22 ਮਾਰਚ
ਦਿੱਖ
<< | ਮਾਰਚ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
30 | 31 | |||||
2025 |
22 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 81ਵਾਂ (ਲੀਪ ਸਾਲ ਵਿੱਚ 82ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 284 ਦਿਨ ਬਾਕੀ ਹਨ।
ਵਾਕਿਆ
[ਸੋਧੋ]- ਵਿਸ਼ਵ ਜਲ ਦਿਵਸ
- 1457 – ਗੁਥਨਬਰਗ ਬਾਈਬਲ ਪ੍ਰਿੰਟਿੰਗ ਪ੍ਰੈੱਸ 'ਚ ਛਪਣ ਵਾਲੀ ਦੁਨੀਆ ਦੀ ਪਹਿਲੀ ਕਿਤਾਬ ਬਣੀ।
- 1664 – ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਗੁਰੂ ਹਰਿ ਕ੍ਰਿਸ਼ਨ ਸਾਹਿਬ, ਦਿੱਲੀ ਵਿਖੇ ਜੈ ਸਿੰਘ ਮਿਰਜ਼ਾ ਦੇ ਬੰਗਲੇ (ਹੁਣ ਗੁਰਦਵਾਰਾ ਬੰਗਲਾ ਸਾਹਿਬ) ਉੱਤੇ ਮਿਲੇ।
- 1739 – ਨਾਦਰ ਸ਼ਾਹ ਦੇ ਹਮਲੇ ਦੌਰਾਨ ਦਿੱਲੀ 'ਚ ਲਗਾਤਾਰ 58 ਦਿਨਾਂ ਤੱਕ ਲੁੱਟਖੋਹ ਅਤੇ ਹਿੰਸਾ ਦਾ ਦੌਰ ਜਾਰੀ ਰਿਹਾ।
- 1765 – ਬ੍ਰਿਟੇਨ ਦੀ ਸੰਸਦ ਨੇ ਸਟਾਂਪ ਐਕਟ ਪਾਸ ਕੀਤਾ ਜਿਸ ਨਾਲ ਸਰਕਾਰ ਬ੍ਰਿਟਿਸ਼ ਉਪਨਿਵੇਸ਼ਾਂ ਤੋਂ ਸਿੱਧੇ ਟੈਕਸ ਵਸੂਲੀ ਕਰਨ ਲੱਗੀ।
- 1794 – ਅਮਰੀਕਾ ਨੇ ਆਪਣੇ ਜਹਾਜ਼ਾਂ ਵਲੋਂ ਗ਼ੁਲਾਮਾਂ ਦੀ ਖ਼ਰੀਦੋ-ਫ਼ਰੋਖ਼ਤ ਉੱਤੇ ਪਾਬੰਦੀ ਲਾਈ।
- 1882 – ਅਮਰੀਕਾ ਨੇ ਇੱਕ ਤੋਂ ਵੱਧ ਵਿਆਹ ਕਰਨ ਨੂੰ ਗ਼ੈਰ-ਕਾਨੂੰਨੀ ਕਰਾਰ ਦਿਤਾ।
- 1888 – ਇੰਗਲਿਸ਼ ਫੁੱਟਬਾਲ ਲੀਗ ਦੀ ਸਥਾਪਨਾ।
- 1902 – ਬਰਤਾਨੀਆ ਅਤੇ ਪਰਸ਼ੀਆ (ਹੁਣ ਈਰਾਨ) ਵਿੱਚ ਬ੍ਰਿਟਿਸ਼ ਇੰਡੀਆ ਅਤੇ ਯੂਰਪ ਨੂੰ ਟੈਲੀਗ੍ਰਾਫ਼ ਰਾਹੀਂ ਜੋੜਨ ਦਾ ਮੁਆਹਿਦਾ ਹੋਇਆ।
- 1903 – ਸੋਕੇ ਕਾਰਨ ਨਿਆਗਰਾ ਝਰਨਾ (ਅਮਰੀਕਾ ਤੇ ਕਨੇਡਾ) 'ਚ ਪਾਣੀ ਦਾ ਵਹਾਅ ਬੰਦ ਹੋ ਗਿਆ।
- 1904 – ਦੁਨੀਆ ਭਰ ਦੇ ਅਖ਼ਬਾਰਾਂ ਵਿੱਚ ਰੰਗੀਨ ਤਸਵੀਰ ਪਹਿਲੀ ਵਾਰ 'ਲੰਡਨ ਡੇਲੀ ਐਂਡ ਮਿਰਰ' ਨਿਊਜ਼ਪੇਪਰ ਵਿੱਚ ਛਪੀ।
- 1905 – ਬਰਤਾਨੀਆ ਨੇ ਕਾਨੂੰਨ ਪਾਸ ਕੀਤਾ ਕਿ ਖਾਣਾਂ ਵਿੱਚ ਕੰਮ ਕਰਨ ਵਾਲੇ ਬੱਚਿਆਂ ਤੋਂ 8 ਘੰਟੇ ਤੋਂ ਵੱਧ ਕੰਮ ਨਹੀਂ ਲਿਆ ਜਾ ਸਕਦਾ।
- 1912 – ਭਾਰਤ ਦੇ ਪ੍ਰਾਂਤ ਪੱਛਮੀ ਬੰਗਾਲ 'ਚ ਬਿਹਾਰ ਪ੍ਰਾਂਤ ਬਣਾਇਆ ਗਿਆ।
- 1914 – ਦੁਨੀਆ ਦੀ ਪਹਿਲੀ ਏਅਰਲਾਈਨਜ਼, ਸੈਂਟ ਪੀਟਰਬਰਗ ਤਾਂਪਾ ਏਅਰਬੋਟ ਲਾਈਨ ਦੀ ਸ਼ੁਰੂਆਤ।
- 1919 – ਦੁਨੀਆ ਦੀ ਪਹਿਲੀ ਰੈਗੂਲਰ ਹਵਾਈ ਸੇਵਾ ਪੈਰਿਸ ਤੇ ਬਰੱਸਲਜ਼ 'ਚ ਹਫ਼ਤਾਵਾਰੀ ਤੌਰ ਉੱਤੇ ਸ਼ੁਰੂ ਹੋਈ।
- 1923 – ਬੱਬਰ ਅਕਾਲੀਆਂ ਨੇ 179 ਝੋਲੀ ਚੁੱਕਾਂ ਦੀ ਸੂਚੀ ਤਿਆਰ ਕੀਤੀ ਜਿਹਨਾਂ ਨੂੰ ਸੋਧਿਆ ਜਾਣਾ ਸੀ।
- 1924 – ਜੈਤੋ ਦਾ ਮੋਰਚਾ ਵਾਸਤੇ ਤੀਜਾ ਸ਼ਹੀਦੀ ਜੱਥਾ ਅਕਾਲ ਤਖ਼ਤ ਸਾਹਿਬ ਤੋਂ ਚਲਿਆ।
- 1935 – ਪਰਸ਼ੀਆ ਮੁਲਕ ਦਾ ਨਾਂ ਬਦਲ ਕੇ ਈਰਾਨ ਰਖ ਦਿਤਾ ਗਿਆ।
- 1942 – ਕ੍ਰਿਪਸ ਮਿਸ਼ਨ ਕਰਾਚੀ ਪਹੁਚਿਆ।
- 1945 – ਅਰਬ ਲੀਗ ਦੱਖਣ-ਪੱਛਮੀ ਏਸ਼ੀਆ ਦੇ ਅਰਬ ਮੁਲਕਾਂ ਦੀ ਖੇਤਰੀ ਜਥੇਬੰਦੀ ਹੋਂਦ ਵਿੱਚ ਆਈ।
- 1945 – ਮਿਸਰ ਦੀ ਰਾਜਧਾਨੀ ਕਾਹਿਰਾ 'ਚ ਅਰਬ ਲੀਗ ਦੀ ਸਥਾਪਨਾ।
- 1946 – ਬ੍ਰਿਟੇਨ ਨੇ ਜਾਰਡਨ ਦੀ ਆਜ਼ਾਦੀ ਸੰਬੰਧੀ ਸੰਧੀ 'ਤੇ ਦਸਤਖ਼ਤ ਕੀਤੇ।
- 1957 – ਗ੍ਰੈਗੋਰੀਅਨ ਕਲੰਡਰ ਨਾਲ ਭਾਰਤ ਨੇ ਸ਼ੱਕ ਸੰਵਤ ਕੈਲੰਡਰ ਨੂੰ ਵੀ ਅਪਣਾਇਆ।
- 1977 – ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਤਿਆਗ ਪੱਤਰ ਦਿੱਤਾ।
- 1982 – ਸਪੇਸ ਸ਼ਟਲ 'ਕੋਲੰਬੀਆ' ਪੁਲਾੜ ਵਿੱਚ ਭੇਜਿਆ ਗਿਆ।
