ਵਿਕੀਪੀਡੀਆ:ਚੁਣਿਆ ਹੋਇਆ ਲੇਖ/22 ਮਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਗਨੀ ਮਿਜ਼ਾਇਲ-4 ਭਾਰਤ ਦੀ ਆਪਣੀ ਪਰਮਾਣੂ ਸਮਰੱਥਾ ਵਾਲੀ ਰਣਨੀਤਕ ਮਿਜ਼ਾਈਲ ਹੈ। ਭਾਰਤ ਨੇ ਇਸ ਦੀ ਸਫ਼ਲ ਅਜ਼ਮਾਇਸ਼ ਕਰ ਲਈ ਹੈ। ਇਹ ਮਿਜ਼ਾਇਲ 4000 ਕਿਲੋਮੀਟਰ ਦੀ ਮਾਰ ਸਮਰੱਥਾ ਵਾਲੀ ਮਿਜ਼ਾਈਲ ਹੈ। ਟੈਸਟ ਸਮੇ ਇਸ ਮਿਜ਼ਾਈਲ ਨੇ ਆਪਣੀ ਪੂਰੀ ਮਾਰ ਸਮਰੱਥਾ ਤੱਕ ਦਾ ਸਫ਼ਰ ਤੈਅ ਕੀਤਾ। ਭਾਰਤ ਦੀ ਇਸ ਮਿਜ਼ਾਈਲ ਦੀ ਵੀਲ੍ਹਰ ਟਾਪੂ ਦੇ ਲਾਂਚ ਕੰਪਲੈਕਸ-4 ਤੋਂ ਲਾਂਚ ਕਰ ਕੇ ਅਜਮਾਇਸ ਕੀਤੀ ਗਈ। ਇਹ ਮਿਜ਼ਾਈਲ ਆਧੁਨਿਕ ਸਾਜ਼ੋ-ਸਾਮਾਨ ਨਾਲ ਲੈਸ ਹੈ। ਇਸ ਦਾ ਪੁੰਜ 55,000 - 70,000 ਕਿਲੋਗਰਾਮ ਲੰਬਾਈ 20 - 40 ਮੀਟਰ ਵਿਆਸ 2 ਮੀਟਰ ਹੈ। ਇਹ ਲੰਬੀ ਰੇਂਜ ਬੈਲਿਸਟਿਕ ਮਿਜ਼ਾਇਲ ਹੈ। ਇਸ ਦਾ ਨਿਰੀਖਣ ਅਬਦੁਲ ਕਲਾਮ ਟਾਪੂ ‘ਤੇ ਕੀਤਾ ਗਿਆ ਸੀ। ਫੌਜੀ ਰਣਨੀਤਕ ਫੋਰਸ ਕਮਾਂਡ ਵੱਲੋਂ ਟੇਸਟ ਕੀਤੀ ਗਿਆ। ਇਹ ਮਿਜ਼ਾਇਲ ਸਿਰਫ 20 ਮਿੰਟ ਤੋਂ ਘਟ ਸਮੇਂ ‘ਚ ਪਾਕਿਸਤਾਨ ਅਤੇ ਚੀਨ ਨੂੰ ਨਿਸ਼ਾਨਾ ਬਣਾ ਸਕਦੀ ਹੈ। ਇਸ ਅਗਨੀ-4 ਮਿਜ਼ਾਇਲ ਦਾ ਭਾਰਤ ਹੁਣ ਤੱਕ ਪੰਜਵਾਂ ਕਾਮਯਾਬ ਟੈਸਟ ਕਰ ਚੁੱਕਾ ਹੈ। ਇਸ ਦੀ ਟੇਸਟਿੰਗ ਦੌਰਾਨ ਡੀ.ਆਰ.ਡੀ.ਓ. ਦੇ ਸਾਇੰਟਿਸਟ ਅਤੇ ਡਿਫੈਂਸ ਮਿਨੀਸਟਰੀ ਦੇ ਅਹੁਦੇਦਾਰ ਵੀ ਸਾਮਿਲ ਸਨ।