ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/18 ਸਤੰਬਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਦਨ ਲਾਲ ਢੀਂਗਰਾ

ਮਦਨ ਲਾਲ ਢੀਂਗਰਾ (18 ਸਤੰਬਰ 1883-17 ਅਗਸਤ 1909) ਦਾ ਜਨਮ ਅੰਮ੍ਰਿਤਸਰ ਦੇ ਇੱਕ ਹਿੰਦੂ ਖੱਤਰੀ ਪਰਿਵਾਰ ਵਿੱਚ ਹੋਇਆ। ਮਦਨ ਲਾਲ ਢੀਂਗਰਾ ਨੂੰ ਆਜ਼ਾਦੀ ਸਰਗਰਮੀਆਂ ਵਿੱਚ ਹਿੱਸਾ ਲੈਣ ਦਾ ਸ਼ੌਕ ਕਾਲਜ ਪੜ੍ਹਦਿਆਂ ਹੀ ਪੈ ਗਿਆ ਸੀ ਜਿਸ ਕਾਰਨ ਉਨ੍ਹਾਂ ਨੂੰ ਕਾਲਜ ਵਿੱਚੋਂ ਕੱਢ ਦਿੱਤਾ ਗਿਆ। ਪਰਿਵਾਰ ਵਾਲਿਆਂ ਨੇ ਵੀ ਅੰਗਰੇਜ਼ੀ ਸਾਮਰਾਜ ਪ੍ਰਤੀ ਵਫ਼ਾਦਾਰੀ ਨਿਭਾਉਂਦਿਆਂ ਉਸ ਨੂੰ ਘਰ ਤੋਂ ਬੇਦਖ਼ਲ ਕਰ ਦਿੱਤਾ ਪਰ ਉਨ੍ਹਾਂ ਹੌਂਸਲਾ ਨਾ ਹਾਰਿਆ ਤੇ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਲੈਣ ਦਾ ਕੰਮ ਉਸੇ ਤਰ੍ਹਾਂ ਜਾਰੀ ਰੱਖਿਆ।ਸੰਨ 1906 ਵਿੱਚ ਇੰਗਲੈਂਡ ਲਈ ਰਵਾਨਾ ਹੋ ਗਏ। ਮਦਨ ਲਾਲ ਢੀਂਗਰਾ ਅਭਿਨਵ ਭਾਰਤ ਮੰਡਲ ਦਾ ਮੈਂਬਰ ਬਣਾ ਲਿਆ। ਉਨ੍ਹਾਂ ਵੱਲੋਂ ਢੀਂਗਰਾ ਨੂੰ ਹਥਿਆਰ ਚਲਾਉਣ ਦੀ ਸਿਖਲਾਈ ਵੀ ਦਿੱਤੀ ਗਈ। ਇੱਥੇ ਹੀ ਉਨ੍ਹਾਂ ਨੂੰ ਭਾਰਤੀ ਵਿਦਿਆਰਥੀਆਂ ਦੀ ਸਿਆਸੀ ਸਰਗਰਮੀ ਦੇ ਆਧਾਰ ਇੰਡੀਆ ਹਾਊਸ ਦਾ ਮੈਂਬਰ ਵੀ ਬਣਾ ਲਿਆ ਗਿਆ। ਪਹਿਲੀ ਜੁਲਾਈ 1909 ਦੀ ਸ਼ਾਮ ਨੂੰ ਇੰਡੀਅਨ ਨੈਸ਼ਨਲ ਐਸੋਸੀਏਸ਼ਨ ਦੇ ਇੱਕ ਸਾਲਾਨਾ ਸਮਾਗਮ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿੱਚ ਭਾਰਤੀ ਅਤੇ ਅੰਗਰੇਜ਼ ਪੁੱਜੇ। ਇਸ ਸਮਾਗਮ ਵਿੱਚ ਢੀਂਗਰਾ ਨੇ ਸਰ ਕਰਜਨ ’ਤੇ ਪੰਜ ਗੋਲੀਆਂ ਦਾਗ ਦਿੱਤੀਆਂ। ਇਸ ਕਾਰਵਾਈ ਤੋਂ ਬਾਅਦ ਮਦਨ ਲਾਲ ਢੀਂਗਰਾ ’ਤੇ 23 ਜੁਲਾਈ ਨੂੰ ਓਲਡ ਬੈਲੇ ਵਿੱਚ ਮੁਕੱਦਮਾ ਚਲਾਇਆ ਗਿਆ ਜਿਸ ਦਾ ਫ਼ੈਸਲਾ ਇੱਕ ਦਿਨ ਵਿੱਚ ਹੀ ਕਰ ਦਿੱਤਾ ਗਿਆ। ਫ਼ੈਸਲੇ ਨੂੰ ਸਵੀਕਾਰ ਕਰਦਿਆਂ ਮਦਨ ਲਾਲ ਢੀਂਗਰਾ ਨੇ ਛਾਤੀ ਤਾਣ ਕੇ ਕਿਹਾ, ਅਮਰ ਸ਼ਹੀਦ ਮਦਨ ਲਾਲ ਢੀਂਗਰਾ ਪਹਿਲਾ ਭਾਰਤੀ ਅਜ਼ਾਦੀ ਘੁਲਾਟਿਆ ਹੈ ਜਿਸਨੂੰ 17 ਅਗਸਤ 1909 ਨੂੰ ਲੰਡਨ ਵਿਖੇ ਫਾਂਸੀ ਦਿੱਤੀ ਗਈ।