ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/21 ਸਤੰਬਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹਰਬਟ ਜਾਰਜ ਵੈਲਜ (21 ਸਤੰਬਰ 1866 – 13 ਅਗਸਤ 1946) ਮਹਾਨ ਅੰਗਰੇਜ਼ੀ ਵਿਗਿਆਨਕ ਗਲਪਕਾਰ ਸਨ। ਵੈਲਜ ਨੂੰ ਗੰਭੀਰ ਵਿਗਿਆਨਕ ਗਲਪ ਸਾਹਿਤ ਦਾ ਜਨਕ ਮੰਨਿਆ ਜਾਂਦਾ ਹੈ। ਫਰਾਂਸੀਸੀ ਲੇਖਕ ਜੂਲਸ ਬਰਨ ਨੇ ਜਿਸ ਤਰ੍ਹਾਂ ਗੁਬਾਰਿਆਂ, ਪਨਡੁੱਬੀਆਂ ਆਦਿ ਵਿਗਿਆਨਕ ਆਵਿਸ਼ਕਾਰਾਂ ਦਾ ਸਹਾਰਾ ਲੈ ਕੇ ਰੋਮਾਂਚਕ ਯਾਤਰਾਵਾਂ ਦੀਆਂ ਕਹਾਣੀਆਂ ਲਿਖੀਆਂ। ਵੈਲਜ ਨੇ ਵਿਗਿਆਨ ਅਤੇ ਤਕਨੀਕੀ ਜੁੱਗ ਦੇ ਮਨੁੱਖ ਅਤੇ ਮਨੁੱਖੀ ਸਮਾਜ ਤੇ ਪੈਣ ਵਾਲੇ ਸੰਭਾਵੀ ਪ੍ਰਭਾਵਾਂ ਦਾ ਚਿਤਰਣ ਕੀਤਾ। ਅੱਜ ਵਰਨ ਅਤੇ ਵੈਲਜ ਵਿਗਿਆਨ ਕਥਾ ਸਾਹਿਤ ਦੇ ਜਨਕ ਮੰਨੇ ਜਾਂਦੇ ਹਨ। ਹਰਬਟ ਜਾਰਜ ਵੈਲਜ ਦਾ ਜਨਮ 21 ਸਤੰਬਰ 1866 ਨੂੰ ਐਟਲਸ ਹਾਊਸ, 46 ਹਾਈ ਸਟਰੀਟ, ਕੈਂਟ, ਲੰਡਨ ਵਿਖੇ ਹੋਇਆ। ਉਸ ਨੇ ਰਾਇਲ ਕਾਲਜ ਆਫ ਸਇੰਸ ਵਿੱਚ ਜੀਵ ਵਿਗਿਆਨੀ ਟੀ ਐਚ ਹੇਕਸਲੇ ਦੀ ਨਿਗਰਾਨੀ ਹੇਠ ਜੀਵ ਵਿਗਿਆਨ ਵਿੱਚ ਉਚੇਰੀ ਸਿਖਿਆ ਹਾਸਲ ਕੀਤੀ, ਜਿਸ ਨੇ ਉਸਦਾ ਸੰਸਾਰ ਨਜ਼ਰੀਆ ਵਿਗਿਆਨਕ ਬਣਾ ਦਿੱਤਾ। ਉਸ ਤੇ ਸਮਾਜਵਾਦੀ ਵਿਚਾਰਧਾਰਾ ਵੀ ਕਾਫੀ ਹਾਵੀ ਰਹੀ। ਉਹ ਪਹਿਲੀ ਵਿਸ਼ਵ ਜੰਗ ਤੋਂ ਬਾਆਦ ਕਈ ਸੋਸ਼ਲਸਿਟ ਲੀਡਰਾਂ ਵਲਾਦੀਮੀਰ ਲੈਨਿਨ, ਜੋਜਿਫ਼ ਸਟਾਲਿਨ, ਥਿਓਡੋਰ ਰੂਜ਼ਵੈਲਟ ਨੂੰ ਮਿਲਿਆ।