ੀ ਤਿੰਨ ਸਹਿਰਾਂ ਦੀ ਕਹਾਣੀ, ਕਲਾਕਾਰ ਦੀ ਅੱਖ ਵਿੱਚੋ। |
ਲਹਿਰ | ਪ੍ਰੋਗੈਸ਼ਟਿਵ ਆਰਟ ਗਰੁੱਪ |
ਪੁਰਸਕਾਰ | ਪਦਮ ਸ਼ਰੀ (1955) ਪਦਮ ਭੂਸ਼ਣ (1973) ਪਦਮ ਵਿਭੂਸ਼ਣ (1991) |
ਵੈੱਬਸਾਈਟ | www |
ਮਕਬੂਲ ਫਿਦਾ ਹੁਸੈਨ (17 ਸਤੰਬਰ 1915 – 9 ਜੂਨ 2011[2]) ਆਮ ਲੋਕਾਂ ਵਿੱਚ ਐਮ ਐਫ਼ ਹੁਸੈਨ ਦੇ ਨਾਮ ਨਾਲ ਜਾਣਿਆ ਜਾਣ ਵਾਲਾ, ਭਾਰਤੀ ਪੇਂਟਰ ਅਤੇ ਫਿਲਮ ਡਾਇਰੈਕਟਰ ਸੀ। ਉਹ ਇੱਕ ਬਿੰਦਾਸ ਤੇ ਹੱਸਾਸ ਮਨ ਵਾਲਾ ਭਾਵਨਾਤਮਕ ਤੇ ਸੰਜੀਦਾ ਕਲਾਕਾਰ ਸੀ। ਉਹ ਨੰਗੇ ਪੈਰਾਂ ਵਾਲਾ ਫ਼ਕੀਰ ਸੀ। ਹੁਸੈਨ ਆਪਣੇ ਅੰਦਰਲੇ ਕਲਾਕਾਰ ਨੂੰ ਜ਼ਿੰਦਾ ਰੱਖਦਾ ਸੀ। ਸੰਨ 1935 ਵਿੱਚ ਗੁਲਾਮੀ ਦੇ ਦਿਨਾਂ ਦੇ ਭਾਰਤ ਵਿੱਚ ਉਸ ਨੇ ਮੁੰਬਈ ਦੇ ਜੇ.ਜੇ. ਆਰਟ ਸਕੂਲ ਵਿੱਚ ਪੜ੍ਹਾਈ ਕੀਤੀ। ਉਦੋਂ ਉਹ 20 ਵਰ੍ਹਿਆਂ ਦਾ ਸੀ।ਉਸ ਦਾ ਬਚਪਨ ਇੰਦੌਰ ਨੇੜੇ ਮਾਲਵਾ ਦੀ ਧਰਤੀ ਪੰਡਰਪੁਰ ਵਿਖੇ ਬੀਤਿਆ। ਉਸ ਦਾ ਦਿਲ ਹਮੇਸ਼ਾ ਹਿੰਦੋਸਤਾਨੀ ਰਿਹਾ। ਪਿਛਲੇ ਕਈ ਵਰ੍ਹਿਆਂ ਤੋਂ ਉਹ ਸੱਚਮੁੱਚ ਦੇਸ਼ ਨਿਕਾਲੇ ‘ਤੇ ਸੀ ਤੇ ਉਸ ਨੇ ‘ਕਤਰ’ ਦੀ ਨਾਗਰਿਕਤਾ ਲੈ ਲਈ ਸੀ।
ਚਿੱਤਰ ਅਤੇ ਕਲਾਕਾਰ
[ਸੋਧੋ]ਮਕਬੂਲ ਫ਼ਿਦਾ ਹੁਸੈਨ ਹਮੇਸ਼ਾ ਵਿਵਾਦਾਂ ਵਿੱਚ ਰਿਹਾ ਪਰ ਉਸ ਦੀਆਂ ਸਾਧਾਰਨ ਤੋਂ ਸਧਾਰਨ ਕ੍ਰਿਤੀਆਂ ਲੱਖਾਂ,ਕਰੋੜਾਂ ਪੌਂਡਾਂ ਤੇ ਡਾਲਰਾਂ ਦੀਆਂ ਵਿਕੀਆਂ। ਸਾਡੇ ਮੌਜੂਦਾ ਕਾਰੋਬਾਰੀ ਸਮੇਂ ਦੇ ਉਹ ਸਭ ਤੋਂ ਮਹਿੰਗੇ ਕਲਾਕਾਰ ਸੀ ਪਰ ਆਪਣੇ ਦੇਸ਼ ਭਾਰਤ ਵਿੱਚ ਉਹ ਪਿਛਲੇ ਕਈ ਸਾਲਾਂ ਤੋਂ ਵਿਵਾਦਾਂ ਵਿੱਚ ਸੀ। ਫੋਬਰਜ਼ ਪੱਤਰਿਕਾ ਨੇ ਉਸ ਨੂੰ ‘ਪਿਕਾਸੋ ਆਫ਼ ਇੰਡੀਆ’ ਕਿਹਾ ਸੀ। ਫਿਲਮੀ ਨਾਇਕਾਵਾਂ ਵਿੱਚ ਦੇਹ ਦ੍ਰਿਸ਼ਾਂ ਦੀ ਫੈਂਟਸੀ ਜਿਹੜੀ ਮਕਬੂਲ ਨੇ ਵੇਖੀ ਸੀ ਉਹ ਕਮਾਲ ਦੀ ਸੀ। ਮਾਧੁਰੀ ਦੀਕਸ਼ਿਤ ਤੋਂ ਲੈ ਕੇ ਆਸਿਨ ਤਕ ਸਭ ਨਾਇਕਾਵਾਂ ਉਹਨੂੰ ਖੁਦਾ ਵਾਂਗ ਮੰਨਦੀਆਂ ਰਹੀਆਂ, ਪਰ ਇਹ ਵੀ ਸੰਯੋਗ ਹੀ ਹੈ ਜ਼ਿੰਦਗੀ ਵਿੱਚ ਉਹ ਕੱਟੜਪੰਥੀਆਂ ਦੀ ਸਾਜਿਸ਼ਾਂ ਦਾ ਸ਼ਿਕਾਰ ਵੀ ਹੋਏ। ਹਾਲਾਂਕਿ ਹੁਸੈਨ ਨੂੰ ਲੈ ਕੇ ਇਹ ਰੋਹ ਜ਼ਰੂਰ ਰਿਹਾ ਹੈ ਕਿ ਉਸ ਨੇ ਜਾਣਬੁੱਝ ਕੇ ਸਮਾਜ ਵਿੱਚ ਕੁਝ ਲੋਕਾਂ ਨੂੰ ਦੁੱਖ ਪਹੁੰਚਾਉਣ ਵਾਲੇ ਚਿੱਤਰ ਬਣਾਏ। ਇਹ ਵੀ ਸੰਯੋਗ ਹੀ ਹੈ ਕਿ ਉਸ ਨੇ ਆਖਰੀ ਚਿੱਤਰ ਜਿਸ ਭਾਰਤੀ ਮਹਿਲਾ ਦਾ ਬਣਾਇਆ, ਉਹ ਮਮਤਾ ਬੈਨਰਜੀ ਦੀ ਜੁਝਾਰੂ ਅਕ੍ਰਿਤੀ ਵਾਲਾ ਦੁਰਗਾ ਦੇ ਰੂਪ ਦਾ ਹੈ। ਇੰਦੌਰ ਤੋਂ ਸ਼ੁਰੂ ਹੋਇਆ ਹੁਸੈਨ ਦਾ ਸਫ਼ਰ ਸਫ਼ਲਤਾ ਦੀ ਲੰਬੀ ਦਾਸਤਾਨ ਹੈ। ਲੰਦਨ ਤੇ ਹੋਰ ਥਾਵਾਂ ‘ਤੇ ਉਹ ਮੌਸਮਾਂ ਨੂੰ ਵੀ ਚਿੱਤਰਦੇ ਸਨ। ਉਸ ਦੀਆਂ ਸਾਰੀਆਂ ਪੇਂਟਿੰਗਜ਼ ਚਰਚਾ ਵਿੱਚ ਰਹੀਆਂ। ਫ਼ਿਦਾ ਨੇ ਪਹਿਲੀ ਚਰਚਿਤ ਪੇਂਟਿੰਗ ‘ਵੋਟ ਜੀਤਨੇ ਕੇ ਲੀਏ’ ਸੰਨ 1970 ਵਿੱਚ ਬਣਾਈ ਸੀ। ਮਕਬੂਲ ਚਿੱਤਰਕਾਰ ਫ਼ਿਦਾ ਹੁਸੈਨ ਅਤੇ ਉਸ ਦਾ ਔਰਤਾਂ ਦਾ ਸਾਥ ਵੀ ਅਜੀਬ ਸੀ। ਉਸ ਨੇ ਆਖਰੀ ਦਿਨਾਂ ਤੀਕ ਔਰਤ ਦੀਆਂ ਅਨੇਕ ਛਵੀਆਂ ਨੂੰ ਚਿੱਤਰਿਆ। ਉਸ ਹਿੰਦੂ ਦੇਵੀ ਦੇਵਤਿਆਂ ਤੇ ਆਦਿ ਨਾਲ ਜੁੜੇ ਚਿੱਤਰਾਂ ਨੂੰ ਚਿਤਰਿਆ ਤੇ ਚਰਚਾ ਵਿੱਚ ਰਹੇ। ਉਸ ‘ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ, ਜੋ ਉਸ ਨੇ ਬੜੀ ਬੇਬਾਕੀ ਨਾਲ ਝੱਲੇ। ਇੱਕ ਕਲਾਕਾਰ ਦੇ ਤੌਰ ਉੱਤੇ ਉਸ ਨੂੰ ਸਭ ਤੋਂ ਪਹਿਲਾਂ 1940 ਦੇ ਦਹਾਕੇ ਵਿੱਚ ਪ੍ਰ੍ਸਿੱਧੀ ਮਿਲੀ। 1952 ਵਿੱਚ ਉਸ ਦੀ ਪਹਿਲੀ ਏਕਲ ਨੁਮਾਇਸ਼ ਜਿਉਰਿਕ ਵਿੱਚ ਹੋਈ। ਇਸਦੇ ਬਾਅਦ ਉਸ ਦੀ ਕਲਾਕ੍ਰਿਤੀਆਂ ਦੀ ਅਨੇਕ ਪ੍ਰਦਰਸ਼ਨੀਆਂ ਯੂਰਪ ਅਤੇ ਅਮਰੀਕਾ ਵਿੱਚ ਹੋਈਆਂ।
ਸਨਮਾਨ
[ਸੋਧੋ]- 1966 ਵਿੱਚ ਭਾਰਤ ਸਰਕਾਰ ਨੇ ਉਸ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ।
- 1973 ਵਿੱਚ ਪਦਮ ਵਿਭੂਸ਼ਣ
- 1991 ਵਿੱਚ ਪਦਮ ਵਿਭੂਸ਼ਣ
- ਉਸਦੇ ਇੱਕ ਸਾਲ ਬਾਅਦ ਉਸ ਨੇ ਆਪਣੀ ਪਹਿਲੀ ਫਿਲਮ ਬਣਾਈ: ਥਰੂ ਦ ਆਈਜ ਆਫ ਅ ਪੇਂਟਰ (ਪੇਂਟਰਾਂ ਦੀਆਂ ਨਜ਼ਰਾਂ ਰਾਹੀਂ)। ਇਹ ਫਿਲਮ ਬਰਲਿਨ ਉਤਸਵ ਵਿੱਚ ਵਿਖਾਈ ਗਈ ਅਤੇ ਉਸਨੂੰ ਗੋਲਡੇਨ ਬਿਅਰ ਨਾਲ ਪੁਰਸਕ੍ਰਿਤ ਕੀਤਾ ਗਿਆ। ਇਸ ਤੋਂ ਇਲਾਵਾ ਦੁਨੀਆ ਦੇ ਹੋਰ ਇਨਾਮ ਵੀ ਚਿੱਤਰਕਾਰੀ ਦੇ ਖੇਤਰ ਵਿੱਚ ਉਸ ਨੂੰ ਦਿੱਤੇ ਗਏ ਪਰ ਆਪਣੀ ਮਿੱਟੀ ਵਿੱਚ ਮਿਲਣ ਦਾ ਫ਼ਿਦਾ ਦਾ ਸੁਪਨਾ ਅਧੂਰਾ ਹੀ ਰਿਹਾ।