ਵਿਕੀਪੀਡੀਆ:ਚੁਣਿਆ ਹੋਇਆ ਲੇਖ/21 ਅਕਤੂਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੇਲ ਨੂੰ ਸਰਵਕਾਲੀਨ ਮਹਾਨ ਫੁਟਬਾਲ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। 1999 ਵਿੱਚ, ਉਨ੍ਹਾਂ ਨੂੰ ਇੰਟਰਨੈਸ਼ਨਲ ਫੈਡਰੇਸ਼ਨ ਆਫ ਫੁਟਬਾਲ ਹਿਸਟਰੀ ਐਂਡ ਸਟੈਟਿਸਟਿਕਸ ਦੁਆਰਾ ਸ਼ਤਾਬਦੀ ਦੇ ਫੁਟਬਾਲ ਖਿਡਾਰੀ ਦੇ ਰੂਪ ਵਿੱਚ ਚੁਣਿਆ ਗਿਆ। ਪੇਲੇ ਦਾ ਜਨਮ ਬ੍ਰਾਜ਼ੀਲ ਦੇ ਇਕ ਗ਼ਰੀਬ ਫੁਟਬਾਲ ਖਿਡਾਰੀ ਦੇ ਘਰ 23 ਅਕਤੂਬਰ 1940 ਨੂੰ ਹੋਇਆ। ਬ੍ਰਾਜ਼ੀਲ ਦੇ ਰਿਵਾਜ਼ ਅਨੁਸਾਰ ਪੇਲੇ ਦਾ ਨਾਂ ਬਹੁਤ ਲੰਮਾ ਹੈ। ਪੇਲੇ ਘੱਟ ਪੜ੍ਹਿਆ ਸੀ ਪਰ ਖੇਡ ਵਿਚ ਪ੍ਰਸਿੱਧੀ ਹਾਸਲ ਕਰਨ ਪਿੱਛੋਂ ਉਸ ਨੇ ਯੂਨੀਵਰਸਿਟੀ ਦੀ ਡਿਗਰੀ ਪਾਸ ਕਰ ਲਈ ਸੀ। ਅਠਾਰਵੇਂ ਸਾਲ ਦੀ ਪਠੀਰ ਉਮਰ ਵਿਚ ਉਹ ਬ੍ਰਾਜ਼ੀਲ ਵੱਲੋਂ 1958 ਦਾ ਵਿਸ਼ਵ ਕੱਪ ਖੇਡਣ ਗਿਆ। 1962 ਦੇ ਵਿਸ਼ਵ ਕੱਪ ਲਈ ਪੇਲੇ ਫਿਰ ਬ੍ਰਾਜ਼ੀਲ ਦੀ ਟੀਮ ਵਿਚ ਚੁਣਿਆ ਗਿਆ। ਬ੍ਰਾਜ਼ੀਲ ਦੂਜੀ ਵਾਰ ਫਿਰ ਵਿਸ਼ਵ ਕੱਪ ਜਿੱਤ ਗਿਆ ਜਿਸ ਵਿਚ ਪੇਲੇ ਦੇ ਗੋਲਾਂ ਦਾ ਵਿਸ਼ੇਸ਼ ਯੋਗਦਾਨ ਸੀ। 1970 ਦਾ ਵਿਸ਼ਵ ਕੱਪ ਤੀਜੀ ਵਾਰ ਜਿੱਤ ਕੇ ਲਿਆ। ਮੈਕਸੀਕੋ ਵਿਚ ਫਾਈਨਲ ਮੈਚ ਬ੍ਰਾਜ਼ੀਲ ਨੇ ਇਟਲੀ ਨੂੰ ਬੁਰੀ ਤਰ੍ਹਾਂ ਹਰਾ ਕੇ ਫੀਫਾ ਟਰਾਫੀ ਹਮੇਸ਼ਾ ਲਈ ਆਪਣੇ ਕਬਜ਼ੇ ਵਿੱਚ ਕਰ ਲਈ। ਉਹ ਮੈਚ 18 ਜੁਲਾਈ 1971 ਨੂੰ ਯੂਗੋਸਲਾਵੀਆ ਵਿਰੁੱਧ ਖੇਡਿਆ ਗਿਆ, ਉਹ ਮੈਚ ਦੋ ਦੋ ਗੋਲਾਂ ਦੀ ਬਰਾਬਰੀ 'ਤੇ ਮੁੱਕਾ।