ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/18 ਦਸੰਬਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਟੀਵਨ ਐਲਨ ਸਪੀਲਬਰਗ
ਸਟੀਵਨ ਐਲਨ ਸਪੀਲਬਰਗ

ਸਟੀਵਨ ਐਲਨ ਸਪੀਲਬਰਗ (ਜਨਮ 18 ਦਸੰਬਰ, 1946) ਕੌਮਾਂਤਰੀ ਖਿਆਤੀ ਪ੍ਰਾਪਤ ਅਮਰੀਕਨ ਫ਼ਿਲਮ ਡਾਇਰੈਕਟਰ, ਨਿਰਮਾਤਾ ਅਤੇ ਸਕ੍ਰੀਨ ਪਲੇ ਲੇਖਕ ਹੈ। ਉਸ ਦਾ ਸ਼ੁਮਾਰ ਹਾਲੀਵੁਡ ਦੇ ਨਵੇਂ ਯੁਗ ਦੀ ਸ਼ੁਰੂਆਤ ਕਰਨ ਵਾਲੀਆਂ ਪ੍ਰਮੁਖ ਸ਼ਖਸੀਅਤਾਂ ਵਿੱਚ ਹੁੰਦਾ ਹੈ ਤੇ ਇਸ ਦੇ ਨਾਲ ਹੀ ਉਸ ਦੀ ਗਿਣਤੀ ਸਿਨੇਮਾ ਦੇ ਇਤਿਹਾਸ ਦੇ ਸਭ ਤੋਂ ਵੱਧ ਹਰਮਨ-ਪਿਆਰੇ ਅਤੇ ਪ੍ਰਭਾਵਸ਼ਾਲੀ ਫ਼ਿਲਮ ਨਿਰਮਾਤਾਵਾਂ ਵਿੱਚ ਕੀਤੀ ਜਾਂਦੀ ਹੈ। ਚਾਲੀ ਸਾਲ ਤੋਂ ਵਧੇਰੇ ਲੰਮੇ ਆਪਣੇ ਕੈਰੀਅਰ ਵਿੱਚ ਸਪੀਲਬਰਗ ਨੇ ਅਨੇਕਾਂ ਨੇ ਕਈ ਤਰ੍ਹਾਂ ਦੇ ਥੀਮਜ਼ ’ਤੇ ਫ਼ਿਲਮਾਂ ਬਣਾਈਆਂ ਹਨ ਅਤੇ ਉਸ ਦੀ ਸ਼ੈਲੀ ਵੀ ਬਹੁਰੰਗੀ ਰਹੀ ਹੈ। ਕੈਰੀਅਰ ਦੇ ਸ਼ੁਰੂ ਵਿੱਚ ਉਸਨੇ ਵਿਗਿਆਨ ਗਲਪ ਅਤੇ ਰੋਮਾਂਚਿਕ ਕਥਾਵਾਂ ’ਤੇ ਆਧਾਰਿਤ ਫ਼ਿਲਮਾਂ ਬਣਾਈਆਂ। ਬਾਦ ਵਾਲੇ ਦੌਰ ਵਿੱਚ ਉਸਨੇ ਮਨੁੱਖੀ ਜੀਵਨ ਨਾਲ ਜੁੜੇ ਮੁੱਦਿਆਂ ਨੂੰ ਆਪਣੀਆਂ ਫ਼ਿਲਮਾਂ ਦਾ ਕੇਂਦਰੀ ਵਿਸ਼ਾ ਬਣਾਇਆ ਤੇ ਅਟਲਾਂਟਿਕ ਪਾਰ ਹੋਣ ਵਾਲੇ ਗ਼ੁਲਾਮਾਂ ਦੇ ਵਪਾਰ, ਜੰਗ ਅਤੇ ਅੱਤਵਾਦ ਵਰਗੇ ਵਿਸ਼ਿਆਂ ’ਤੇ ਫ਼ਿਲਮਾਂ ਬਣਾਈਆਂ। ਉਹ ਡ੍ਰੀਮਵਰਕਸ ਸਟੂਡੀਓਜ਼ ਦੇ ਸਹ-ਸੰਸਥਾਪਕਾਂ ਵਿੱਚੋਂ ਇੱਕ ਹੈ। ਸ਼ਿੰਡਲਰਜ਼ ਲਿਸਟ (1993) ਅਤੇ ਸੇਵਿੰਗ ਪ੍ਰਾਈਵੇਟ ਰਾਇਨ" (1998) ਲਈ ਸਪੀਲਬਰਗ ਨੂੰ ਸਰਵੋਤਮ ਨਿਰਦੇਸ਼ਕ ਦਾ ਅਕਾਦਮੀ ਅਵਾਰਡ ਪ੍ਰਦਾਨ ਕੀਤਾ ਗਿਆ| ਅਵਤਾਰ ਫ਼ਿਲਮ ਨੇ 278 ਕਰੋੜ 22 ਲੱਖ 75 ਹਜ਼ਾਰ ਡਾਲਰ ਕਮਾ ਕੇ ਦੁਨੀਆਂ ਭਰ ਦੀਆਂ ਫ਼ਿਲਮਾਂ ਦੀ ਕਮਾਈ ਦੇ ਰੀਕਾਰਡ ਤੋੜ ਦਿਤੇ।