ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/1 ਸਤੰਬਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬੁੱਢਾ ਅਤੇ ਸਮੁੰਦਰ

ਬੁੱਢਾ ਅਤੇ ਸਮੁੰਦਰ ਅਮਰੀਕੀ ਲੇਖਕ ਅਰਨੈਸਟ ਹੈਮਿੰਗਵੇ ਦੁਆਰਾ 1951 ਵਿੱਚ ਕਿਊਬਾ ਵਿੱਚ ਲਿਖਿਆ ਅਤੇ 1 ਸਤੰਬਰ,1952 ਵਿੱਚ ਛਪਿਆ ਇੱਕ ਨਾਵਲ ਹੈ। ਇਹ ਹੈਮਿੰਗਵੇ ਦੁਆਰਾ ਲਿਖੀ ਆਖ਼ਰੀ ਮੁੱਖ ਰਚਨਾ ਹੈ ਜੋ ਉਸਨੇ ਆਪਣੇ ਜੀਵਨਕਾਲ ਵਿੱਚ ਛਪਵਾਈ। ਇਹ ਬੁੱਢੇ ਹੋ ਰਹੇ ਮਾਹੀਗੀਰ ਸੈਂਟੀਆਗੋ ’ਤੇ ਕੇਂਦਰਤ ਹੈ ਜੋ ਗਲਫ਼ ਸਟ੍ਰੀਮ ਵਿੱਚ ਇੱਕ ਵਿਸ਼ਾਲ ਮਾਰਲਿਨ ਦੇ ਨਾਲ਼ ਜੂਝ ਰਿਹਾ ਹੈ। ਇਸ ਨਾਵਲ ਲਈ ਹੈਮਿੰਗਵੇ ਨੂੰ 1953 ਵਿੱਚ ਪੁਲਿਤਜਰ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਅਤੇ ਨੋਬਲ ਕਮੇਟੀ ਦੁਆਰਾ ਇਸ ਇਨਾਮ ਦੇ ਹਵਾਲੇ ਨਾਲ਼ ਹੈਮਿੰਗਵੇ ਨੂੰ 1954 ਵਿੱਚ ਸਾਹਿਤ ਲਈ ਨੋਬਲ ਇਨਾਮ ਦਿੱਤਾ ਗਿਆ। ਇਹ ਇੱਕ ਘਾਗ ਅਤੇ ਤਜਰਬੇਕਾਰ ਮਾਹੀਗੀਰ ਸੈਂਟੀਆਗੋ ਦੇ ਅਜ਼ਮ ਦੀ ਕਹਾਣੀ ਹੈ ਜੋ ਕਿਊਬਾ ਦੀ ਬੰਦਰਗਾਹ ਹਵਾਨਾ ਦੇ ਕਰੀਬ ਸਮੁੰਦਰ ਵਿੱਚ ਮਛਲੀਆਂ ਪਕੜਨ ਦਾ ਕੰਮ ਕਰਦਾ ਹੈ। ਉਸਨੂੰ ਚੌਰਾਸੀ ਦਿਨ ਤੱਕ ਕੋਈ ਵੀ ਮਛਲੀ ਪਕੜਨ ਵਿੱਚ ਨਾਕਾਮੀ ਦਾ ਸਾਹਮਣਾ ਕਰਨਾ ਪਿਆ। ਰਾਤ ਦੇ ਆਖ਼ਰੀ ਹਿੱਸੇ ਵਿੱਚ ਸ਼ਾਰਕਾਂ ਨੇ ਮਛਲੀ ਦੇ ਜਿਸਮ ਤੇ ਤਕੜਾ ਹਮਲਾ ਬੋਲ ਦਿੱਤਾ ਅਤੇ ਉਸ ਦੇ ਜਿਸਮ ਦਾ ਸਾਰਾ ਗੋਸ਼ਤ ਨੋਚ ਕੇ ਲੈ ਗਈਆਂ। ਅਗਲੇ ਦਿਨ ਪਹੁ ਫੁੱਟਣ ਤੋਂ ਪਹਿਲਾਂ ਉਹ ਤੱਟ ਤੇ ਪਹੁੰਚਿਆ। ਥੱਕਿਆ ਹਾਰਿਆ ਬੁੱਢਾ ਝੌਂਪੜੀ ਵਿੱਚ ਜਾ ਕੇ ਸੌਂ ਗਿਆ। ਇਕੱਤਰ ਹੋਏ ਦੂਸਰੇ ਮਾਹੀਗੀਰ ਹੈਰਤ ਨਾਲ ਬੁੱਢੇ ਦੀ ਕਿਸ਼ਤੀ ਅਤੇ ਮਛਲੀ ਦੇ ਅਜ਼ੀਮ ਪਿੰਜਰ ਨੂੰ ਦੇਖ ਰਹੇ ਸਨ।