ਅਵਤਾਰ ( ਫ਼ਿਲਮ-2009)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਵਤਾਰ ਫ਼ਿਲਮ ਦਾ ਜ਼ਾਰੀ ਕੀਤਾ ਪੋਸਟਰ

ਅਵਤਾਰ (ਅੰਗਰੇਜ਼ੀ: Avatar) ਅਮਰੀਕੀ [1] ਕਾਲਪਨਿਕ ਵਿਗਿਆਨ ਉਤੇ ਆਧਰਿਤ ਫ਼ਿਲਮ ਹੈ ਜਿਸਦਾ ਲੇਖਨ ਅਤੇ ਨਿਰਦੇਸ਼ਨ ਜੇਮਸ ਕੈਮਲੂਨ ਦੁਆਰਾ ਕੀਤਾ ਗਿਆ ਹੈ। ਇਸ ਵਿਚ ਸੈਮ ਵਥਿਰਗਟਨ, ਜ਼ੋਈ ਸਾਲਡਾਨਾ, ਸਟੀਫਨ ਲੈਂਗ, ਮਿਸ਼ੇਲ ਰੋਡੀਰਗਸ, ਜੋਏਲ ਮੂਰ ਆਦਿ ਨੇ ਮੁੱਖ ਭੂਮਿਕਾ ਨਿਭਾਈ। ਇਹ ਫ਼ਿਲਮ 22ਵੀਂ ਸਦੀ ਨੂੰ ਪੇਸ਼ ਕਰਦੀ ਹੈ ਜਦ ਮਨੁੱਖ ਇੱਕ ਬਹੁਤ ਮਹੱਤਵਪੂਰਨ ਖਣਿਜ ਅਨਓਬਨਿਯਮ ਨੂੰ ਪੈਂਡੋਰਾ ਨਾਮ ਦੀ ਥਾਂ 'ਤੇ ਖੋਦ ਰਹੇ ਹਨ ਜੋ ਇੱਕ ਰਹਿਣ ਲਾਇਕ ਚੰਦਰਮਾ ਹੈ ਜੋ ਕਿ ਅਲਫ਼ਾ ਸੈਂਟਾਰੀ ਬ੍ਰਹਿਮੰਡ ਵਿਚ ਸਥਿਤ ਹੈ।[2][3][4] ਇਸ ਖਣਿਜ ਦੀ ਖੋਦਾਈ ਪੈਂਡੋਰਾ ਦੀਆਂ ਪਰਜਾਤੀਆਂ ਅਤੇ ਕਬੀਲਿਆਂ ਲਈ ਖਤਰਾ ਬਣ ਜਾਂਦੀ ਹੈ। ਪੈਂਡੋਰਾ ਦੀ ਪਰਜਾਤੀ ਨਾਰਵੀ ਹੋ ਕਿ ਮਨੁੱਖਾਂ ਦੇ ਬਰਾਬਰ ਹੈ ਇਸ ਦਾ ਵਿਰੋਧ ਕਰਦੀ ਹੈ। ਫ਼ਿਲਮ ਦਾ ਮੁੱਖ ਸਿਰਲੇਖ ਜੈਨੇਟਿਕਸ ਯੰਤਰ ਦੁਆਰਾ ਨਿਰਮਿਤ ਨਾਰਵੀ ਸਰੀਰਾਂ ਨਾਲ ਜੂੜਿਆ ਹੋਇਆ ਹੈ ਜਿਸ ਨਾਲ ਮਨੁੱਖ ਆਪਣੇ ਦਿਮਾਗੀ ਵਰਤੋਂ ਨਾਲ ਇਸ ਉਪਰ ਕੰਟਰੋਲ ਕਰਕੇ ਪੈਂਡੋਰਾ ਦੇ ਲੋਕਾਂ ਨਾਲ ਗੱਲ ਕਰ ਸਕਦੇ ਹਨ।

ਹਵਾਲੇ[ਸੋਧੋ]

  1. Johnston, Rich (December 11, 2009). "Review: AVATAR– The Most Expensive American Film Ever... And Possibly The Most Anti-American One Too.". Bleeding Cool. Retrieved March 29, 2010. 
  2. Choi, Charles Q. (December 28, 2009). "Moons like Avatar's Pandora could be found". MSNBC. Retrieved February 27, 2010. 
  3. Empty citation (help) 
  4. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Horwitz2009