- 1997 – ਹੇਲ ਬਾੱਪ ਪੂਛਲ ਤਾਰਾ ਧਰਤੀ ਦੇ ਨੇੜੇ ਆਇਆ।
- 2000 – ਕੋਰੂ ਤੋਂ ਭਾਰਤੀ ਉਪਗ੍ਰਹਿ ਇੰਸੇਟ-3ਬੀ ਦੀ ਪਰਖ।
ਜਨਮ
[ਸੋਧੋ]ਜਨਮ
- 1893 – ਬੱਬਰ ਅਕਾਲੀ ਦਲ ਦਾ ਨੇਤਾ ਰਤਨ ਸਿੰਘ ਰੱਕੜ ਦਾ ਜਨਮ।
- 1894 – ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਕ੍ਰਾਂਤੀਕਾਰੀ ਸੂਰੀਆ ਸੈਨ ਦਾ ਜਨਮ।
- 1938 – ਸਾਹਿਤ ਅਕਾਦਮੀ ਵਲੋਂ ਸਨਮਾਨਿਤ ਪੰਜਾਬੀ ਨਾਟਕਕਾਰ ਚਰਨ ਦਾਸ ਸਿੱਧੂ ਦਾ ਜਨਮ।
- 1938 – ਪਾਕਿਸਤਾਨੀ ਫਿਲਮ ਅਦਾਕਾਰਾ, ਫਿਲਮ ਨਿਰਦੇਸ਼ਕ ਅਤੇ ਫਿਲਮ ਨਿਰਮਾਤਾ ਸ਼ਮੀਮ ਅਰਾ ਦਾ ਜਨਮ।
- 1950 – ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦਾ ਕਨਵੀਨਰ ਸੁਰਿੰਦਰ ਧੰਜਲ ਦਾ ਜਨਮ।
- 1951 – ਪੰਜਾਬ ਦਾ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦਾ ਜਨਮ।
- 1964 – ਭਾਰਤ ਦੇ ਮਲਿਆਲਮ ਫ਼ਿਲਮ ਅਦਾਕਾਰ ਨਾਲਿਨੀ ਦਾ ਜਨਮ।
- 1988 – ਰੂਸੀ ਬਾਇਐਥਲੀਟ ਓਲਗਾ ਵਿਲੁਖਿਨਾ ਦਾ ਜਨਮ।
- 1992 – ਅਮਰੀਕੀ ਡੀਜੇ ਅਤੇ ਮਾਡਲ ਜੇਸੀ ਐਂਡਰਿਊਜ਼ ਦਾ ਜਨਮ।
ਦਿਹਾਂਤ
[ਸੋਧੋ]- 1832 – ਜਰਮਨ ਲੇਖਕ, ਕਲਾਕਾਰ ਅਤੇ ਸਿਆਸਤਦਾਨ ਯੋਹਾਨ ਵੁਲਫਗੰਗ ਫਾਨ ਗੇਟੇ ਦਾ ਦਿਹਾਂਤ।
- 1977 – ਭਾਰਤ ਦੇ ਕਮਿਊਨਿਸਟ ਨੇਤਾ ਏ ਕੇ ਗੋਪਾਲਨ ਦਾ ਦਿਹਾਂਤ।
- 2004 – ਭਾਰਤੀ ਵਕੀਲ, ਸਿਵਲ ਅਧਿਕਾਰ ਕਾਰਕੁਨ, ਅਤੇ ਮਨੁੱਖਤਾਵਾਦੀ ਆਗੂ ਵੀ ਐਮ ਤਾਰਕੁੰਡੇ ਦਾ ਦਿਹਾਂਤ।
- 2007 – ਭਾਰਤੀ ਐਥਲਿਟ ਪ੍ਰਦੁਮਨ ਸਿੰਘ ਬਰਾੜ ਦਾ ਦਿਹਾਂਤ।
- 2009 – ਅਮਰੀਕਾ ਦਾ ਲੋਕਧਾਰਾ ਸ਼ਾਸਤਰੀ ਆਰਚੀ ਗਰੀਨ ਦਾ ਦਿਹਾਂਤ।