ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/22 ਮਾਰਚ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਿਸ਼ਵ ਜਲ ਦਿਵਸ, 22 ਮਾਰਚ ਨੂੰ ਮਨਾਇਆ ਜਾਂਦਾ ਹੈ। ਸਾਲ 1992 ਵਿੱਚ ਸੰਯੁਕਤ ਰਾਸ਼ਟਰ ਦੀ ਵਾਤਾਵਰਣ ਤੇ ਵਿਕਾਸ ਸੰਬੰਧੀ ਹੋਈ ਕਾਨਫੰਰਸ ਵਿੱਚ ਸ਼ੁੱਧ ਤੇ ਸਾਫ ਪਾਣੀ ਲਈ ਅੰਤਰਰਾਸ਼ਟਰੀ ਪਾਣੀ ਦਿਵਸ ਮਨਾਏ ਜਾਣ ਲਈ ਸਿਫਾਰਸ਼ ਕੀਤੀ ਗਈ ਸੀ ਤੇ ਇਸ ਉੱਪਰੰਤ ਸਯੁੰਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ 22 ਮਾਰਚ 1993 ਨੂੰ ਪਹਿਲਾਂ ਸੰਸਾਰ ਪਾਣੀ ਦਿਵਸ ਮਨਾਏ ਜਾਣ ਨੂੰ ਮਾਨਤਾ ਦਿੱਤੀ ਸੀ। ਕੁਦਰਤ ਦਾ ਅਣਮੋਲ ਤੋਹਫ਼ਾ ਹੈ ਪਾਣੀ,ਧਰਤੀ ਉੱਪਰ ਪਾਣੀ ਅਤੇ ਜੀਵਨ ਦਾ ਬਹੁਤ ਅਟੁੱਟ ਰਿਸ਼ਤਾ ਹੈ| ਪਾਣੀ ਤੋਂ ਬਗ਼ੈਰ ਮਨੁੱਖੀ ਜੀਵਨ ਸੰਭਵ ਨਹੀਂ ਹੈ। ਇਸ ਦਾ ਮੰਤਵ ਲੋਕਾਂ ਵਿੱਚ ਪਾਣੀ ਨੂੰ ਬਚਾਉਣ ਸੰਬੰਧੀ ਜਾਗਰੂਕਤਾ ਪੈਦਾ ਕਰਨਾ ਹੈ। ਇਹ ਸੰਸਥਾ ਪਾਣੀ ਦੇ ਨਮੂਨੇ ਭਰ ਕੇ ਉਨ੍ਹਾਂ ਦੇ ਟੈਸਟ ਕਰਦੀ ਹੈ ਅਤੇ ਸੁਧਾਰ ਲਈ ਯਤਨ ਕਰਦੀ ਹੈ। ਪਾਣੀ ਦੀ ਕੁਆਲਿਟੀ ਦੀ ਪੱਧਰ ਨੂੰ ਦੇਖਣ ਲਈ ਇਸ ਦਿਨ ਦੁਨੀਆ ਦੇ 100 ਤੋਂ ਵੱਧ ਦੇਸ਼ਾਂ ਵਿੱਚ ਪਾਣੀ ਦੀ ਪਰਖ ਕੀਤੀ ਜਾਂਦੀ ਹੈ। ਸੰਸਾਰ ਵਿੱਚ ਹਾਲੇ ਵੀ 780 ਮੀਲੀਅਨ ਲੋਕ ਪੀਣ ਵਾਲੇ ਸਾਫ ਤੇ ਸ਼ੁੱਧ ਤੋਂ ਵਿਰਵੇ ਹਨ। ਸੰਸਾਰ ਵਿੱਚ 7 ਬਿਲੀਅਨ ਲੋਕਾਂ ਨੂੰ ਅੱਜ ਪਾਣੀ ਮੁੱਹਈਆ ਕਰਵਾਉਣ ਦੀ ਲੋੜ ਹੈ ਜਦੋਂ ਕਿ 2050 ਤੱਕ 2 ਬਿਲੀਅਨ ਲੋਕਾਂ ਦੇ ਇਸ ਵਿੱਚ ਹੋਰ ਸ਼ਾਮਲ ਹੋ ਜਾਣ ਦੀ ਉਮੀਦ ਹੈ। ਸੰਸਾਰ ਪੱਧਰ ਤੇ ਵੱਡੀ ਗਿਣਤੀ ਵਿੱਚ ਲੋਕ ਪਾਣੀ ਨੂੰ ਤਰਸ ਰਹੇ ਹਨ ਤੇ ਪਾਣੀ ਦੇ ਸਾਧਨ ਸੀਮਤ ਹਨ। ਪਾਣੀ ਦੀ ਬੱਚਤ ਤੇ ਇਸ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ ਲਈ ਗੰਭੀਰ ਉੱਪਰਾਲੇ ਕਰਨ ਦੀ ਲੋੜ ਹੈ। ਉਦਯੋਗਿਕ ਇਕਾਈਆਂ ਪਾਣੀ ਦੀ ਸੰਜਮ ਨਾਲ ਵਰਤੋ ਕਰਨ ਤੇ ਵਰਤੇ ਹੋਏ ਪਾਣੀ ਨੂੰ ਰਿਸਾਈਕਲਿੰਗ ਵਿਧੀ ਰਾਹੀਂ ਦੁਬਾਰਾ ਵਰਤੋਂ ਵਿੱਚ ਲਿਆਉਣ। ਕਿੰਨਾ ਚੰਗਾ ਹੋਵੇ ਜੇਕਰ ਸਭ ਲੋਕ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਪਾਣੀ ਨੂੰ ਸਾਫ਼ ਰੱਖਣ। ਬਿਨਾਂ ਸ਼ੱਕ ਧਰਤੀ ਉੱਪਰ ਪਾਣੀ ਦੀ ਮਾਤਰਾ ਬਹੁਤ ਹੈ। ਪਰ ਸ਼ੁੱਧ ਅਤੇ ਸਾਫ਼ ਪਾਣੀ ਨੂੰ ਜਿਸ ਤਰ੍ਹਾਂ ਮਨੁੱਖ ਗੰਧਲਾ ਕਰ ਰਿਹਾ ਹੈ ਉਸ ਨੂੰ ਦੇਖਦਿਆਂ ਲਗਦਾ ਹੈ ਕਿ ਸਾਫ਼ ਨਿਰਮਲ ਜਲ ਬਹੁਤੀ ਦੇਰ ਤਕ ਰਹਿ ਨਹੀਂ, ਸਕੇਗਾ। ਦੁਨੀਆ ਵਿੱਚ ਇਸ ਦੀ ਸਾਂਭ-ਸੰਭਾਲ ਲਈ ਅਨੇਕਾਂ ਸੰਸਥਾਵਾਂ ਕੰਮ ਕਰ ਰਹੀਆਂ ਹਨ ਤਾਂ ਜੋ ਕੁਦਰਤ ਦੀ ਇਹ ਨਿਆਮਤ ਕਾਇਮ ਰਹੇ।