ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/1 ਮਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੰਨਾ ਡੇ
ਮੰਨਾ ਡੇ

ਮੰਨਾ ਡੇ (1 ਮਈ 1919- 24 ਅਕਤੂਬਰ 2013) ਦਾ ਜਨਮ ਕੋਲਕਾਤਾ ਵਿਖੇ ਸ੍ਰੀ ਪੂਰਨਾ ਚੰਦਰ ਡੇ ਅਤੇ ਮਾਤਾ ਸ੍ਰੀਮਤੀ ਮਹਾਮਾਇਆ ਦਾ ਗ੍ਰਹਿ ਵਿਖੇ ਹੋਇਆ। ਮੰਨਾ ਡੇ ਦਾ ਚਾਚਾ ਸੰਗੀਤਕਾਰ ਕੇ. ਸੀ. ਡੇ ਤੋਂ ਬਹੁਤ ਪ੍ਰਭਾਵਿਤ ਹੋਏ। ਉਹਨਾਂ ਨੇ ਆਪਣੀ ਮੁਢਲੀ ਸਿੱਖਿਆ ਇੰਦੁ ਬਾਬੁਰ ਪਾਠਸ਼ਾਲਾ ਵਿਖੇ ਹੋਈ ਅਤੇ ਹਾਈ ਸਕੂਲ ਦੀ ਸਿੱਖਿਆ ਸਟੋਕਿਸ਼ ਚਰਚ ਕਾਲਜ ਤੋਂ ਪ੍ਰਾਪਤ ਕੀਤੀ। ਮੰਨਾ ਡੇ ਨੂੰ ਖੇਡਾਂ ਵਿੱਚ ਬਹੁਤ ਖਾਸ ਕਰਕੇ ਘੋਲ ਅਤੇ ਬਾਕਸਿੰਗ ਦਾ ਸ਼ੌਂਕ ਸੀ। ਉਹਨਾਂ ਨੇ ਆਪਣੀ ਬੀ.ਏ ਦੀ ਪੜਾਈ ਵਿਦਿਆ ਸਾਗਰ ਕਾਲਜ ਤੋਂ ਪ੍ਰਾਪਤ ਕੀਤੀ। ਅਤੇ 1929 ਵਿੱਚ ਪਹਿਲਾ ਗੀਤ ਗਾਇਆ। ਆਪ ਇੱਕ ਪ੍ਰਸਿੱਧ ਬੰਗਾਲੀ ਗਾਇਕ ਸੀ। ਇਸਨੇ ਹਿੰਦੀ, ਬੰਗਾਲੀ, ਗੁਜਰਾਤੀ, ਮਰਾਠੀ, ਮਲਿਆਲਮ, ਕੰਨੜ ਅਤੇ ਅਸਾਮੀ ਫਿਲਮਾਂ ਲਈ ਗਾਣੇ ਗਾਏ ਹਨ। ਇਹ ਆਪਣੇ ਜੀਵਨ ਕਾਲ ਵਿੱਚ 3500 ਤੋਂ ਵੱਧ ਗਾਣੇ ਰਿਕਾਰਡ ਕਰਵਾ ਚੁੱਕਿਆ ਸੀ। ਮੰਨਾ ਡੇ ਨੇ 1262 ਬੰਗਾਲੀ, 46 ਰਾਵਿੰਦਰ ਸੰਗੀਤ, 3 ਦਵਿਗੇਂਦ ਗੀਤ, 84 ਸ਼ਿਯਾਮਾ ਸੰਗੀਤ, 23 ਅਕਸ਼ਵਾਨੀ ਗੀਤ, 3 ਟੀਵੀ ਲੜੀਵਾਰ ਲਈ ਟਾਈਟਲ ਗੀਤ,103 ਬੰਗਾਲੀ ਫਿਲਮੀ ਗੀਤ ਅਤੇ 33 ਗੈਰ ਫਿਲਮੀ ਬੰਗਾਲੀ ਗੀਤ 35 ਭੋਜਪੁਰੀ ਫਿਲਮੀ ਗੀਤ, 2 ਮਗਧ ਦੇ ਗੀਤ ਅਤੇ ਇੱਕ ਮੈਥਲੀ ਗੀਤ 13 ਪੰਜਾਬੀ ਫਿਲਮੀ ਅਤੇ 5 ਗੈਰ ਫਿਲਮੀ ਗੀਤ,2 ਅਸਾਮੀ ਫਿਲਮੀ, 4 ਗੈਰ ਫਿਲਮੀ, 7 ਓੜਿਆ 1 ਕੋਕਣੀ ਗੀਤ, 85 ਗੁਜਰਾਤੀ ਫਿਲਮੀ ਗੀਤ 55 ਮਰਾਠੀ ਫਿਲਮੀ ਗੀਤ,15 ਗੈਰ ਫਿਲਮੀ ਗੀਤ 2 ਕੰਨੜ ਫਿਲਮ ਲਈ 2 ਮਲਿਆਲਮ ੳੁਹਨਾਂ ਨੂੰ ਪਦਮ ਸ਼੍ਰੀ, ਪਦਮ ਭੂਸ਼ਣ, ਦਾਦਾ ਸਾਹਿਬ ਫਾਲਕੇ ਅਾਦਿ ਫਿਲਮਫੇਅਰ ਲਾਈਫਟਾਈਮ ਸਨਮਾਨ ਨਾਲ ਸਨਮਾਨ ਕੀਤਾ ਗਿਅਾ